couponatlas.

Гуру Грантх Сахиб (гурмукхи): Анг 1027

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਚਾਰਿ ਪਦਾਰਥ ਲੈ; ਜਗਿ ਆਇਆ ॥ ਸਿਵ ਸਕਤੀ ਘਰਿ ਵਾਸਾ ਪਾਇਆ ॥ ਏਕੁ ਵਿਸਾਰੇ. ਤਾ ਪਿੜ ਹਾਰੇ; ਅੰਧੁਲੈ. ਨਾਮੁ ਵਿਸਾਰਾ ਹੇ ॥੬॥ ਬਾਲਕੁ ਮਰੈ; ਬਾਲਕ ਕੀ ਲੀਲਾ ॥ ਕਹਿ ਕਹਿ ਰੋਵਹਿ; ਬਾਲੁ ਰੰਗੀਲਾ ॥ ਜਿਸ ਕਾ ਸਾ. ਸੋ ਤਿਨ ਹੀ ਲੀਆ; ਭੂਲਾ ਰੋਵਣਹਾਰਾ ਹੇ ॥੭॥ ਭਰਿ ਜੋਬਨਿ ਮਰਿ ਜਾਹਿ. ਕਿ ਕੀਜੈ ॥ ਮੇਰਾ ਮੇਰਾ ਕਰਿ; ਰੋਵੀਜੈ ॥ ਮਾਇਆ ਕਾਰਣਿ ਰੋਇ ਵਿਗੂਚਹਿ; ਧ੍ਰਿਗੁ ਜੀਵਣੁ ਸੰਸਾਰਾ ਹੇ ॥੮॥ ਕਾਲੀ ਹੂ ਫੁਨਿ ਧਉਲੇ ਆਏ ॥ ਵਿਣੁ ਨਾਵੈ; ਗਥੁ ਗਇਆ ਗਵਾਏ ॥ ਦੁਰਮਤਿ ਅੰਧੁਲਾ ਬਿਨਸਿ ਬਿਨਾਸੈ; ਮੂਠੇ ਰੋਇ ਪੂਕਾਰਾ ਹੇ ॥੯॥ ਆਪੁ ਵੀਚਾਰਿ; ਨ ਰੋਵੈ ਕੋਈ ॥ ਸਤਿਗੁਰੁ ਮਿਲੈ; ਤ ਸੋਝੀ ਹੋਈ ॥ ਬਿਨੁ ਗੁਰ. ਬਜਰ ਕਪਾਟ, ਨ ਖੂਲਹਿ; ਸਬਦਿ ਮਿਲੈ ਨਿਸਤਾਰਾ ਹੇ ॥੧੦॥ ਬਿਰਧਿ ਭਇਆ ਤਨੁ; ਛੀਜੈ ਦੇਹੀ ॥ ਰਾਮੁ. ਨ ਜਪਈ; ਅੰਤਿ ਸਨੇਹੀ ॥ ਨਾਮੁ ਵਿਸਾਰਿ. ਚਲੈ ਮੁਹਿ ਕਾਲੈ; ਦਰਗਹ ਝੂਠੁ ਖੁਆਰਾ ਹੇ ॥੧੧॥ ਨਾਮੁ ਵਿਸਾਰਿ ਚਲੈ; ਕੂੜਿਆਰੋ ॥ ਆਵਤ ਜਾਤ; ਪੜੈ ਸਿਰਿ ਛਾਰੋ ॥ ਸਾਹੁਰੜੈ ਘਰਿ ਵਾਸੁ. ਨ ਪਾਏ; ਪੇਈਅੜੈ ਸਿਰਿ ਮਾਰਾ ਹੇ ॥੧੨॥ ਖਾਜੈ ਪੈਝੈ; ਰਲੀ ਕਰੀਜੈ ॥ ਬਿਨੁ ਅਭ ਭਗਤੀ; ਬਾਦਿ ਮਰੀਜੈ ॥ ਸਰ ਅਪਸਰ ਕੀ ਸਾਰ. ਨ ਜਾਣੈ; ਜਮੁ ਮਾਰੇ ਕਿਆ ਚਾਰਾ ਹੇ ॥੧੩॥ ਪਰਵਿਰਤੀ ਨਰਵਿਰਤਿ ਪਛਾਣੈ ॥ ਗੁਰ ਕੈ ਸੰਗਿ; ਸਬਦਿ ਘਰੁ ਜਾਣੈ ॥ ਕਿਸ ਹੀ ਮੰਦਾ ਆਖਿ. ਨ ਚਲੈ; ਸਚਿ ਖਰਾ ਸਚਿਆਰਾ ਹੇ ॥੧੪॥ ਸਾਚ ਬਿਨਾ; ਦਰਿ ਸਿਝੈ. ਨ ਕੋਈ ॥ ਸਾਚ ਸਬਦਿ ਪੈਝੈ; ਪਤਿ ਹੋਈ ॥ ਆਪੇ ਬਖਸਿ ਲਏ ਤਿਸੁ ਭਾਵੈ; ਹਉਮੈ ਗਰਬੁ ਨਿਵਾਰਾ ਹੇ ॥੧੫॥ ਗੁਰ ਕਿਰਪਾ ਤੇ; ਹੁਕਮੁ ਪਛਾਣੈ ॥ ਜੁਗਹ ਜੁਗੰਤਰ ਕੀ ਬਿਧਿ ਜਾਣੈ ॥ ਨਾਨਕ. ਨਾਮੁ ਜਪਹੁ ਤਰੁ ਤਾਰੀ; ਸਚੁ ਤਾਰੇ ਤਾਰਣਹਾਰਾ ਹੇ ॥੧੬॥੧॥੭॥ ਮਾਰੂ ਮਹਲਾ ੧ ॥ ਹਰਿ ਸਾ ਮੀਤੁ ਨਾਹੀ ਮੈ ਕੋਈ ॥ ਜਿਨਿ ਤਨੁ ਮਨੁ ਦੀਆ. ਸੁਰਤਿ ਸਮੋਈ ॥ ਸਰਬ ਜੀਆ ਪ੍ਰਤਿਪਾਲਿ ਸਮਾਲੇ; ਸੋ ਅੰਤਰਿ ਦਾਨਾ ਬੀਨਾ ਹੇ ॥੧॥ ਗੁਰੁ ਸਰਵਰੁ; ਹਮ ਹੰਸ ਪਿਆਰੇ ॥ ਸਾਗਰ ਮਹਿ; ਰਤਨ ਲਾਲ ਬਹੁ ਸਾਰੇ ॥ ਮੋਤੀ ਮਾਣਕ ਹੀਰਾ ਹਰਿ ਜਸੁ; ਗਾਵਤ ਮਨੁ ਤਨੁ ਭੀਨਾ ਹੇ ॥੨॥ ਹਰਿ ਅਗਮ ਅਗਾਹੁ ਅਗਾਧਿ ਨਿਰਾਲਾ ॥ ਹਰਿ. ਅੰਤੁ, ਨ ਪਾਈਐ; ਗੁਰ ਗੋਪਾਲਾ ॥ ਸਤਿਗੁਰ ਮਤਿ ਤਾਰੇ ਤਾਰਣਹਾਰਾ; ਮੇਲਿ ਲਏ ਰੰਗਿ ਲੀਨਾ ਹੇ ॥੩॥ ਸਤਿਗੁਰ ਬਾਝਹੁ. ਮੁਕਤਿ ਕਿਨੇਹੀ ॥ ਓਹੁ ਆਦਿ ਜੁਗਾਦੀ. ਰਾਮ ਸਨੇਹੀ ॥ ਦਰਗਹ ਮੁਕਤਿ ਕਰੇ ਕਰਿ ਕਿਰਪਾ; ਬਖਸੇ ਅਵਗੁਣ ਕੀਨਾ ਹੇ ॥੪॥
Источники и права