couponatlas.

Гуру Грантх Сахиб (гурмукхи): Анг 1045

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਗਿਆਨੀ ਧਿਆਨੀ ਆਖਿ ਸੁਣਾਏ ॥ ਸਭਨਾ ਰਿਜਕੁ ਸਮਾਹੇ ਆਪੇ; ਕੀਮਤਿ ਹੋਰ. ਨ ਹੋਈ ਹੇ ॥੨॥ ਮਾਇਆ ਮੋਹੁ; ਅੰਧੁ ਅੰਧਾਰਾ ॥ ਹਉਮੈ ਮੇਰਾ; ਪਸਰਿਆ ਪਾਸਾਰਾ ॥ ਅਨਦਿਨੁ ਜਲਤ ਰਹੈ ਦਿਨੁ ਰਾਤੀ; ਗੁਰ ਬਿਨੁ ਸਾਂਤਿ. ਨ ਹੋਈ ਹੇ ॥੩॥ ਆਪੇ ਜੋੜਿ. ਵਿਛੋੜੇ ਆਪੇ ॥ ਆਪੇ ਥਾਪਿ ਉਥਾਪੇ ਆਪੇ ॥ ਸਚਾ ਹੁਕਮੁ. ਸਚਾ ਪਾਸਾਰਾ; ਹੋਰਨਿ ਹੁਕਮੁ. ਨ ਹੋਈ ਹੇ ॥੪॥ ਆਪੇ ਲਾਇ ਲਏ; ਸੋ ਲਾਗੈ ॥ ਗੁਰ ਪਰਸਾਦੀ; ਜਮ ਕਾ ਭਉ ਭਾਗੈ ॥ ਅੰਤਰਿ ਸਬਦੁ ਸਦਾ ਸੁਖਦਾਤਾ; ਗੁਰਮੁਖਿ ਬੂਝੈ ਕੋਈ ਹੇ ॥੫॥ ਆਪੇ ਮੇਲੇ. ਮੇਲਿ ਮਿਲਾਏ ॥ ਪੁਰਬਿ ਲਿਖਿਆ; ਸੋ ਮੇਟਣਾ. ਨ ਜਾਏ ॥ ਅਨਦਿਨੁ ਭਗਤਿ ਕਰੇ ਦਿਨੁ ਰਾਤੀ; ਗੁਰਮੁਖਿ ਸੇਵਾ ਹੋਈ ਹੇ ॥੬॥ ਸਤਿਗੁਰੁ ਸੇਵਿ ਸਦਾ ਸੁਖੁ ਜਾਤਾ ॥ ਆਪੇ ਆਇ ਮਿਲਿਆ; ਸਭਨਾ ਕਾ ਦਾਤਾ ॥ ਹਉਮੈ ਮਾਰਿ ਤ੍ਰਿਸਨਾ ਅਗਨਿ ਨਿਵਾਰੀ; ਸਬਦੁ ਚੀਨਿ. ਸੁਖੁ ਹੋਈ ਹੇ ॥੭॥ ਕਾਇਆ ਕੁਟੰਬੁ ਮੋਹੁ; ਨ ਬੂਝੈ ॥ ਗੁਰਮੁਖਿ ਹੋਵੈ. ਤ ਆਖੀ ਸੂਝੈ ॥ ਅਨਦਿਨੁ ਨਾਮੁ ਰਵੈ ਦਿਨੁ ਰਾਤੀ; ਮਿਲਿ ਪ੍ਰੀਤਮ ਸੁਖੁ ਹੋਈ ਹੇ ॥੮॥ ਮਨਮੁਖ ਧਾਤੁ; ਦੂਜੈ ਹੈ ਲਾਗਾ ॥ ਜਨਮਤ. ਕੀ ਨ ਮੂਓ; ਆਭਾਗਾ ॥ ਆਵਤ ਜਾਤ ਬਿਰਥਾ ਜਨਮੁ ਗਵਾਇਆ; ਬਿਨੁ ਗੁਰ ਮੁਕਤਿ. ਨ ਹੋਈ ਹੇ ॥੯॥ ਕਾਇਆ ਕੁਸੁਧ; ਹਉਮੈ ਮਲੁ ਲਾਈ ॥ ਜੇ ਸਉ ਧੋਵਹਿ; ਤਾ ਮੈਲੁ. ਨ ਜਾਈ ॥ ਸਬਦਿ ਧੋਪੈ. ਤਾ ਹਛੀ ਹੋਵੈ; ਫਿਰਿ ਮੈਲੀ ਮੂਲਿ. ਨ ਹੋਈ ਹੇ ॥੧੦॥ ਪੰਚ ਦੂਤ; ਕਾਇਆ ਸੰਘਾਰਹਿ ॥ ਮਰਿ ਮਰਿ ਜੰਮਹਿ; ਸਬਦੁ. ਨ ਵੀਚਾਰਹਿ ॥ ਅੰਤਰਿ ਮਾਇਆ ਮੋਹ ਗੁਬਾਰਾ; ਜਿਉ ਸੁਪਨੈ ਸੁਧਿ. ਨ ਹੋਈ ਹੇ ॥੧੧॥ ਇਕਿ ਪੰਚਾ ਮਾਰਿ; ਸਬਦਿ ਹੈ ਲਾਗੇ ॥ ਸਤਿਗੁਰੁ ਆਇ ਮਿਲਿਆ ਵਡਭਾਗੇ ॥ ਅੰਤਰਿ ਸਾਚੁ ਰਵਹਿ ਰੰਗਿ ਰਾਤੇ; ਸਹਜਿ ਸਮਾਵੈ ਸੋਈ ਹੇ ॥੧੨॥ ਗੁਰ ਕੀ ਚਾਲ; ਗੁਰੂ ਤੇ ਜਾਪੈ ॥ ਪੂਰਾ ਸੇਵਕੁ; ਸਬਦਿ ਸਿਞਾਪੈ ॥ ਸਦਾ ਸਬਦੁ ਰਵੈ ਘਟ ਅੰਤਰਿ; ਰਸਨਾ ਰਸੁ ਚਾਖੈ. ਸਚੁ ਸੋਈ ਹੇ ॥੧੩॥ ਹਉਮੈ ਮਾਰੇ; ਸਬਦਿ ਨਿਵਾਰੇ ॥ ਹਰਿ ਕਾ ਨਾਮੁ. ਰਖੈ ਉਰਿ ਧਾਰੇ ॥ ਏਕਸੁ ਬਿਨੁ. ਹਉ ਹੋਰੁ, ਨ ਜਾਣਾ; ਸਹਜੇ ਹੋਇ ਸੁ ਹੋਈ ਹੇ ॥੧੪॥ ਬਿਨੁ ਸਤਿਗੁਰ; ਸਹਜੁ ਕਿਨੈ. ਨਹੀ ਪਾਇਆ ॥ ਗੁਰਮੁਖਿ ਬੂਝੈ; ਸਚਿ ਸਮਾਇਆ ॥ ਸਚਾ ਸੇਵਿ ਸਬਦਿ ਸਚ ਰਾਤੇ; ਹਉਮੈ. ਸਬਦੇ ਖੋਈ ਹੇ ॥੧੫॥ ਆਪੇ ਗੁਣਦਾਤਾ ਬੀਚਾਰੀ ॥ ਗੁਰਮੁਖਿ ਦੇਵਹਿ ਪਕੀ ਸਾਰੀ ॥ ਨਾਨਕ. ਨਾਮਿ ਸਮਾਵਹਿ ਸਾਚੈ; ਸਾਚੇ ਤੇ ਪਤਿ ਹੋਈ ਹੇ ॥੧੬॥੨॥ ਮਾਰੂ ਮਹਲਾ ੩ ॥ ਜਗਜੀਵਨੁ ਸਾਚਾ. ਏਕੋ ਦਾਤਾ ॥ ਗੁਰ ਸੇਵਾ ਤੇ; ਸਬਦਿ ਪਛਾਤਾ ॥
Источники и права