couponatlas.

Гуру Грантх Сахиб (гурмукхи): Анг 1012

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਗੁਰ ਸੇਵਾ ਸਦਾ ਸੁਖੁ ਹੈ; ਜਿਸ ਨੋ ਹੁਕਮੁ ਮਨਾਏ ॥੭॥ ਸੁਇਨਾ ਰੁਪਾ ਸਭ ਧਾਤੁ ਹੈ; ਮਾਟੀ ਰਲਿ ਜਾਈ ॥ ਬਿਨੁ ਨਾਵੈ ਨਾਲਿ. ਨ ਚਲਈ; ਸਤਿਗੁਰਿ ਬੂਝ ਬੁਝਾਈ ॥ ਨਾਨਕ. ਨਾਮਿ ਰਤੇ ਸੇ ਨਿਰਮਲੇ; ਸਾਚੈ ਰਹੇ ਸਮਾਈ ॥੮॥੫॥ ਮਾਰੂ ਮਹਲਾ ੧ ॥ ਹੁਕਮੁ ਭਇਆ. ਰਹਣਾ ਨਹੀ; ਧੁਰਿ ਫਾਟੇ ਚੀਰੈ ॥ ਏਹੁ ਮਨੁ ਅਵਗਣਿ ਬਾਧਿਆ; ਸਹੁ ਦੇਹ ਸਰੀਰੈ ॥ ਪੂਰੈ ਗੁਰਿ ਬਖਸਾਈਅਹਿ; ਸਭਿ ਗੁਨਹ ਫਕੀਰੈ ॥੧॥ ਕਿਉ ਰਹੀਐ. ਉਠਿ ਚਲਣਾ; ਬੁਝੁ ਸਬਦ ਬੀਚਾਰਾ ॥ ਜਿਸੁ ਤੂ ਮੇਲਹਿ ਸੋ ਮਿਲੈ; ਧੁਰਿ ਹੁਕਮੁ ਅਪਾਰਾ ॥੧॥ ਰਹਾਉ ॥ ਜਿਉ ਤੂ ਰਾਖਹਿ ਤਿਉ ਰਹਾ; ਜੋ ਦੇਹਿ ਸੁ ਖਾਉ ॥ ਜਿਉ ਤੂ ਚਲਾਵਹਿ ਤਿਉ ਚਲਾ; ਮੁਖਿ ਅੰਮ੍ਰਿਤ ਨਾਉ ॥ ਮੇਰੇ ਠਾਕੁਰ ਹਥਿ ਵਡਿਆਈਆ; ਮੇਲਹਿ ਮਨਿ ਚਾਉ ॥੨॥ ਕੀਤਾ. ਕਿਆ ਸਾਲਾਹੀਐ; ਕਰਿ ਦੇਖੈ ਸੋਈ ॥ ਜਿਨਿ ਕੀਆ. ਸੋ ਮਨਿ ਵਸੈ; ਮੈ ਅਵਰੁ. ਨ ਕੋਈ ॥ ਸੋ ਸਾਚਾ ਸਾਲਾਹੀਐ; ਸਾਚੀ ਪਤਿ ਹੋਈ ॥੩॥ ਪੰਡਿਤੁ ਪੜਿ. ਨ ਪਹੁਚਈ; ਬਹੁ ਆਲ ਜੰਜਾਲਾ ॥ ਪਾਪ ਪੁੰਨ ਦੁਇ ਸੰਗਮੇ; ਖੁਧਿਆ ਜਮਕਾਲਾ ॥ ਵਿਛੋੜਾ ਭਉ ਵੀਸਰੈ; ਪੂਰਾ ਰਖਵਾਲਾ ॥੪॥ ਜਿਨ ਕੀ ਲੇਖੈ ਪਤਿ ਪਵੈ; ਸੇ ਪੂਰੇ ਭਾਈ ॥ ਪੂਰੇ ਪੂਰੀ ਮਤਿ ਹੈ; ਸਚੀ ਵਡਿਆਈ ॥ ਦੇਦੇ. ਤੋਟਿ, ਨ ਆਵਈ; ਲੈ ਲੈ ਥਕਿ ਪਾਈ ॥੫॥ ਖਾਰ ਸਮੁਦ੍ਰੁ ਢੰਢੋਲੀਐ; ਇਕੁ ਮਣੀਆ ਪਾਵੈ ॥ ਦੁਇ ਦਿਨ ਚਾਰਿ ਸੁਹਾਵਣਾ; ਮਾਟੀ ਤਿਸੁ ਖਾਵੈ ॥ ਗੁਰੁ ਸਾਗਰੁ ਸਤਿ ਸੇਵੀਐ; ਦੇ ਤੋਟਿ. ਨ ਆਵੈ ॥੬॥ ਮੇਰੇ ਪ੍ਰਭ ਭਾਵਨਿ. ਸੇ ਊਜਲੇ; ਸਭ ਮੈਲੁ ਭਰੀਜੈ ॥ ਮੈਲਾ. ਊਜਲੁ ਤਾ ਥੀਐ; ਪਾਰਸ ਸੰਗਿ ਭੀਜੈ ॥ ਵੰਨੀ ਸਾਚੇ ਲਾਲ ਕੀ; ਕਿਨਿ ਕੀਮਤਿ ਕੀਜੈ ॥੭॥ ਭੇਖੀ ਹਾਥ, ਨ ਲਭਈ; ਤੀਰਥਿ ਨਹੀ ਦਾਨੇ ॥ ਪੂਛਉ ਬੇਦ ਪੜੰਤਿਆ; ਮੂਠੀ ਵਿਣੁ ਮਾਨੇ ॥ ਨਾਨਕ. ਕੀਮਤਿ ਸੋ ਕਰੇ; ਪੂਰਾ ਗੁਰੁ ਗਿਆਨੇ ॥੮॥੬॥ ਮਾਰੂ ਮਹਲਾ ੧ ॥ ਮਨਮੁਖੁ ਲਹਰਿ. ਘਰੁ ਤਜਿ ਵਿਗੂਚੈ; ਅਵਰਾ ਕੇ ਘਰ ਹੇਰੈ ॥ ਗ੍ਰਿਹ ਧਰਮੁ ਗਵਾਏ. ਸਤਿਗੁਰੁ, ਨ ਭੇਟੈ; ਦੁਰਮਤਿ ਘੂਮਨ ਘੇਰੈ ॥ ਦਿਸੰਤਰੁ ਭਵੈ. ਪਾਠ ਪੜਿ ਥਾਕਾ; ਤ੍ਰਿਸਨਾ ਹੋਇ ਵਧੇਰੈ ॥ ਕਾਚੀ ਪਿੰਡੀ. ਸਬਦੁ, ਨ ਚੀਨੈ; ਉਦਰੁ ਭਰੈ ਜੈਸੇ ਢੋਰੈ ॥੧॥ ਬਾਬਾ. ਐਸੀ ਰਵਤ ਰਵੈ ਸੰਨਿਆਸੀ ॥ ਗੁਰ ਕੈ ਸਬਦਿ ਏਕ ਲਿਵ ਲਾਗੀ; ਤੇਰੈ ਨਾਮਿ ਰਤੇ ਤ੍ਰਿਪਤਾਸੀ ॥੧॥ ਰਹਾਉ ॥ ਘੋਲੀ ਗੇਰੂ. ਰੰਗੁ ਚੜਾਇਆ; ਵਸਤ੍ਰ ਭੇਖ ਭੇਖਾਰੀ ॥ ਕਾਪੜ ਫਾਰਿ ਬਨਾਈ ਖਿੰਥਾ; ਝੋਲੀ ਮਾਇਆਧਾਰੀ ॥ ਘਰਿ ਘਰਿ ਮਾਗੈ. ਜਗੁ ਪਰਬੋਧੈ; ਮਨਿ ਅੰਧੈ. ਪਤਿ ਹਾਰੀ ॥ ਭਰਮਿ ਭੁਲਾਣਾ. ਸਬਦੁ, ਨ ਚੀਨੈ; ਜੂਐ ਬਾਜੀ ਹਾਰੀ ॥੨॥
Источники и права