couponatlas.

Гуру Грантх Сахиб (гурмукхи): Анг 1032

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਭੂਲੇ ਸਿਖ; ਗੁਰੂ ਸਮਝਾਏ ॥ ਉਝੜਿ ਜਾਦੇ; ਮਾਰਗਿ ਪਾਏ ॥ ਤਿਸੁ ਗੁਰ ਸੇਵਿ ਸਦਾ ਦਿਨੁ ਰਾਤੀ; ਦੁਖ ਭੰਜਨ ਸੰਗਿ ਸਖਾਤਾ ਹੇ ॥੧੩॥ ਗੁਰ ਕੀ ਭਗਤਿ; ਕਰਹਿ ਕਿਆ ਪ੍ਰਾਣੀ ॥ ਬ੍ਰਹਮੈ ਇੰਦ੍ਰਿ ਮਹੇਸਿ; ਨ ਜਾਣੀ ॥ ਸਤਿਗੁਰੁ ਅਲਖੁ. ਕਹਹੁ ਕਿਉ ਲਖੀਐ; ਜਿਸੁ ਬਖਸੇ ਤਿਸਹਿ ਪਛਾਤਾ ਹੇ ॥੧੪॥ ਅੰਤਰਿ ਪ੍ਰੇਮੁ ਪਰਾਪਤਿ ਦਰਸਨੁ ॥ ਗੁਰਬਾਣੀ ਸਿਉ ਪ੍ਰੀਤਿ. ਸੁ ਪਰਸਨੁ ॥ ਅਹਿਨਿਸਿ ਨਿਰਮਲ ਜੋਤਿ ਸਬਾਈ; ਘਟਿ ਦੀਪਕੁ ਗੁਰਮੁਖਿ ਜਾਤਾ ਹੇ ॥੧੫॥ ਭੋਜਨ ਗਿਆਨੁ ਮਹਾ ਰਸੁ ਮੀਠਾ ॥ ਜਿਨਿ ਚਾਖਿਆ; ਤਿਨਿ ਦਰਸਨੁ ਡੀਠਾ ॥ ਦਰਸਨੁ ਦੇਖਿ ਮਿਲੇ ਬੈਰਾਗੀ; ਮਨੁ ਮਨਸਾ ਮਾਰਿ ਸਮਾਤਾ ਹੇ ॥੧੬॥ ਸਤਿਗੁਰੁ ਸੇਵਹਿ; ਸੇ ਪਰਧਾਨਾ ॥ ਤਿਨ ਘਟ ਘਟ ਅੰਤਰਿ; ਬ੍ਰਹਮੁ ਪਛਾਨਾ ॥ ਨਾਨਕ. ਹਰਿ ਜਸੁ, ਹਰਿ ਜਨ ਕੀ ਸੰਗਤਿ ਦੀਜੈ; ਜਿਨ ਸਤਿਗੁਰੁ ਹਰਿ ਪ੍ਰਭੁ ਜਾਤਾ ਹੇ ॥੧੭॥੫॥੧੧॥ ਮਾਰੂ ਮਹਲਾ ੧ ॥ ਸਾਚੇ ਸਾਹਿਬ ਸਿਰਜਣਹਾਰੇ ॥ ਜਿਨਿ ਧਰ ਚਕ੍ਰ; ਧਰੇ ਵੀਚਾਰੇ ॥ ਆਪੇ ਕਰਤਾ ਕਰਿ ਕਰਿ ਵੇਖੈ; ਸਾਚਾ ਵੇਪਰਵਾਹਾ ਹੇ ॥੧॥ ਵੇਕੀ ਵੇਕੀ; ਜੰਤ ਉਪਾਏ ॥ ਦੁਇ ਪੰਦੀ; ਦੁਇ ਰਾਹ ਚਲਾਏ ॥ ਗੁਰ ਪੂਰੇ ਵਿਣੁ. ਮੁਕਤਿ. ਨ ਹੋਈ; ਸਚੁ ਨਾਮੁ ਜਪਿ ਲਾਹਾ ਹੇ ॥