couponatlas.

Гуру Грантх Сахиб (гурмукхи): Анг 1005

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਹਮ ਤੁਮ ਸੰਗਿ; ਝੂਠੇ ਸਭਿ ਬੋਲਾ ॥ ਪਾਇ ਠਗਉਰੀ; ਆਪਿ ਭੁਲਾਇਓ ॥ ਨਾਨਕ; ਕਿਰਤੁ. ਨ ਜਾਇ ਮਿਟਾਇਓ ॥੨॥ ਪਸੁ ਪੰਖੀ ਭੂਤ ਅਰੁ ਪ੍ਰੇਤਾ ॥ ਬਹੁ ਬਿਧਿ ਜੋਨੀ; ਫਿਰਤ ਅਨੇਤਾ ॥ ਜਹ ਜਾਨੋ; ਤਹ ਰਹਨੁ. ਨ ਪਾਵੈ ॥ ਥਾਨ ਬਿਹੂਨ; ਉਠਿ ਉਠਿ ਫਿਰਿ ਧਾਵੈ ॥ ਮਨਿ ਤਨਿ ਬਾਸਨਾ; ਬਹੁਤੁ ਬਿਸਥਾਰਾ ॥ ਅਹੰਮੇਵ. ਮੂਠੋ ਬੇਚਾਰਾ ॥ ਅਨਿਕ ਦੋਖ; ਅਰੁ ਬਹੁਤੁ ਸਜਾਈ ॥ ਤਾ ਕੀ ਕੀਮਤਿ; ਕਹਣੁ. ਨ ਜਾਈ ॥ ਪ੍ਰਭ ਬਿਸਰਤ; ਨਰਕ ਮਹਿ ਪਾਇਆ ॥ ਤਹ ਮਾਤ ਨ ਬੰਧੁ; ਨ ਮੀਤ. ਨ ਜਾਇਆ ॥ ਜਿਸ ਕਉ; ਹੋਤ ਕ੍ਰਿਪਾਲ ਸੁਆਮੀ ॥ ਸੋ ਜਨੁ ਨਾਨਕ; ਪਾਰਗਰਾਮੀ ॥੩॥ ਭ੍ਰਮਤ ਭ੍ਰਮਤ; ਪ੍ਰਭ ਸਰਨੀ ਆਇਆ ॥ ਦੀਨਾ ਨਾਥ; ਜਗਤ ਪਿਤ ਮਾਇਆ ॥ ਪ੍ਰਭ ਦਇਆਲ; ਦੁਖ ਦਰਦ ਬਿਦਾਰਣ ॥ ਜਿਸੁ ਭਾਵੈ; ਤਿਸ ਹੀ ਨਿਸਤਾਰਣ ॥ ਅੰਧ ਕੂਪ ਤੇ; ਕਾਢਨਹਾਰਾ ॥ ਪ੍ਰੇਮ ਭਗਤਿ; ਹੋਵਤ ਨਿਸਤਾਰਾ ॥ ਸਾਧ ਰੂਪ; ਅਪਨਾ ਤਨੁ ਧਾਰਿਆ ॥ ਮਹਾ ਅਗਨਿ ਤੇ; ਆਪਿ ਉਬਾਰਿਆ ॥ ਜਪ ਤਪ ਸੰਜਮ; ਇਸ ਤੇ. ਕਿਛੁ ਨਾਹੀ ॥ ਆਦਿ ਅੰਤਿ; ਪ੍ਰਭ ਅਗਮ ਅਗਾਹੀ ॥ ਨਾਮੁ ਦੇਹਿ; ਮਾਗੈ ਦਾਸੁ ਤੇਰਾ ॥ ਹਰਿ ਜੀਵਨ ਪਦੁ; ਨਾਨਕ. ਪ੍ਰਭੁ ਮੇਰਾ ॥