couponatlas.

Гуру Грантх Сахиб (гурмукхи): Анг 1115

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਤਿਨ ਕਾ ਜਨਮੁ ਸਫਲਿਓ ਸਭੁ ਕੀਆ ਕਰਤੈ; ਜਿਨ ਗੁਰ ਬਚਨੀ ਸਚੁ ਭਾਖਿਆ ॥ ਤੇ ਧੰਨੁ ਜਨ ਵਡ ਪੁਰਖ ਪੂਰੇ; ਜੋ ਗੁਰਮਤਿ ਹਰਿ ਜਪਿ ਭਉ ਬਿਖਮੁ ਤਰੇ ॥ ਸੇਵਕ ਜਨ ਸੇਵਹਿ ਤੇ ਪਰਵਾਣੁ; ਜਿਨ ਸੇਵਿਆ ਗੁਰਮਤਿ ਹਰੇ ॥੩॥ ਤੂ ਅੰਤਰਜਾਮੀ ਹਰਿ ਆਪਿ; ਜਿਉ ਤੂ ਚਲਾਵਹਿ ਪਿਆਰੇ. ਹਉ ਤਿਵੈ ਚਲਾ ॥ ਹਮਰੈ ਹਾਥਿ ਕਿਛੁ ਨਾਹਿ; ਜਾ ਤੂ ਮੇਲਹਿ. ਤਾ ਹਉ ਆਇ ਮਿਲਾ ॥ ਜਿਨ ਕਉ ਤੂ ਹਰਿ ਮੇਲਹਿ ਸੁਆਮੀ; ਸਭੁ ਤਿਨ ਕਾ ਲੇਖਾ ਛੁਟਕਿ ਗਇਆ ॥ ਤਿਨ ਕੀ ਗਣਤ. ਨ ਕਰਿਅਹੁ, ਕੋ ਭਾਈ; ਜੋ ਗੁਰ ਬਚਨੀ ਹਰਿ ਮੇਲਿ ਲਇਆ ॥ ਨਾਨਕ ਦਇਆਲੁ ਹੋਆ ਤਿਨ ਊਪਰਿ; ਜਿਨ ਗੁਰ ਕਾ ਭਾਣਾ ਮੰਨਿਆ ਭਲਾ ॥ ਤੂ ਅੰਤਰਜਾਮੀ ਹਰਿ ਆਪਿ; ਜਿਉ ਤੂ ਚਲਾਵਹਿ ਪਿਆਰੇ. ਹਉ ਤਿਵੈ ਚਲਾ ॥੪॥੨॥ ਤੁਖਾਰੀ ਮਹਲਾ ੪ ॥ ਤੂ ਜਗਜੀਵਨੁ ਜਗਦੀਸੁ; ਸਭ ਕਰਤਾ ਸ੍ਰਿਸਟਿ ਨਾਥੁ ॥ ਤਿਨ ਤੂ ਧਿਆਇਆ ਮੇਰਾ ਰਾਮੁ; ਜਿਨ ਕੈ ਧੁਰਿ ਲੇਖੁ ਮਾਥੁ ॥ ਜਿਨ ਕਉ ਧੁਰਿ ਹਰਿ ਲਿਖਿਆ ਸੁਆਮੀ; ਤਿਨ ਹਰਿ ਹਰਿ ਨਾਮੁ ਅਰਾਧਿਆ ॥ ਤਿਨ ਕੇ ਪਾਪ. ਇਕ ਨਿਮਖ ਸਭਿ ਲਾਥੇ; ਜਿਨ. ਗੁਰ ਬਚਨੀ ਹਰਿ ਜਾਪਿਆ ॥ ਧਨੁ ਧੰਨੁ ਤੇ ਜਨ. ਜਿਨ ਹਰਿ ਨਾਮੁ ਜਪਿਆ; ਤਿਨ ਦੇਖੇ. ਹਉ ਭਇਆ ਸਨਾਥੁ ॥ ਤੂ ਜਗਜੀਵਨੁ ਜਗਦੀਸੁ; ਸਭ ਕਰਤਾ ਸ੍ਰਿਸਟਿ ਨਾਥੁ ॥੧॥ ਤੂ ਜਲਿ ਥਲਿ ਮਹੀਅਲਿ ਭਰਪੂਰਿ; ਸਭ ਊਪਰਿ ਸਾਚੁ ਧਣੀ ॥ ਜਿਨ ਜਪਿਆ ਹਰਿ ਮਨਿ ਚੀਤਿ; ਹਰਿ ਜਪਿ ਜਪਿ ਮੁਕਤੁ ਘਣੀ ॥ ਜਿਨ ਜਪਿਆ ਹਰਿ. ਤੇ ਮੁਕਤ ਪ੍ਰਾਣੀ; ਤਿਨ ਕੇ ਊਜਲ ਮੁਖ. ਹਰਿ ਦੁਆਰਿ ॥ ਓਇ ਹਲਤਿ ਪਲਤਿ ਜਨ ਭਏ ਸੁਹੇਲੇ; ਹਰਿ ਰਾਖਿ ਲੀਏ ਰਖਨਹਾਰਿ ॥ ਹਰਿ ਸੰਤਸੰਗਤਿ ਜਨ ਸੁਣਹੁ ਭਾਈ; ਗੁਰਮੁਖਿ ਹਰਿ ਸੇਵਾ ਸਫਲ ਬਣੀ ॥ ਤੂ ਜਲਿ ਥਲਿ ਮਹੀਅਲਿ ਭਰਪੂਰਿ; ਸਭ ਊਪਰਿ ਸਾਚੁ ਧਣੀ ॥੨॥ ਤੂ ਥਾਨ ਥਨੰਤਰਿ ਹਰਿ ਏਕੁ; ਹਰਿ ਏਕੋ ਏਕੁ ਰਵਿਆ ॥ ਵਣਿ ਤ੍ਰਿਣਿ ਤ੍ਰਿਭਵਣਿ, ਸਭ ਸ੍ਰਿਸਟਿ; ਮੁਖਿ. ਹਰਿ ਹਰਿ ਨਾਮੁ ਚਵਿਆ ॥ ਸਭਿ ਚਵਹਿ ਹਰਿ ਹਰਿ ਨਾਮੁ ਕਰਤੇ; ਅਸੰਖ ਅਗਣਤ ਹਰਿ ਧਿਆਵਏ ॥ ਸੋ ਧੰਨੁ ਧਨੁ ਹਰਿ ਸੰਤੁ ਸਾਧੂ; ਜੋ ਹਰਿ ਪ੍ਰਭ ਕਰਤੇ ਭਾਵਏ ॥ ਸੋ ਸਫਲੁ ਦਰਸਨੁ ਦੇਹੁ ਕਰਤੇ; ਜਿਸੁ ਹਰਿ ਹਿਰਦੈ ਨਾਮੁ ਸਦ ਚਵਿਆ ॥ ਤੂ ਥਾਨ ਥਨੰਤਰਿ ਹਰਿ ਏਕੁ; ਹਰਿ ਏਕੋ ਏਕੁ ਰਵਿਆ ॥੩॥ ਤੇਰੀ ਭਗਤਿ ਭੰਡਾਰ ਅਸੰਖ; ਜਿਸੁ ਤੂ ਦੇਵਹਿ. ਮੇਰੇ ਸੁਆਮੀ, ਤਿਸੁ ਮਿਲਹਿ ॥ ਜਿਸ ਕੈ ਮਸਤਕਿ. ਗੁਰ ਹਾਥੁ; ਤਿਸੁ ਹਿਰਦੈ ਹਰਿ ਗੁਣ ਟਿਕਹਿ ॥ ਹਰਿ ਗੁਣ ਹਿਰਦੈ ਟਿਕਹਿ ਤਿਸ ਕੈ; ਜਿਸੁ ਅੰਤਰਿ. ਭਉ ਭਾਵਨੀ ਹੋਈ ॥
Источники и права