couponatlas.

Гуру Грантх Сахиб (гурмукхи): Анг 1092

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਬਿਨੁ ਕਰਮਾ ਕਿਛੂ. ਨ ਪਾਈਐ; ਜੇ ਬਹੁਤੁ ਲੋਚਾਹੀ ॥ ਆਵੈ ਜਾਇ ਜੰਮੈ ਮਰੈ; ਗੁਰ ਸਬਦਿ ਛੁਟਾਹੀ ॥ ਆਪਿ ਕਰੈ ਕਿਸੁ ਆਖੀਐ; ਦੂਜਾ ਕੋ ਨਾਹੀ ॥੧੬॥ ਸਲੋਕੁ ਮਃ ੩ ॥ ਇਸੁ ਜਗ ਮਹਿ. ਸੰਤੀ ਧਨੁ ਖਟਿਆ; ਜਿਨਾ. ਸਤਿਗੁਰੁ ਮਿਲਿਆ ਪ੍ਰਭੁ ਆਇ ॥ ਸਤਿਗੁਰਿ ਸਚੁ ਦ੍ਰਿੜਾਇਆ; ਇਸੁ ਧਨ ਕੀ ਕੀਮਤਿ ਕਹੀ. ਨ ਜਾਇ ॥ ਇਤੁ ਧਨਿ ਪਾਇਐ. ਭੁਖ ਲਥੀ; ਸੁਖੁ ਵਸਿਆ ਮਨਿ ਆਇ ॥ ਜਿੰਨੑਾ ਕਉ ਧੁਰਿ ਲਿਖਿਆ; ਤਿਨੀ ਪਾਇਆ ਆਇ ॥ ਮਨਮੁਖੁ ਜਗਤੁ ਨਿਰਧਨੁ ਹੈ; ਮਾਇਆ ਨੋ ਬਿਲਲਾਇ ॥ ਅਨਦਿਨੁ ਫਿਰਦਾ ਸਦਾ ਰਹੈ; ਭੁਖ. ਨ ਕਦੇ ਜਾਇ ॥ ਸਾਂਤਿ. ਨ ਕਦੇ ਆਵਈ; ਨਹ ਸੁਖੁ ਵਸੈ. ਮਨਿ ਆਇ ॥ ਸਦਾ ਚਿੰਤ ਚਿਤਵਦਾ ਰਹੈ; ਸਹਸਾ ਕਦੇ. ਨ ਜਾਇ ॥ ਨਾਨਕ. ਵਿਣੁ ਸਤਿਗੁਰ ਮਤਿ ਭਵੀ; ਸਤਿਗੁਰ ਨੋ ਮਿਲੈ. ਤਾ ਸਬਦੁ ਕਮਾਇ ॥ ਸਦਾ ਸਦਾ ਸੁਖ ਮਹਿ ਰਹੈ; ਸਚੇ ਮਾਹਿ ਸਮਾਇ ॥੧॥ ਮਃ ੩ ॥ ਜਿਨਿ ਉਪਾਈ ਮੇਦਨੀ; ਸੋਈ ਸਾਰ ਕਰੇਇ ॥ ਏਕੋ ਸਿਮਰਹੁ. ਭਾਇਰਹੁ; ਤਿਸੁ ਬਿਨੁ ਅਵਰੁ. ਨ ਕੋਇ ॥ ਖਾਣਾ ਸਬਦੁ ਚੰਗਿਆਈਆ; ਜਿਤੁ ਖਾਧੈ ਸਦਾ ਤ੍ਰਿਪਤਿ ਹੋਇ ॥ ਪੈਨਣੁ ਸਿਫਤਿ ਸਨਾਇ ਹੈ, ਸਦਾ ਸਦਾ ਓਹੁ ਊਜਲਾ; ਮੈਲਾ. ਕਦੇ ਨ ਹੋਇ ॥ ਸਹਜੇ ਸਚੁ ਧਨੁ ਖਟਿਆ; ਥੋੜਾ ਕਦੇ. ਨ ਹੋਇ ॥ ਦੇਹੀ ਨੋ ਸਬਦੁ ਸੀਗਾਰੁ ਹੈ; ਜਿਤੁ ਸਦਾ ਸਦਾ ਸੁਖੁ ਹੋਇ ॥ ਨਾਨਕ ਗੁਰਮੁਖਿ ਬੁਝੀਐ; ਜਿਸ ਨੋ ਆਪਿ ਵਿਖਾਲੇ ਸੋਇ ॥੨॥ ਪਉੜੀ ॥ ਅੰਤਰਿ ਜਪੁ ਤਪੁ ਸੰਜਮੋ; ਗੁਰਸਬਦੀ ਜਾਪੈ ॥ ਹਰਿ ਹਰਿ ਨਾਮੁ ਧਿਆਈਐ; ਹਉਮੈ ਅਗਿਆਨੁ ਗਵਾਪੈ ॥ ਅੰਦਰੁ ਅੰਮ੍ਰਿਤਿ ਭਰਪੂਰੁ ਹੈ; ਚਾਖਿਆ ਸਾਦੁ ਜਾਪੈ ॥ ਜਿਨ ਚਾਖਿਆ. ਸੇ ਨਿਰਭਉ ਭਏ; ਸੇ ਹਰਿ ਰਸਿ ਧ੍ਰਾਪੈ ॥ ਹਰਿ ਕਿਰਪਾ ਧਾਰਿ ਪੀਆਇਆ; ਫਿਰਿ ਕਾਲੁ. ਨ ਵਿਆਪੈ ॥੧੭॥ ਸਲੋਕੁ ਮਃ ੩ ॥ ਲੋਕੁ. ਅਵਗਣਾ ਕੀ ਬੰਨੑੈ ਗੰਠੜੀ; ਗੁਣ. ਨ ਵਿਹਾਝੈ ਕੋਇ ॥ ਗੁਣ ਕਾ ਗਾਹਕੁ ਨਾਨਕਾ; ਵਿਰਲਾ ਕੋਈ ਹੋਇ ॥ ਗੁਰ ਪਰਸਾਦੀ ਗੁਣ ਪਾਈਅਨੑਿ; ਜਿਸ ਨੋ ਨਦਰਿ ਕਰੇਇ ॥੧॥ ਮਃ ੩ ॥ ਗੁਣ ਅਵਗੁਣ ਸਮਾਨਿ ਹਹਿ; ਜਿ ਆਪਿ ਕੀਤੇ ਕਰਤਾਰਿ ॥ ਨਾਨਕ. ਹੁਕਮਿ ਮੰਨਿਐ ਸੁਖੁ ਪਾਈਐ; ਗੁਰਸਬਦੀ ਵੀਚਾਰਿ ॥੨॥ ਪਉੜੀ ॥ ਅੰਦਰਿ ਰਾਜਾ ਤਖਤੁ ਹੈ; ਆਪੇ ਕਰੇ ਨਿਆਉ ॥ ਗੁਰਸਬਦੀ, ਦਰੁ ਜਾਣੀਐ; ਅੰਦਰਿ ਮਹਲੁ, ਅਸਰਾਉ ॥ ਖਰੇ ਪਰਖਿ ਖਜਾਨੈ ਪਾਈਅਨਿ; ਖੋਟਿਆ. ਨਾਹੀ ਥਾਉ ॥ ਸਭੁ ਸਚੋ ਸਚੁ ਵਰਤਦਾ; ਸਦਾ ਸਚੁ ਨਿਆਉ ॥ ਅੰਮ੍ਰਿਤ ਕਾ ਰਸੁ ਆਇਆ; ਮਨਿ ਵਸਿਆ ਨਾਉ ॥੧੮॥ ਸਲੋਕ ਮਃ ੧ ॥ ਹਉ ਮੈ ਕਰੀ. ਤਾਂ ਤੂ ਨਾਹੀ; ਤੂ ਹੋਵਹਿ. ਹਉ ਨਾਹਿ ॥
Источники и права