couponatlas.

Гуру Грантх Сахиб (гурмукхи): Анг 1025

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਨਾਵਹੁ ਭੁਲੀ; ਚੋਟਾ ਖਾਏ ॥ ਬਹੁਤੁ ਸਿਆਣਪ; ਭਰਮੁ. ਨ ਜਾਏ ॥ ਪਚਿ ਪਚਿ ਮੁਏ ਅਚੇਤ. ਨ ਚੇਤਹਿ; ਅਜਗਰਿ ਭਾਰਿ ਲਦਾਈ ਹੇ ॥੮॥ ਬਿਨੁ ਬਾਦ ਬਿਰੋਧਹਿ; ਕੋਈ ਨਾਹੀ ॥ ਮੈ ਦੇਖਾਲਿਹੁ; ਤਿਸੁ ਸਾਲਾਹੀ ॥ ਮਨੁ ਤਨੁ ਅਰਪਿ ਮਿਲੈ ਜਗਜੀਵਨੁ; ਹਰਿ ਸਿਉ ਬਣਤ ਬਣਾਈ ਹੇ ॥੯॥ ਪ੍ਰਭ ਕੀ ਗਤਿ ਮਿਤਿ; ਕੋਇ. ਨ ਪਾਵੈ ॥ ਜੇ ਕੋ ਵਡਾ ਕਹਾਇ; ਵਡਾਈ ਖਾਵੈ ॥ ਸਾਚੇ ਸਾਹਿਬ. ਤੋਟਿ, ਨ ਦਾਤੀ; ਸਗਲੀ. ਤਿਨਹਿ ਉਪਾਈ ਹੇ ॥੧੦॥ ਵਡੀ ਵਡਿਆਈ ਵੇਪਰਵਾਹੇ ॥ ਆਪਿ ਉਪਾਏ; ਦਾਨੁ ਸਮਾਹੇ ॥ ਆਪਿ ਦਇਆਲੁ. ਦੂਰਿ ਨਹੀ, ਦਾਤਾ; ਮਿਲਿਆ ਸਹਜਿ ਰਜਾਈ ਹੇ ॥੧੧॥ ਇਕਿ ਸੋਗੀ; ਇਕਿ ਰੋਗਿ ਵਿਆਪੇ ॥ ਜੋ ਕਿਛੁ ਕਰੇ; ਸੁ ਆਪੇ ਆਪੇ ॥ ਭਗਤਿ ਭਾਉ. ਗੁਰ ਕੀ ਮਤਿ ਪੂਰੀ; ਅਨਹਦਿ ਸਬਦਿ ਲਖਾਈ ਹੇ ॥੧੨॥ ਇਕਿ ਨਾਗੇ ਭੂਖੇ; ਭਵਹਿ ਭਵਾਏ ॥ ਇਕਿ ਹਠੁ ਕਰਿ ਮਰਹਿ; ਨ ਕੀਮਤਿ ਪਾਏ ॥ ਗਤਿ ਅਵਿਗਤ ਕੀ ਸਾਰ. ਨ ਜਾਣੈ; ਬੂਝੈ ਸਬਦੁ ਕਮਾਈ ਹੇ ॥੧੩॥ ਇਕਿ ਤੀਰਥਿ ਨਾਵਹਿ; ਅੰਨੁ. ਨ ਖਾਵਹਿ ॥ ਇਕਿ ਅਗਨਿ ਜਲਾਵਹਿ; ਦੇਹ ਖਪਾਵਹਿ ॥ ਰਾਮ ਨਾਮ ਬਿਨੁ ਮੁਕਤਿ. ਨ ਹੋਈ; ਕਿਤੁ ਬਿਧਿ ਪਾਰਿ ਲੰਘਾਈ ਹੇ ॥੧੪॥ ਗੁਰਮਤਿ ਛੋਡਹਿ; ਉਝੜਿ ਜਾਈ ॥ ਮਨਮੁਖਿ. ਰਾਮੁ, ਨ ਜਪੈ; ਅਵਾਈ ॥ ਪਚਿ ਪਚਿ ਬੂਡਹਿ. ਕੂੜੁ ਕਮਾਵਹਿ; ਕੂੜਿ ਕਾਲੁ ਬੈਰਾਈ ਹੇ ॥੧੫॥ ਹੁਕਮੇ ਆਵੈ; ਹੁਕਮੇ ਜਾਵੈ ॥ ਬੂਝੈ ਹੁਕਮੁ; ਸੋ ਸਾਚਿ ਸਮਾਵੈ ॥ ਨਾਨਕ ਸਾਚੁ ਮਿਲੈ ਮਨਿ ਭਾਵੈ; ਗੁਰਮੁਖਿ ਕਾਰ ਕਮਾਈ ਹੇ ॥੧੬॥੫॥ ਮਾਰੂ ਮਹਲਾ ੧ ॥ ਆਪੇ ਕਰਤਾ ਪੁਰਖੁ ਬਿਧਾਤਾ ॥ ਜਿਨਿ ਆਪੇ ਆਪਿ ਉਪਾਇ ਪਛਾਤਾ ॥ ਆਪੇ ਸਤਿਗੁਰੁ. ਆਪੇ ਸੇਵਕੁ; ਆਪੇ ਸ੍ਰਿਸਟਿ ਉਪਾਈ ਹੇ ॥੧॥ ਆਪੇ ਨੇੜੈ; ਨਾਹੀ ਦੂਰੇ ॥ ਬੂਝਹਿ ਗੁਰਮੁਖਿ; ਸੇ ਜਨ ਪੂਰੇ ॥ ਤਿਨ ਕੀ ਸੰਗਤਿ ਅਹਿਨਿਸਿ ਲਾਹਾ; ਗੁਰ ਸੰਗਤਿ ਏਹ ਵਡਾਈ ਹੇ ॥੨॥ ਜੁਗਿ ਜੁਗਿ ਸੰਤ ਭਲੇ ਪ੍ਰਭ ਤੇਰੇ ॥ ਹਰਿ ਗੁਣ ਗਾਵਹਿ; ਰਸਨ ਰਸੇਰੇ ॥ ਉਸਤਤਿ ਕਰਹਿ ਪਰਹਰਿ ਦੁਖੁ ਦਾਲਦੁ; ਜਿਨ. ਨਾਹੀ ਚਿੰਤ ਪਰਾਈ ਹੇ ॥੩॥ ਓਇ ਜਾਗਤ ਰਹਹਿ; ਨ ਸੂਤੇ ਦੀਸਹਿ ॥ ਸੰਗਤਿ ਕੁਲ ਤਾਰੇ; ਸਾਚੁ ਪਰੀਸਹਿ ॥ ਕਲਿਮਲ ਮੈਲੁ ਨਾਹੀ. ਤੇ ਨਿਰਮਲ; ਓਇ ਰਹਹਿ ਭਗਤਿ ਲਿਵ ਲਾਈ ਹੇ ॥੪॥ ਬੂਝਹੁ ਹਰਿ ਜਨ; ਸਤਿਗੁਰ ਬਾਣੀ ॥ ਏਹੁ ਜੋਬਨੁ ਸਾਸੁ ਹੈ; ਦੇਹ ਪੁਰਾਣੀ ॥ ਆਜੁ ਕਾਲਿ ਮਰਿ ਜਾਈਐ ਪ੍ਰਾਣੀ; ਹਰਿ ਜਪੁ ਜਪਿ ਰਿਦੈ ਧਿਆਈ ਹੇ ॥੫॥ ਛੋਡਹੁ ਪ੍ਰਾਣੀ; ਕੂੜ ਕਬਾੜਾ ॥ ਕੂੜੁ ਮਾਰੇ; ਕਾਲੁ ਉਛਾਹਾੜਾ ॥ ਸਾਕਤ ਕੂੜਿ ਪਚਹਿ. ਮਨਿ ਹਉਮੈ; ਦੁਹੁ ਮਾਰਗਿ ਪਚੈ ਪਚਾਈ ਹੇ ॥੬॥
Источники и права