couponatlas.

Гуру Грантх Сахиб (гурмукхи): Анг 1117

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਜਾਗਾਤੀਆ ਉਪਾਵ ਸਿਆਣਪ ਕਰਿ, ਵੀਚਾਰੁ ਡਿਠਾ; ਭੰਨਿ ਬੋਲਕਾ. ਸਭਿ ਉਠਿ ਗਇਆ ॥ ਤ੍ਰਿਤੀਆ. ਆਏ ਸੁਰਸਰੀ; ਤਹ ਕਉਤਕੁ ਚਲਤੁ ਭਇਆ ॥੫॥ ਮਿਲਿ ਆਏ ਨਗਰ ਮਹਾ ਜਨਾ; ਗੁਰ ਸਤਿਗੁਰ. ਓਟ ਗਹੀ ॥ ਗੁਰੁ ਸਤਿਗੁਰੁ, ਗੁਰੁ ਗੋਵਿਦੁ ਪੁਛਿ; ਸਿਮ੍ਰਿਤਿ ਕੀਤਾ ਸਹੀ ॥ ਸਿਮ੍ਰਿਤਿ ਸਾਸਤ੍ਰ, ਸਭਨੀ ਸਹੀ ਕੀਤਾ; ਸੁਕਿ ਪ੍ਰਹਿਲਾਦਿ, ਸ੍ਰੀਰਾਮਿ ਕਰਿ; ਗੁਰ ਗੋਵਿਦੁ ਧਿਆਇਆ ॥ ਦੇਹੀ ਨਗਰਿ ਕੋਟਿ, ਪੰਚ ਚੋਰ ਵਟਵਾਰੇ; ਤਿਨ ਕਾ ਥਾਉ ਥੇਹੁ ਗਵਾਇਆ ॥ ਕੀਰਤਨ ਪੁਰਾਣ ਨਿਤ ਪੁੰਨ ਹੋਵਹਿ; ਗੁਰ ਬਚਨਿ ਨਾਨਕਿ. ਹਰਿ ਭਗਤਿ ਲਹੀ ॥ ਮਿਲਿ ਆਏ. ਨਗਰ ਮਹਾ ਜਨਾ; ਗੁਰ ਸਤਿਗੁਰ. ਓਟ ਗਹੀ ॥੬॥੪॥੧੦॥ ਤੁਖਾਰੀ ਛੰਤ ਮਹਲਾ ੫ ॥ ੴ ਸਤਿਗੁਰ ਪ੍ਰਸਾਦਿ ॥ ਘੋਲਿ ਘੁਮਾਈ ਲਾਲਨਾ; ਗੁਰਿ ਮਨੁ ਦੀਨਾ ॥ ਸੁਣਿ ਸਬਦੁ ਤੁਮਾਰਾ; ਮੇਰਾ ਮਨੁ ਭੀਨਾ ॥ ਇਹੁ ਮਨੁ ਭੀਨਾ. ਜਿਉ ਜਲ ਮੀਨਾ; ਲਾਗਾ ਰੰਗੁ ਮੁਰਾਰਾ ॥ ਕੀਮਤਿ ਕਹੀ. ਨ ਜਾਈ ਠਾਕੁਰ; ਤੇਰਾ ਮਹਲੁ ਅਪਾਰਾ ॥ ਸਗਲ ਗੁਣਾ ਕੇ ਦਾਤੇ ਸੁਆਮੀ; ਬਿਨਉ ਸੁਨਹੁ ਇਕ ਦੀਨਾ ॥ ਦੇਹੁ ਦਰਸੁ ਨਾਨਕ ਬਲਿਹਾਰੀ; ਜੀਅੜਾ ਬਲਿ ਬਲਿ ਕੀਨਾ ॥੧॥ ਇਹੁ ਤਨੁ ਮਨੁ ਤੇਰਾ; ਸਭਿ ਗੁਣ ਤੇਰੇ ॥ ਖੰਨੀਐ ਵੰਞਾ ਦਰਸਨ; ਤੇਰੇ ॥ ਦਰਸਨ ਤੇਰੇ. ਸੁਣਿ ਪ੍ਰਭ ਮੇਰੇ; ਨਿਮਖ ਦ੍ਰਿਸਟਿ ਪੇਖਿ ਜੀਵਾ ॥ ਅੰਮ੍ਰਿਤ ਨਾਮੁ ਸੁਨੀਜੈ ਤੇਰਾ; ਕਿਰਪਾ ਕਰਹਿ ਤ ਪੀਵਾ ॥ ਆਸ ਪਿਆਸੀ. ਪਿਰ ਕੈ ਤਾਈ; ਜਿਉ ਚਾਤ੍ਰਿਕੁ ਬੂੰਦੇਰੇ ॥ ਕਹੁ ਨਾਨਕ. ਜੀਅੜਾ ਬਲਿਹਾਰੀ; ਦੇਹੁ ਦਰਸੁ ਪ੍ਰਭ ਮੇਰੇ ॥੨॥ ਤੂ ਸਾਚਾ ਸਾਹਿਬੁ; ਸਾਹੁ ਅਮਿਤਾ ॥ ਤੂ ਪ੍ਰੀਤਮੁ ਪਿਆਰਾ; ਪ੍ਰਾਨ ਹਿਤ ਚਿਤਾ ॥ ਪ੍ਰਾਨ ਸੁਖਦਾਤਾ. ਗੁਰਮੁਖਿ ਜਾਤਾ; ਸਗਲ ਰੰਗ ਬਨਿ ਆਏ ॥ ਸੋਈ ਕਰਮੁ ਕਮਾਵੈ ਪ੍ਰਾਣੀ; ਜੇਹਾ ਤੂ ਫੁਰਮਾਏ ॥ ਜਾ ਕਉ ਕ੍ਰਿਪਾ ਕਰੀ ਜਗਦੀਸੁਰਿ; ਤਿਨਿ ਸਾਧਸੰਗਿ ਮਨੁ ਜਿਤਾ ॥ ਕਹੁ ਨਾਨਕ ਜੀਅੜਾ ਬਲਿਹਾਰੀ; ਜੀਉ ਪਿੰਡੁ ਤਉ ਦਿਤਾ ॥੩॥ ਨਿਰਗੁਣੁ ਰਾਖਿ ਲੀਆ; ਸੰਤਨ ਕਾ ਸਦਕਾ ॥ ਸਤਿਗੁਰਿ ਢਾਕਿ ਲੀਆ; ਮੋਹਿ ਪਾਪੀ ਪੜਦਾ ॥ ਢਾਕਨਹਾਰੇ ਪ੍ਰਭੂ ਹਮਾਰੇ; ਜੀਅ ਪ੍ਰਾਨ ਸੁਖਦਾਤੇ ॥ ਅਬਿਨਾਸੀ ਅਬਿਗਤ ਸੁਆਮੀ; ਪੂਰਨ ਪੁਰਖ ਬਿਧਾਤੇ ॥ ਉਸਤਤਿ ਕਹਨੁ. ਨ ਜਾਇ, ਤੁਮਾਰੀ; ਕਉਣੁ ਕਹੈ. ਤੂ ਕਦ ਕਾ ॥ ਨਾਨਕ ਦਾਸੁ ਤਾ ਕੈ ਬਲਿਹਾਰੀ; ਮਿਲੈ ਨਾਮੁ ਹਰਿ ਨਿਮਕਾ ॥੪॥੧॥੧੧॥
Источники и права