couponatlas.

Гуру Грантх Сахиб (гурмукхи): Анг 1039

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਤੂ ਦਾਤਾ; ਹਮ ਸੇਵਕ ਤੇਰੇ ॥ ਅੰਮ੍ਰਿਤ ਨਾਮੁ ਕ੍ਰਿਪਾ ਕਰਿ ਦੀਜੈ; ਗੁਰਿ ਗਿਆਨ ਰਤਨੁ ਦੀਪਾਇਆ ॥੬॥ ਪੰਚ ਤਤੁ ਮਿਲਿ; ਇਹੁ ਤਨੁ ਕੀਆ ॥ ਆਤਮ ਰਾਮ ਪਾਏ; ਸੁਖੁ ਥੀਆ ॥ ਕਰਮ ਕਰਤੂਤਿ. ਅੰਮ੍ਰਿਤ ਫਲੁ ਲਾਗਾ; ਹਰਿ ਨਾਮ ਰਤਨੁ ਮਨਿ ਪਾਇਆ ॥੭॥ ਨਾ ਤਿਸੁ ਭੂਖ ਪਿਆਸ; ਮਨੁ ਮਾਨਿਆ ॥ ਸਰਬ ਨਿਰੰਜਨੁ ਘਟਿ ਘਟਿ ਜਾਨਿਆ ॥ ਅੰਮ੍ਰਿਤ ਰਸਿ ਰਾਤਾ ਕੇਵਲ ਬੈਰਾਗੀ; ਗੁਰਮਤਿ ਭਾਇ ਸੁਭਾਇਆ ॥੮॥ ਅਧਿਆਤਮ ਕਰਮ ਕਰੇ ਦਿਨੁ ਰਾਤੀ ॥ ਨਿਰਮਲ ਜੋਤਿ ਨਿਰੰਤਰਿ ਜਾਤੀ ॥ ਸਬਦੁ ਰਸਾਲੁ ਰਸਨ ਰਸਿ ਰਸਨਾ; ਬੇਣੁ ਰਸਾਲੁ ਵਜਾਇਆ ॥੯॥ ਬੇਣੁ ਰਸਾਲ ਵਜਾਵੈ ਸੋਈ ॥ ਜਾ ਕੀ; ਤ੍ਰਿਭਵਣ ਸੋਝੀ ਹੋਈ ॥ ਨਾਨਕ. ਬੂਝਹੁ ਇਹ ਬਿਧਿ ਗੁਰਮਤਿ; ਹਰਿ ਰਾਮ ਨਾਮਿ ਲਿਵ ਲਾਇਆ ॥੧੦॥ ਐਸੇ ਜਨ; ਵਿਰਲੇ ਸੰਸਾਰੇ ॥ ਗੁਰਸਬਦੁ ਵੀਚਾਰਹਿ; ਰਹਹਿ ਨਿਰਾਰੇ ॥ ਆਪਿ ਤਰਹਿ. ਸੰਗਤਿ ਕੁਲ ਤਾਰਹਿ; ਤਿਨ ਸਫਲ ਜਨਮੁ, ਜਗਿ ਆਇਆ ॥੧੧॥ ਘਰੁ ਦਰੁ ਮੰਦਰੁ; ਜਾਣੈ ਸੋਈ ॥ ਜਿਸੁ ਪੂਰੇ ਗੁਰ ਤੇ; ਸੋਝੀ ਹੋਈ ॥ ਕਾਇਆ ਗੜ ਮਹਲ, ਮਹਲੀ ਪ੍ਰਭੁ ਸਾਚਾ; ਸਚੁ ਸਾਚਾ ਤਖਤੁ ਰਚਾਇਆ ॥੧੨॥ ਚਤੁਰ ਦਸ ਹਾਟ; ਦੀਵੇ ਦੁਇ ਸਾਖੀ ॥ ਸੇਵਕ ਪੰਚ; ਨਾਹੀ ਬਿਖੁ ਚਾਖੀ ॥ ਅੰਤਰਿ ਵਸਤੁ ਅਨੂਪ ਨਿਰਮੋਲਕ; ਗੁਰਿ ਮਿਲਿਐ. ਹਰਿ ਧਨੁ ਪਾਇਆ ॥੧੩॥ ਤਖਤਿ ਬਹੈ; ਤਖਤੈ ਕੀ ਲਾਇਕ ॥ ਪੰਚ ਸਮਾਏ; ਗੁਰਮਤਿ ਪਾਇਕ ॥ ਆਦਿ ਜੁਗਾਦੀ. ਹੈ ਭੀ ਹੋਸੀ; ਸਹਸਾ ਭਰਮੁ ਚੁਕਾਇਆ ॥੧੪॥ ਤਖਤਿ ਸਲਾਮੁ ਹੋਵੈ. ਦਿਨੁ ਰਾਤੀ ॥ ਇਹੁ ਸਾਚੁ ਵਡਾਈ; ਗੁਰਮਤਿ ਲਿਵ ਜਾਤੀ ॥ ਨਾਨਕ. ਰਾਮੁ ਜਪਹੁ ਤਰੁ ਤਾਰੀ; ਹਰਿ ਅੰਤਿ ਸਖਾਈ ਪਾਇਆ ॥੧੫॥੧॥੧੮॥ ਮਾਰੂ ਮਹਲਾ ੧ ॥ ਹਰਿ ਧਨੁ ਸੰਚਹੁ; ਰੇ ਜਨ ਭਾਈ ॥ ਸਤਿਗੁਰ ਸੇਵਿ; ਰਹਹੁ ਸਰਣਾਈ ॥ ਤਸਕਰੁ ਚੋਰੁ. ਨ ਲਾਗੈ ਤਾ ਕਉ; ਧੁਨਿ ਉਪਜੈ ਸਬਦਿ ਜਗਾਇਆ ॥੧॥ ਤੂ ਏਕੰਕਾਰੁ ਨਿਰਾਲਮੁ ਰਾਜਾ ॥ ਤੂ ਆਪਿ ਸਵਾਰਹਿ; ਜਨ ਕੇ ਕਾਜਾ ॥ ਅਮਰੁ ਅਡੋਲੁ ਅਪਾਰੁ ਅਮੋਲਕੁ; ਹਰਿ ਅਸਥਿਰ ਥਾਨਿ ਸੁਹਾਇਆ ॥੨॥ ਦੇਹੀ ਨਗਰੀ ਊਤਮ ਥਾਨਾ ॥ ਪੰਚ ਲੋਕ ਵਸਹਿ ਪਰਧਾਨਾ ॥ ਊਪਰਿ ਏਕੰਕਾਰੁ ਨਿਰਾਲਮੁ; ਸੁੰਨ ਸਮਾਧਿ ਲਗਾਇਆ ॥੩॥ ਦੇਹੀ ਨਗਰੀ ਨਉ ਦਰਵਾਜੇ ॥ ਸਿਰਿ ਸਿਰਿ ਕਰਣੈਹਾਰੈ ਸਾਜੇ ॥ ਦਸਵੈ ਪੁਰਖੁ ਅਤੀਤੁ ਨਿਰਾਲਾ; ਆਪੇ ਅਲਖੁ ਲਖਾਇਆ ॥੪॥ ਪੁਰਖੁ ਅਲੇਖੁ ਸਚੇ ਦੀਵਾਨਾ ॥ ਹੁਕਮਿ ਚਲਾਏ ਸਚੁ ਨੀਸਾਨਾ ॥ ਨਾਨਕ. ਖੋਜਿ ਲਹਹੁ ਘਰੁ ਅਪਨਾ; ਹਰਿ ਆਤਮ ਰਾਮ ਨਾਮੁ ਪਾਇਆ ॥੫॥
Источники и права