couponatlas.

Гуру Грантх Сахиб (гурмукхи): Анг 1071

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਵਿਚਿ ਹਉਮੈ; ਸੇਵਾ ਥਾਇ. ਨ ਪਾਏ ॥ ਜਨਮਿ ਮਰੈ; ਫਿਰਿ ਆਵੈ ਜਾਏ ॥ ਸੋ ਤਪੁ ਪੂਰਾ. ਸਾਈ ਸੇਵਾ; ਜੋ ਹਰਿ ਮੇਰੇ ਮਨਿ ਭਾਣੀ ਹੇ ॥੧੧॥ ਹਉ ਕਿਆ ਗੁਣ ਤੇਰੇ ਆਖਾ ਸੁਆਮੀ ॥ ਤੂ ਸਰਬ ਜੀਆ ਕਾ ਅੰਤਰਜਾਮੀ ॥ ਹਉ ਮਾਗਉ ਦਾਨੁ ਤੁਝੈ ਪਹਿ ਕਰਤੇ; ਹਰਿ ਅਨਦਿਨੁ ਨਾਮੁ ਵਖਾਣੀ ਹੇ ॥੧੨॥ ਕਿਸ ਹੀ ਜੋਰੁ; ਅਹੰਕਾਰ ਬੋਲਣ ਕਾ ॥ ਕਿਸ ਹੀ ਜੋਰੁ; ਦੀਬਾਨ ਮਾਇਆ ਕਾ ॥ ਮੈ. ਹਰਿ ਬਿਨੁ ਟੇਕ ਧਰ ਅਵਰ, ਨ ਕਾਈ; ਤੂ ਕਰਤੇ ਰਾਖੁ. ਮੈ ਨਿਮਾਣੀ ਹੇ ॥੧੩॥ ਨਿਮਾਣੇ ਮਾਣੁ ਕਰਹਿ; ਤੁਧੁ ਭਾਵੈ ॥ ਹੋਰ ਕੇਤੀ; ਝਖਿ ਝਖਿ ਆਵੈ ਜਾਵੈ ॥ ਜਿਨ ਕਾ ਪਖੁ ਕਰਹਿ, ਤੂ ਸੁਆਮੀ; ਤਿਨ ਕੀ ਊਪਰਿ ਗਲ, ਤੁਧੁ ਆਣੀ ਹੇ ॥੧੪॥ ਹਰਿ ਹਰਿ ਨਾਮੁ; ਜਿਨੀ ਸਦਾ ਧਿਆਇਆ ॥ ਤਿਨੀ ਗੁਰ ਪਰਸਾਦਿ; ਪਰਮ ਪਦੁ ਪਾਇਆ ॥ ਜਿਨਿ ਹਰਿ ਸੇਵਿਆ ਤਿਨਿ ਸੁਖੁ ਪਾਇਆ; ਬਿਨੁ ਸੇਵਾ. ਪਛੋਤਾਣੀ ਹੇ ॥੧੫॥ ਤੂ ਸਭ ਮਹਿ ਵਰਤਹਿ; ਹਰਿ ਜਗੰਨਾਥੁ ॥ ਸੋ ਹਰਿ ਜਪੈ; ਜਿਸੁ ਗੁਰ ਮਸਤਕਿ ਹਾਥੁ ॥ ਹਰਿ ਕੀ ਸਰਣਿ ਪਇਆ ਹਰਿ ਜਾਪੀ; ਜਨੁ ਨਾਨਕੁ ਦਾਸੁ ਦਸਾਣੀ ਹੇ ॥੧੬॥੨॥ ਮਾਰੂ ਸੋਲਹੇ ਮਹਲਾ ੫ ॥ ੴ ਸਤਿਗੁਰ ਪ੍ਰਸਾਦਿ ॥ ਕਲਾ ਉਪਾਇ. ਧਰੀ ਜਿਨਿ ਧਰਣਾ ॥ ਗਗਨੁ ਰਹਾਇਆ ਹੁਕਮੇ ਚਰਣਾ ॥ ਅਗਨਿ ਉਪਾਇ. ਈਧਨ ਮਹਿ ਬਾਧੀ; ਸੋ ਪ੍ਰਭੁ ਰਾਖੈ. ਭਾਈ ਹੇ ॥੧॥ ਜੀਅ ਜੰਤ ਕਉ; ਰਿਜਕੁ ਸੰਬਾਹੇ ॥ ਕਰਣ ਕਾਰਣ ਸਮਰਥ ਆਪਾਹੇ ॥ ਖਿਨ ਮਹਿ ਥਾਪਿ ਉਥਾਪਨਹਾਰਾ; ਸੋਈ ਤੇਰਾ ਸਹਾਈ ਹੇ ॥੨॥ ਮਾਤ ਗਰਭ ਮਹਿ; ਜਿਨਿ ਪ੍ਰਤਿਪਾਲਿਆ ॥ ਸਾਸਿ ਗ੍ਰਾਸਿ ਹੋਇ ਸੰਗਿ; ਸਮਾਲਿਆ ॥ ਸਦਾ ਸਦਾ ਜਪੀਐ ਸੋ ਪ੍ਰੀਤਮੁ; ਵਡੀ ਜਿਸੁ ਵਡਿਆਈ ਹੇ ॥੩॥ ਸੁਲਤਾਨ ਖਾਨ ਕਰੇ ਖਿਨ ਕੀਰੇ ॥ ਗਰੀਬ ਨਿਵਾਜਿ ਕਰੇ ਪ੍ਰਭੁ ਮੀਰੇ ॥ ਗਰਬ ਨਿਵਾਰਣ. ਸਰਬ ਸਧਾਰਣ; ਕਿਛੁ ਕੀਮਤਿ ਕਹੀ. ਨ ਜਾਈ ਹੇ ॥੪॥ ਸੋ ਪਤਿਵੰਤਾ ਸੋ ਧਨਵੰਤਾ ॥ ਜਿਸੁ ਮਨਿ ਵਸਿਆ; ਹਰਿ ਭਗਵੰਤਾ ॥ ਮਾਤ ਪਿਤਾ ਸੁਤ ਬੰਧਪ ਭਾਈ; ਜਿਨਿ ਇਹ ਸ੍ਰਿਸਟਿ ਉਪਾਈ ਹੇ ॥੫॥ ਪ੍ਰਭ ਆਏ ਸਰਣਾ; ਭਉ ਨਹੀ ਕਰਣਾ ॥ ਸਾਧਸੰਗਤਿ; ਨਿਹਚਉ ਹੈ ਤਰਣਾ ॥ ਮਨ ਬਚ ਕਰਮ ਅਰਾਧੇ ਕਰਤਾ; ਤਿਸੁ. ਨਾਹੀ ਕਦੇ ਸਜਾਈ ਹੇ ॥੬॥ ਗੁਣ ਨਿਧਾਨ; ਮਨ ਤਨ ਮਹਿ ਰਵਿਆ ॥ ਜਨਮ ਮਰਣ ਕੀ ਜੋਨਿ, ਨ ਭਵਿਆ ॥ ਦੂਖ ਬਿਨਾਸ. ਕੀਆ ਸੁਖਿ ਡੇਰਾ; ਜਾ ਤ੍ਰਿਪਤਿ ਰਹੇ ਆਘਾਈ ਹੇ ॥੭॥ ਮੀਤੁ ਹਮਾਰਾ ਸੋਈ ਸੁਆਮੀ ॥
Источники и права