couponatlas.

Гуру Грантх Сахиб (гурмукхи): Анг 1088

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਆਪਿ; ਕਰਾਏ ਕਰੇ ਆਪਿ; ਆਪੇ ਹਰਿ ਰਖਾ ॥੩॥ ਸਲੋਕੁ ਮਃ ੩ ॥ ਜਿਨਾ. ਗੁਰੁ ਨਹੀ ਭੇਟਿਆ; ਭੈ ਕੀ. ਨਾਹੀ ਬਿੰਦ ॥ ਆਵਣੁ ਜਾਵਣੁ ਦੁਖੁ ਘਣਾ; ਕਦੇ. ਨ ਚੂਕੈ ਚਿੰਦ ॥ ਕਾਪੜ ਜਿਵੈ ਪਛੋੜੀਐ; ਘੜੀ ਮੁਹਤ ਘੜੀਆਲੁ ॥ ਨਾਨਕ ਸਚੇ ਨਾਮ ਬਿਨੁ; ਸਿਰਹੁ. ਨ ਚੁਕੈ ਜੰਜਾਲੁ ॥੧॥ ਮਃ ੩ ॥ ਤ੍ਰਿਭਵਣ ਢੂਢੀ ਸਜਣਾ; ਹਉਮੈ ਬੁਰੀ ਜਗਤਿ ॥ ਨਾ ਝੁਰੁ ਹੀਅੜੇ. ਸਚੁ ਚਉ; ਨਾਨਕ ਸਚੋ ਸਚੁ ॥੨॥ ਪਉੜੀ ॥ ਗੁਰਮੁਖਿ ਆਪੇ ਬਖਸਿਓਨੁ; ਹਰਿ ਨਾਮਿ ਸਮਾਣੇ ॥ ਆਪੇ ਭਗਤੀ ਲਾਇਓਨੁ; ਗੁਰ ਸਬਦਿ ਨੀਸਾਣੇ ॥ ਸਨਮੁਖ ਸਦਾ ਸੋਹਣੇ; ਸਚੈ ਦਰਿ ਜਾਣੇ ॥ ਐਥੈ ਓਥੈ ਮੁਕਤਿ ਹੈ; ਜਿਨ ਰਾਮ ਪਛਾਣੇ ॥ ਧੰਨੁ ਧੰਨੁ ਸੇ ਜਨ. ਜਿਨ ਹਰਿ ਸੇਵਿਆ; ਤਿਨ ਹਉ ਕੁਰਬਾਣੇ ॥੪॥ ਸਲੋਕੁ ਮਃ ੧ ॥ ਮਹਲ ਕੁਚਜੀ, ਮੜਵੜੀ; ਕਾਲੀ ਮਨਹੁ ਕਸੁਧ ॥ ਜੇ ਗੁਣ ਹੋਵਨਿ. ਤਾ ਪਿਰੁ ਰਵੈ; ਨਾਨਕ. ਅਵਗੁਣ ਮੁੰਧ ॥੧॥ ਮਃ ੧ ॥ ਸਾਚੁ ਸੀਲ ਸਚੁ ਸੰਜਮੀ; ਸਾ ਪੂਰੀ ਪਰਵਾਰਿ ॥ ਨਾਨਕ ਅਹਿਨਿਸਿ ਸਦਾ ਭਲੀ; ਪਿਰ ਕੈ ਹੇਤਿ ਪਿਆਰਿ ॥੨॥ ਪਉੜੀ ॥ ਆਪਣਾ ਆਪੁ ਪਛਾਣਿਆ; ਨਾਮੁ ਨਿਧਾਨੁ ਪਾਇਆ ॥ ਕਿਰਪਾ ਕਰਿ ਕੈ ਆਪਣੀ; ਗੁਰ ਸਬਦਿ ਮਿਲਾਇਆ ॥ ਗੁਰ ਕੀ ਬਾਣੀ ਨਿਰਮਲੀ; ਹਰਿ ਰਸੁ ਪੀਆਇਆ ॥ ਹਰਿ ਰਸੁ ਜਿਨੀ ਚਾਖਿਆ; ਅਨ ਰਸ ਠਾਕਿ ਰਹਾਇਆ ॥ ਹਰਿ ਰਸੁ ਪੀ. ਸਦਾ ਤ੍ਰਿਪਤਿ ਭਏ; ਫਿਰਿ ਤ੍ਰਿਸਨਾ ਭੁਖ ਗਵਾਇਆ ॥੫॥ ਸਲੋਕੁ ਮਃ ੩ ॥ ਪਿਰ ਖੁਸੀਏ. ਧਨ ਰਾਵੀਏ; ਧਨ ਉਰਿ ਨਾਮੁ ਸੀਗਾਰੁ ॥ ਨਾਨਕ ਧਨ ਆਗੈ ਖੜੀ; ਸੋਭਾਵੰਤੀ ਨਾਰਿ ॥੧॥ ਮਃ ੧ ॥ ਸਸੁਰੈ ਪੇਈਐ ਕੰਤ ਕੀ; ਕੰਤੁ ਅਗੰਮੁ ਅਥਾਹੁ ॥ ਨਾਨਕ ਧੰਨੁ ਸੋੁਹਾਗਣੀ; ਜੋ ਭਾਵਹਿ ਵੇਪਰਵਾਹ ॥੨॥ ਪਉੜੀ ॥ ਤਖਤਿ ਰਾਜਾ ਸੋ ਬਹੈ; ਜਿ ਤਖਤੈ ਲਾਇਕ ਹੋਈ ॥ ਜਿਨੀ ਸਚੁ ਪਛਾਣਿਆ; ਸਚੁ ਰਾਜੇ ਸੇਈ ॥ ਏਹਿ ਭੂਪਤਿ ਰਾਜੇ. ਨ ਆਖੀਅਹਿ; ਦੂਜੈ ਭਾਇ ਦੁਖੁ ਹੋਈ ॥ ਕੀਤਾ ਕਿਆ ਸਾਲਾਹੀਐ; ਜਿਸੁ ਜਾਦੇ ਬਿਲਮ. ਨ ਹੋਈ ॥ ਨਿਹਚਲੁ ਸਚਾ ਏਕੁ ਹੈ; ਗੁਰਮੁਖਿ ਬੂਝੈ. ਸੁ ਨਿਹਚਲੁ ਹੋਈ ॥੬॥ ਸਲੋਕੁ ਮਃ ੩ ॥ ਸਭਨਾ ਕਾ ਪਿਰੁ ਏਕੁ ਹੈ; ਪਿਰ ਬਿਨੁ. ਖਾਲੀ ਨਾਹਿ ॥ ਨਾਨਕ ਸੇ ਸੋਹਾਗਣੀ; ਜਿ ਸਤਿਗੁਰ ਮਾਹਿ ਸਮਾਹਿ ॥੧॥ ਮਃ ੩ ॥ ਮਨ ਕੇ ਅਧਿਕ ਤਰੰਗ; ਕਿਉ ਦਰਿ ਸਾਹਿਬ ਛੁਟੀਐ ॥ ਜੇ ਰਾਚੈ ਸਚ ਰੰਗਿ; ਗੂੜੈ ਰੰਗਿ ਅਪਾਰ ਕੈ ॥ ਨਾਨਕ ਗੁਰ ਪਰਸਾਦੀ ਛੁਟੀਐ; ਜੇ ਚਿਤੁ ਲਗੈ ਸਚਿ ॥੨॥ ਪਉੜੀ ॥ ਹਰਿ ਕਾ ਨਾਮੁ ਅਮੋਲੁ ਹੈ; ਕਿਉ ਕੀਮਤਿ ਕੀਜੈ ॥
Источники и права