couponatlas.

Гуру Грантх Сахиб (гурмукхи): Анг 1002

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਗੁਰਿ ਮੰਤ੍ਰੁ ਅਵਖਧੁ. ਨਾਮੁ ਦੀਨਾ; ਜਨ ਨਾਨਕ. ਸੰਕਟ ਜੋਨਿ, ਨ ਪਾਇ ॥੫॥੨॥ ਰੇ ਨਰ; ਇਨ ਬਿਧਿ ਪਾਰਿ ਪਰਾਇ ॥ ਧਿਆਇ ਹਰਿ ਜੀਉ. ਹੋਇ ਮਿਰਤਕੁ; ਤਿਆਗਿ ਦੂਜਾ ਭਾਉ ॥ ਰਹਾਉ ਦੂਜਾ ॥੨॥੧੧॥ ਮਾਰੂ ਮਹਲਾ ੫ ॥ ਬਾਹਰਿ ਢੂਢਨ ਤੇ. ਛੂਟਿ ਪਰੇ; ਗੁਰਿ. ਘਰ ਹੀ ਮਾਹਿ ਦਿਖਾਇਆ ਥਾ ॥ ਅਨਭਉ ਅਚਰਜ ਰੂਪੁ ਪ੍ਰਭ ਪੇਖਿਆ; ਮੇਰਾ ਮਨੁ ਛੋਡਿ. ਨ ਕਤਹੂ ਜਾਇਆ ਥਾ ॥੧॥ ਮਾਨਕੁ ਪਾਇਓ ਰੇ. ਪਾਇਓ; ਹਰਿ ਪੂਰਾ ਪਾਇਆ ਥਾ ॥ ਮੋਲਿ ਅਮੋਲੁ. ਨ ਪਾਇਆ ਜਾਈ; ਕਰਿ ਕਿਰਪਾ ਗੁਰੂ ਦਿਵਾਇਆ ਥਾ ॥੧॥ ਰਹਾਉ ॥ ਅਦਿਸਟੁ ਅਗੋਚਰੁ ਪਾਰਬ੍ਰਹਮੁ; ਮਿਲਿ ਸਾਧੂ ਅਕਥੁ ਕਥਾਇਆ ਥਾ ॥ ਅਨਹਦ ਸਬਦੁ ਦਸਮ ਦੁਆਰਿ ਵਜਿਓ; ਤਹ ਅੰਮ੍ਰਿਤ ਨਾਮੁ ਚੁਆਇਆ ਥਾ ॥੨॥ ਤੋਟਿ ਨਾਹੀ. ਮਨਿ ਤ੍ਰਿਸਨਾ ਬੂਝੀ; ਅਖੁਟ ਭੰਡਾਰ ਸਮਾਇਆ ਥਾ ॥ ਚਰਣ ਚਰਣ ਚਰਣ ਗੁਰ ਸੇਵੇ; ਅਘੜੁ ਘੜਿਓ ਰਸੁ ਪਾਇਆ ਥਾ ॥੩॥ ਸਹਜੇ ਆਵਾ ਸਹਜੇ ਜਾਵਾ; ਸਹਜੇ ਮਨੁ ਖੇਲਾਇਆ ਥਾ ॥ ਕਹੁ ਨਾਨਕ. ਭਰਮੁ, ਗੁਰਿ ਖੋਇਆ; ਤਾ ਹਰਿ ਮਹਲੀ ਮਹਲੁ ਪਾਇਆ ਥਾ ॥੪॥੩॥੧੨॥ ਮਾਰੂ ਮਹਲਾ ੫ ॥ ਜਿਸਹਿ ਸਾਜਿ ਨਿਵਾਜਿਆ; ਤਿਸਹਿ ਸਿਉ ਰੁਚ ਨਾਹਿ ॥ ਆਨ ਰੂਤੀ. ਆਨ ਬੋਈਐ; ਫਲੁ. ਨ ਫੂਲੈ ਤਾਹਿ ॥੧॥ ਰੇ ਮਨ; ਵਤ੍ਰ ਬੀਜਣ ਨਾਉ ॥ ਬੋਇ ਖੇਤੀ ਲਾਇ ਮਨੂਆ; ਭਲੋ ਸਮਉ ਸੁਆਉ ॥੧॥ ਰਹਾਉ ॥ ਖੋਇ ਖਹੜਾ ਭਰਮੁ ਮਨ ਕਾ; ਸਤਿਗੁਰ ਸਰਣੀ ਜਾਇ ॥ ਕਰਮੁ ਜਿਸ ਕਉ ਧੁਰਹੁ ਲਿਖਿਆ; ਸੋਈ ਕਾਰ ਕਮਾਇ ॥੨॥ ਭਾਉ ਲਾਗਾ ਗੋਬਿਦ ਸਿਉ; ਘਾਲ ਪਾਈ ਥਾਇ ॥ ਖੇਤਿ ਮੇਰੈ ਜੰਮਿਆ; ਨਿਖੁਟਿ. ਨ ਕਬਹੂ ਜਾਇ ॥੩॥ ਪਾਇਆ ਅਮੋਲੁ ਪਦਾਰਥੋ; ਛੋਡਿ. ਨ ਕਤਹੂ ਜਾਇ ॥ ਕਹੁ ਨਾਨਕ. ਸੁਖੁ ਪਾਇਆ; ਤ੍ਰਿਪਤਿ ਰਹੇ ਆਘਾਇ ॥੪॥੪॥੧੩॥ ਮਾਰੂ ਮਹਲਾ ੫ ॥ ਫੂਟੋ ਆਂਡਾ ਭਰਮ ਕਾ; ਮਨਹਿ ਭਇਓ ਪਰਗਾਸੁ ॥ ਕਾਟੀ ਬੇਰੀ ਪਗਹ ਤੇ; ਗੁਰਿ ਕੀਨੀ ਬੰਦਿ ਖਲਾਸੁ ॥੧॥ ਆਵਣ ਜਾਣੁ ਰਹਿਓ ॥ ਤਪਤ ਕੜਾਹਾ ਬੁਝਿ ਗਇਆ; ਗੁਰਿ. ਸੀਤਲ ਨਾਮੁ ਦੀਓ ॥੧॥ ਰਹਾਉ ॥ ਜਬ ਤੇ. ਸਾਧੂ ਸੰਗੁ ਭਇਆ; ਤਉ ਛੋਡਿ ਗਏ. ਨਿਗਹਾਰ ॥ ਜਿਸ ਕੀ ਅਟਕ. ਤਿਸ ਤੇ ਛੁਟੀ; ਤਉ ਕਹਾ ਕਰੈ ਕੋਟਵਾਰ ॥੨॥ ਚੂਕਾ ਭਾਰਾ ਕਰਮ ਕਾ; ਹੋਏ ਨਿਹਕਰਮਾ ॥ ਸਾਗਰ ਤੇ ਕੰਢੈ ਚੜੇ; ਗੁਰਿ. ਕੀਨੇ ਧਰਮਾ ॥੩॥ ਸਚੁ ਥਾਨੁ ਸਚੁ ਬੈਠਕਾ; ਸਚੁ ਸੁਆਉ ਬਣਾਇਆ ॥ ਸਚੁ ਪੂੰਜੀ. ਸਚੁ ਵਖਰੋ; ਨਾਨਕ. ਘਰਿ ਪਾਇਆ ॥੪॥੫॥੧੪॥ ਮਾਰੂ ਮਹਲਾ ੫ ॥
Источники и права