੨॥ ਪੜਹਿ ਮਨਮੁਖ; ਪਰੁ ਬਿਧਿ. ਨਹੀ ਜਾਨਾ ॥ ਨਾਮੁ. ਨ ਬੂਝਹਿ; ਭਰਮਿ ਭੁਲਾਨਾ ॥ ਲੈ ਕੈ ਵਢੀ ਦੇਨਿ ਉਗਾਹੀ; ਦੁਰਮਤਿ ਕਾ ਗਲਿ ਫਾਹਾ ਹੇ ॥੩॥ ਸਿਮ੍ਰਿਤਿ ਸਾਸਤ੍ਰ ਪੜਹਿ ਪੁਰਾਣਾ ॥ ਵਾਦੁ ਵਖਾਣਹਿ; ਤਤੁ. ਨ ਜਾਣਾ ॥ ਵਿਣੁ ਗੁਰ ਪੂਰੇ. ਤਤੁ, ਨ ਪਾਈਐ; ਸਚ ਸੂਚੇ ਸਚੁ ਰਾਹਾ ਹੇ ॥੪॥ ਸਭ ਸਾਲਾਹੇ ਸੁਣਿ ਸੁਣਿ ਆਖੈ ॥ ਆਪੇ ਦਾਨਾ; ਸਚੁ ਪਰਾਖੈ ॥ ਜਿਨ ਕਉ ਨਦਰਿ ਕਰੇ ਪ੍ਰਭੁ ਅਪਨੀ; ਗੁਰਮੁਖਿ ਸਬਦੁ ਸਲਾਹਾ ਹੇ ॥੫॥ ਸੁਣਿ ਸੁਣਿ ਆਖੈ; ਕੇਤੀ ਬਾਣੀ ॥ ਸੁਣਿ ਕਹੀਐ; ਕੋ. ਅੰਤੁ, ਨ ਜਾਣੀ ॥ ਜਾ ਕਉ ਅਲਖੁ ਲਖਾਏ ਆਪੇ; ਅਕਥ ਕਥਾ ਬੁਧਿ ਤਾਹਾ ਹੇ ॥੬॥ ਜਨਮੇ ਕਉ ਵਾਜਹਿ ਵਾਧਾਏ ॥ ਸੋਹਿਲੜੇ; ਅਗਿਆਨੀ ਗਾਏ ॥ ਜੋ ਜਨਮੈ. ਤਿਸੁ ਸਰਪਰ ਮਰਣਾ; ਕਿਰਤੁ ਪਇਆ ਸਿਰਿ ਸਾਹਾ ਹੇ ॥੭॥ ਸੰਜੋਗੁ ਵਿਜੋਗੁ; ਮੇਰੈ ਪ੍ਰਭਿ ਕੀਏ ॥ ਸ੍ਰਿਸਟਿ ਉਪਾਇ; ਦੁਖਾ ਸੁਖ ਦੀਏ ॥ ਦੁਖ ਸੁਖ ਹੀ ਤੇ ਭਏ ਨਿਰਾਲੇ; ਗੁਰਮੁਖਿ ਸੀਲੁ ਸਨਾਹਾ ਹੇ ॥੮॥ ਨੀਕੇ; ਸਾਚੇ ਕੇ ਵਾਪਾਰੀ ॥ ਸਚੁ ਸਉਦਾ ਲੈ; ਗੁਰ ਵੀਚਾਰੀ ॥ ਸਚਾ ਵਖਰੁ ਜਿਸੁ ਧਨੁ ਪਲੈ; ਸਬਦਿ ਸਚੈ ਓਮਾਹਾ ਹੇ ॥੯॥ ਕਾਚੀ ਸਉਦੀ; ਤੋਟਾ ਆਵੈ ॥ ਗੁਰਮੁਖਿ ਵਣਜੁ ਕਰੇ; ਪ੍ਰਭ ਭਾਵੈ ॥ ਪੂੰਜੀ ਸਾਬਤੁ ਰਾਸਿ ਸਲਾਮਤਿ; ਚੂਕਾ ਜਮ ਕਾ ਫਾਹਾ ਹੇ ॥੧੦॥
Источники и права