couponatlas.

Гуру Грантх Сахиб (гурмукхи): Анг 1034

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਅਨਹਦੁ ਵਾਜੈ; ਭ੍ਰਮੁ ਭਉ ਭਾਜੈ ॥ ਸਗਲ ਬਿਆਪਿ ਰਹਿਆ; ਪ੍ਰਭੁ ਛਾਜੈ ॥ ਸਭ ਤੇਰੀ. ਤੂ ਗੁਰਮੁਖਿ ਜਾਤਾ; ਦਰਿ ਸੋਹੈ ਗੁਣ ਗਾਇਦਾ ॥੧੦॥ ਆਦਿ ਨਿਰੰਜਨੁ ਨਿਰਮਲੁ ਸੋਈ ॥ ਅਵਰੁ. ਨ ਜਾਣਾ ਦੂਜਾ ਕੋਈ ॥ ਏਕੰਕਾਰੁ ਵਸੈ ਮਨਿ ਭਾਵੈ; ਹਉਮੈ ਗਰਬੁ ਗਵਾਇਦਾ ॥੧੧॥ ਅੰਮ੍ਰਿਤੁ ਪੀਆ; ਸਤਿਗੁਰਿ ਦੀਆ ॥ ਅਵਰੁ. ਨ ਜਾਣਾ ਦੂਆ ਤੀਆ ॥ ਏਕੋ ਏਕੁ ਸੁ ਅਪਰ ਪਰੰਪਰੁ; ਪਰਖਿ ਖਜਾਨੈ ਪਾਇਦਾ ॥੧੨॥ ਗਿਆਨੁ ਧਿਆਨੁ ਸਚੁ ਗਹਿਰ ਗੰਭੀਰਾ ॥ ਕੋਇ. ਨ ਜਾਣੈ; ਤੇਰਾ ਚੀਰਾ ॥ ਜੇਤੀ ਹੈ ਤੇਤੀ ਤੁਧੁ ਜਾਚੈ; ਕਰਮਿ ਮਿਲੈ ਸੋ ਪਾਇਦਾ ॥੧੩॥ ਕਰਮੁ ਧਰਮੁ ਸਚੁ; ਹਾਥਿ ਤੁਮਾਰੈ ॥ ਵੇਪਰਵਾਹ ਅਖੁਟ ਭੰਡਾਰੈ ॥ ਤੂ ਦਇਆਲੁ ਕਿਰਪਾਲੁ ਸਦਾ ਪ੍ਰਭੁ; ਆਪੇ ਮੇਲਿ ਮਿਲਾਇਦਾ ॥੧੪॥ ਆਪੇ ਦੇਖਿ. ਦਿਖਾਵੈ ਆਪੇ ॥ ਆਪੇ ਥਾਪਿ; ਉਥਾਪੇ ਆਪੇ ॥ ਆਪੇ ਜੋੜਿ ਵਿਛੋੜੇ ਕਰਤਾ; ਆਪੇ ਮਾਰਿ ਜੀਵਾਇਦਾ ॥੧੫॥ ਜੇਤੀ ਹੈ; ਤੇਤੀ ਤੁਧੁ ਅੰਦਰਿ ॥ ਦੇਖਹਿ ਆਪਿ; ਬੈਸਿ ਬਿਜ ਮੰਦਰਿ ॥ ਨਾਨਕੁ ਸਾਚੁ ਕਹੈ ਬੇਨੰਤੀ; ਹਰਿ ਦਰਸਨਿ ਸੁਖੁ ਪਾਇਦਾ ॥੧੬॥੧॥੧੩॥ ਮਾਰੂ ਮਹਲਾ ੧ ॥ ਦਰਸਨੁ ਪਾਵਾ; ਜੇ ਤੁਧੁ ਭਾਵਾ ॥ ਭਾਇ ਭਗਤਿ; ਸਾਚੇ ਗੁਣ ਗਾਵਾ ॥ ਤੁਧੁ ਭਾਣੇ ਤੂ ਭਾਵਹਿ ਕਰਤੇ; ਆਪੇ ਰਸਨ ਰਸਾਇਦਾ ॥੧॥ ਸੋਹਨਿ ਭਗਤ; ਪ੍ਰਭੂ ਦਰਬਾਰੇ ॥ ਮੁਕਤੁ ਭਏ; ਹਰਿ ਦਾਸ ਤੁਮਾਰੇ ॥ ਆਪੁ ਗਵਾਇ. ਤੇਰੈ ਰੰਗਿ ਰਾਤੇ; ਅਨਦਿਨੁ ਨਾਮੁ ਧਿਆਇਦਾ ॥੨॥ ਈਸਰੁ ਬ੍ਰਹਮਾ ਦੇਵੀ ਦੇਵਾ ॥ ਇੰਦ੍ਰ ਤਪੇ ਮੁਨਿ; ਤੇਰੀ ਸੇਵਾ ॥ ਜਤੀ ਸਤੀ ਕੇਤੇ ਬਨਵਾਸੀ; ਅੰਤੁ. ਨ ਕੋਈ ਪਾਇਦਾ ॥੩॥ ਵਿਣੁ ਜਾਣਾਏ; ਕੋਇ. ਨ ਜਾਣੈ ॥ ਜੋ ਕਿਛੁ ਕਰੇ; ਸੁ ਆਪਣ ਭਾਣੈ ॥ ਲਖ ਚਉਰਾਸੀਹ ਜੀਅ ਉਪਾਏ; ਭਾਣੈ ਸਾਹ ਲਵਾਇਦਾ ॥੪॥ ਜੋ ਤਿਸੁ ਭਾਵੈ; ਸੋ ਨਿਹਚਉ ਹੋਵੈ ॥ ਮਨਮੁਖੁ ਆਪੁ ਗਣਾਏ; ਰੋਵੈ ॥ ਨਾਵਹੁ ਭੁਲਾ ਠਉਰ. ਨ ਪਾਏ; ਆਇ ਜਾਇ ਦੁਖੁ ਪਾਇਦਾ ॥੫॥ ਨਿਰਮਲ ਕਾਇਆ ਊਜਲ ਹੰਸਾ ॥ ਤਿਸੁ ਵਿਚਿ ਨਾਮੁ ਨਿਰੰਜਨ ਅੰਸਾ ॥ ਸਗਲੇ ਦੂਖ ਅੰਮ੍ਰਿਤੁ ਕਰਿ ਪੀਵੈ; ਬਾਹੁੜਿ ਦੂਖੁ. ਨ ਪਾਇਦਾ ॥੬॥ ਬਹੁ ਸਾਦਹੁ; ਦੂਖੁ ਪਰਾਪਤਿ ਹੋਵੈ ॥ ਭੋਗਹੁ ਰੋਗ; ਸੁ ਅੰਤਿ ਵਿਗੋਵੈ ॥ ਹਰਖਹੁ ਸੋਗੁ. ਨ ਮਿਟਈ ਕਬਹੂ; ਵਿਣੁ ਭਾਣੇ ਭਰਮਾਇਦਾ ॥੭॥ ਗਿਆਨ ਵਿਹੂਣੀ; ਭਵੈ ਸਬਾਈ ॥ ਸਾਚਾ ਰਵਿ ਰਹਿਆ; ਲਿਵ ਲਾਈ ॥ ਨਿਰਭਉ ਸਬਦੁ ਗੁਰੂ ਸਚੁ ਜਾਤਾ; ਜੋਤੀ ਜੋਤਿ ਮਿਲਾਇਦਾ ॥੮॥ ਅਟਲੁ ਅਡੋਲੁ ਅਤੋਲੁ ਮੁਰਾਰੇ ॥ ਖਿਨ ਮਹਿ ਢਾਹੇ; ਫੇਰਿ ਉਸਾਰੇ ॥ ਰੂਪੁ ਨ ਰੇਖਿਆ. ਮਿਤਿ ਨਹੀ ਕੀਮਤਿ; ਸਬਦਿ ਭੇਦਿ ਪਤੀਆਇਦਾ ॥੯॥
Источники и права