couponatlas.

Гуру Грантх Сахиб (гурмукхи): Анг 1094

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਆਇਆ ਓਹੁ ਪਰਵਾਣੁ ਹੈ; ਜਿ ਕੁਲ ਕਾ ਕਰੇ ਉਧਾਰੁ ॥ ਅਗੈ ਜਾਤਿ. ਨ ਪੁਛੀਐ; ਕਰਣੀ ਸਬਦੁ ਹੈ ਸਾਰੁ ॥ ਹੋਰੁ ਕੂੜੁ ਪੜਣਾ. ਕੂੜੁ ਕਮਾਵਣਾ; ਬਿਖਿਆ ਨਾਲਿ ਪਿਆਰੁ ॥ ਅੰਦਰਿ ਸੁਖੁ. ਨ ਹੋਵਈ; ਮਨਮੁਖ ਜਨਮੁ ਖੁਆਰੁ ॥ ਨਾਨਕ. ਨਾਮਿ ਰਤੇ ਸੇ ਉਬਰੇ; ਗੁਰ ਕੈ ਹੇਤਿ ਅਪਾਰਿ ॥੨॥ ਪਉੜੀ ॥ ਆਪੇ ਕਰਿ ਕਰਿ ਵੇਖਦਾ; ਆਪੇ ਸਭੁ ਸਚਾ ॥ ਜੋ ਹੁਕਮੁ. ਨ ਬੂਝੈ, ਖਸਮ ਕਾ; ਸੋਈ ਨਰੁ ਕਚਾ ॥ ਜਿਤੁ ਭਾਵੈ ਤਿਤੁ ਲਾਇਦਾ; ਗੁਰਮੁਖਿ ਹਰਿ ਸਚਾ ॥ ਸਭਨਾ ਕਾ ਸਾਹਿਬੁ ਏਕੁ ਹੈ; ਗੁਰਸਬਦੀ ਰਚਾ ॥ ਗੁਰਮੁਖਿ ਸਦਾ ਸਲਾਹੀਐ; ਸਭਿ ਤਿਸ ਦੇ ਜਚਾ ॥ ਜਿਉ ਨਾਨਕ ਆਪਿ ਨਚਾਇਦਾ; ਤਿਵ ਹੀ ਕੋ ਨਚਾ ॥੨੨॥੧॥ ਸੁਧੁ ॥ ਮਾਰੂ ਵਾਰ ਮਹਲਾ ੫ ॥ ਡਖਣੇ ਮਃ ੫ ॥ ੴ ਸਤਿਗੁਰ ਪ੍ਰਸਾਦਿ ॥ ਤੂ ਚਉ. ਸਜਣ ਮੈਡਿਆ; ਡੇਈ. ਸਿਸੁ ਉਤਾਰਿ ॥ ਨੈਣ ਮਹਿੰਜੇ ਤਰਸਦੇ; ਕਦਿ. ਪਸੀ ਦੀਦਾਰੁ ॥੧॥ ਮਃ ੫ ॥ ਨੀਹੁ ਮਹਿੰਜਾ, ਤਊ ਨਾਲਿ; ਬਿਆ ਨੇਹ, ਕੂੜਾਵੇ ਡੇਖੁ ॥ ਕਪੜ ਭੋਗ ਡਰਾਵਣੇ; ਜਿਚਰੁ ਪਿਰੀ. ਨ ਡੇਖੁ ॥੨॥ ਮਃ ੫ ॥ ਉਠੀ ਝਾਲੂ ਕੰਤੜੇ; ਹਉ ਪਸੀ ਤਉ ਦੀਦਾਰੁ ॥ ਕਾਜਲੁ ਹਾਰੁ, ਤਮੋਲ ਰਸੁ; ਬਿਨੁ ਪਸੇ, ਹਭਿ ਰਸ ਛਾਰੁ ॥੩॥ ਪਉੜੀ ॥ ਤੂ ਸਚਾ ਸਾਹਿਬੁ ਸਚੁ; ਸਚੁ ਸਭੁ ਧਾਰਿਆ ॥ ਗੁਰਮੁਖਿ ਕੀਤੋ ਥਾਟੁ; ਸਿਰਜਿ ਸੰਸਾਰਿਆ ॥ ਹਰਿ ਆਗਿਆ ਹੋਏ ਬੇਦ; ਪਾਪੁ ਪੁੰਨੁ ਵੀਚਾਰਿਆ ॥ ਬ੍ਰਹਮਾ ਬਿਸਨੁ ਮਹੇਸੁ; ਤ੍ਰੈ ਗੁਣ ਬਿਸਥਾਰਿਆ ॥ ਨਵ ਖੰਡ ਪ੍ਰਿਥਮੀ ਸਾਜਿ; ਹਰਿ ਰੰਗ ਸਵਾਰਿਆ ॥ ਵੇਕੀ ਜੰਤ ਉਪਾਇ; ਅੰਤਰਿ ਕਲ ਧਾਰਿਆ ॥ ਤੇਰਾ ਅੰਤੁ. ਨ ਜਾਣੈ ਕੋਇ; ਸਚੁ ਸਿਰਜਣਹਾਰਿਆ ॥ ਤੂ ਜਾਣਹਿ ਸਭ ਬਿਧਿ ਆਪਿ; ਗੁਰਮੁਖਿ ਨਿਸਤਾਰਿਆ ॥੧॥ ਡਖਣੇ ਮਃ ੫ ॥ ਜੇ ਤੂ ਮਿਤ੍ਰੁ ਅਸਾਡੜਾ; ਹਿਕ ਭੋਰੀ. ਨਾ ਵੇਛੋੜਿ ॥ ਜੀਉ ਮਹਿੰਜਾ ਤਉ ਮੋਹਿਆ; ਕਦਿ ਪਸੀ ਜਾਨੀ ਤੋਹਿ ॥੧॥ ਮਃ ੫ ॥ ਦੁਰਜਨ ਤੂ ਜਲੁ ਭਾਹੜੀ; ਵਿਛੋੜੇ ਮਰਿ ਜਾਹਿ ॥ ਕੰਤਾ. ਤੂ ਸਉ ਸੇਜੜੀ; ਮੈਡਾ ਹਭੋ ਦੁਖੁ ਉਲਾਹਿ ॥੨॥ ਮਃ ੫ ॥ ਦੁਰਜਨੁ ਦੂਜਾ ਭਾਉ ਹੈ; ਵੇਛੋੜਾ ਹਉਮੈ ਰੋਗੁ ॥ ਸਜਣੁ ਸਚਾ ਪਾਤਿਸਾਹੁ; ਜਿਸੁ ਮਿਲਿ ਕੀਚੈ ਭੋਗੁ ॥੩॥ ਪਉੜੀ ॥ ਤੂ ਅਗਮ ਦਇਆਲੁ ਬੇਅੰਤੁ; ਤੇਰੀ ਕੀਮਤਿ. ਕਹੈ ਕਉਣੁ ॥ ਤੁਧੁ ਸਿਰਜਿਆ ਸਭੁ ਸੰਸਾਰੁ; ਤੂ ਨਾਇਕੁ ਸਗਲ ਭਉਣ ॥ ਤੇਰੀ ਕੁਦਰਤਿ. ਕੋਇ, ਨ ਜਾਣੈ; ਮੇਰੇ ਠਾਕੁਰ ਸਗਲ ਰਉਣ ॥ ਤੁਧੁ ਅਪੜਿ ਕੋਇ. ਨ ਸਕੈ; ਤੂ ਅਬਿਨਾਸੀ ਜਗ ਉਧਰਣ ॥
Источники и права