੪॥੩॥੧੯॥ ਮਾਰੂ ਮਹਲਾ ੫ ॥ ਕਤ ਕਉ. ਡਹਕਾਵਹੁ ਲੋਗਾ; ਮੋਹਨ ਦੀਨ ਕਿਰਪਾਈ ॥੧॥ ਐਸੀ ਜਾਨਿ ਪਾਈ ॥ ਸਰਣਿ ਸੂਰੋ ਗੁਰ ਦਾਤਾ; ਰਾਖੈ ਆਪਿ ਵਡਾਈ ॥੧॥ ਰਹਾਉ ॥ ਭਗਤਾ ਕਾ ਆਗਿਆਕਾਰੀ; ਸਦਾ ਸਦਾ ਸੁਖਦਾਈ ॥੨॥ ਅਪਨੇ ਕਉ ਕਿਰਪਾ ਕਰੀਅਹੁ; ਇਕੁ ਨਾਮੁ ਧਿਆਈ ॥੩॥ ਨਾਨਕੁ ਦੀਨੁ. ਨਾਮੁ ਮਾਗੈ; ਦੁਤੀਆ ਭਰਮੁ ਚੁਕਾਈ ॥੪॥੪॥੨੦॥ ਮਾਰੂ ਮਹਲਾ ੫ ॥ ਮੇਰਾ ਠਾਕੁਰੁ ਅਤਿ ਭਾਰਾ ॥ ਮੋਹਿ ਸੇਵਕੁ ਬੇਚਾਰਾ ॥੧॥ ਮੋਹਨੁ ਲਾਲੁ ਮੇਰਾ; ਪ੍ਰੀਤਮ ਮਨ ਪ੍ਰਾਨਾ ॥ ਮੋ ਕਉ ਦੇਹੁ ਦਾਨਾ ॥੧॥ ਰਹਾਉ ॥ ਸਗਲੇ; ਮੈ ਦੇਖੇ ਜੋਈ ॥ ਬੀਜਉ ਅਵਰੁ. ਨ ਕੋਈ ॥੨॥ ਜੀਅਨ ਪ੍ਰਤਿਪਾਲਿ; ਸਮਾਹੈ ॥ ਹੈ ਹੋਸੀ ਆਹੇ ॥੩॥ ਦਇਆ ਮੋਹਿ ਕੀਜੈ; ਦੇਵਾ ॥ ਨਾਨਕ. ਲਾਗੋ ਸੇਵਾ ॥੪॥੫॥੨੧॥ ਮਾਰੂ ਮਹਲਾ ੫ ॥ ਪਤਿਤ. ਉਧਾਰਨ ਤਾਰਨ; ਬਲਿ ਬਲਿ. ਬਲੇ ਬਲਿ ਜਾਈਐ ॥ ਐਸਾ ਕੋਈ ਭੇਟੈ ਸੰਤੁ; ਜਿਤੁ ਹਰਿ ਹਰੇ ਹਰਿ ਧਿਆਈਐ ॥੧॥ ਮੋ ਕਉ. ਕੋਇ. ਨ ਜਾਨਤ; ਕਹੀਅਤ ਦਾਸੁ ਤੁਮਾਰਾ ॥ ਏਹਾ ਓਟ ਆਧਾਰਾ ॥੧॥ ਰਹਾਉ ॥ ਸਰਬ ਧਾਰਨ ਪ੍ਰਤਿਪਾਰਨ; ਇਕ ਬਿਨਉ ਦੀਨਾ ॥ ਤੁਮਰੀ ਬਿਧਿ ਤੁਮ ਹੀ ਜਾਨਹੁ; ਤੁਮ ਜਲ. ਹਮ ਮੀਨਾ ॥੨॥ ਪੂਰਨ ਬਿਸਥੀਰਨ ਸੁਆਮੀ; ਆਹਿ ਆਇਓ ਪਾਛੈ ॥ ਸਗਲੋ ਭੂ ਮੰਡਲ ਖੰਡਲ; ਪ੍ਰਭ ਤੁਮ ਹੀ ਆਛੈ ॥੩॥
Источники и права