couponatlas.

Гуру Грантх Сахиб (гурмукхи): Анг 1122

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਹਰਿ ਕੇ ਨਾਮ ਕੀ; ਮਨ ਰੁਚੈ ॥ ਕੋਟਿ ਸਾਂਤਿ ਅਨੰਦ ਪੂਰਨ; ਜਲਤ ਛਾਤੀ ਬੁਝੈ ॥ ਰਹਾਉ ॥ ਸੰਤ ਮਾਰਗਿ ਚਲਤ ਪ੍ਰਾਨੀ; ਪਤਿਤ. ਉਧਰੇ ਮੁਚੈ ॥ ਰੇਨੁ ਜਨ ਕੀ ਲਗੀ ਮਸਤਕਿ; ਅਨਿਕ ਤੀਰਥ ਸੁਚੈ ॥੧॥ ਚਰਨ ਕਮਲ ਧਿਆਨ ਭੀਤਰਿ; ਘਟਿ ਘਟਹਿ ਸੁਆਮੀ ਸੁਝੈ ॥ ਸਰਨਿ ਦੇਵ ਅਪਾਰ ਨਾਨਕ; ਬਹੁਰਿ ਜਮੁ. ਨਹੀ ਲੁਝੈ ॥੨॥੭॥੧੫॥ ਕੇਦਾਰਾ ਛੰਤ ਮਹਲਾ ੫ ॥ ੴ ਸਤਿਗੁਰ ਪ੍ਰਸਾਦਿ ॥ ਮਿਲੁ ਮੇਰੇ ਪ੍ਰੀਤਮ ਪਿਆਰਿਆ ॥ ਰਹਾਉ ॥ ਪੂਰਿ ਰਹਿਆ ਸਰਬਤ੍ਰ ਮੈ; ਸੋ ਪੁਰਖੁ ਬਿਧਾਤਾ ॥ ਮਾਰਗੁ ਪ੍ਰਭ ਕਾ, ਹਰਿ ਕੀਆ; ਸੰਤਨ ਸੰਗਿ ਜਾਤਾ ॥ ਸੰਤਨ ਸੰਗਿ ਜਾਤਾ. ਪੁਰਖੁ ਬਿਧਾਤਾ; ਘਟਿ ਘਟਿ ਨਦਰਿ ਨਿਹਾਲਿਆ ॥ ਜੋ ਸਰਨੀ ਆਵੈ. ਸਰਬ ਸੁਖ ਪਾਵੈ; ਤਿਲੁ. ਨਹੀ ਭੰਨੈ ਘਾਲਿਆ ॥ ਹਰਿ ਗੁਣ ਨਿਧਿ ਗਾਏ. ਸਹਜ ਸੁਭਾਏ; ਪ੍ਰੇਮ ਮਹਾ ਰਸ ਮਾਤਾ ॥ ਨਾਨਕ ਦਾਸ. ਤੇਰੀ ਸਰਣਾਈ; ਤੂ ਪੂਰਨ ਪੁਰਖੁ ਬਿਧਾਤਾ ॥੧॥ ਹਰਿ ਪ੍ਰੇਮ ਭਗਤਿ ਜਨ ਬੇਧਿਆ; ਸੇ ਆਨ ਕਤ ਜਾਹੀ ॥ ਮੀਨੁ ਬਿਛੋਹਾ. ਨਾ ਸਹੈ; ਜਲ ਬਿਨੁ ਮਰਿ ਪਾਹੀ ॥ ਹਰਿ ਬਿਨੁ. ਕਿਉ ਰਹੀਐ, ਦੂਖ ਕਿਨਿ ਸਹੀਐ; ਚਾਤ੍ਰਿਕ, ਬੂੰਦ ਪਿਆਸਿਆ ॥ ਕਬ ਰੈਨਿ ਬਿਹਾਵੈ. ਚਕਵੀ ਸੁਖੁ ਪਾਵੈ; ਸੂਰਜ ਕਿਰਣਿ ਪ੍ਰਗਾਸਿਆ ॥ ਹਰਿ ਦਰਸਿ ਮਨੁ ਲਾਗਾ. ਦਿਨਸੁ ਸਭਾਗਾ; ਅਨਦਿਨੁ ਹਰਿ ਗੁਣ ਗਾਹੀ ॥ ਨਾਨਕ ਦਾਸੁ ਕਹੈ ਬੇਨੰਤੀ; ਕਤ. ਹਰਿ ਬਿਨੁ ਪ੍ਰਾਣ ਟਿਕਾਹੀ ॥੨॥ ਸਾਸ ਬਿਨਾ ਜਿਉ ਦੇਹੁਰੀ; ਕਤ ਸੋਭਾ ਪਾਵੈ ॥ ਦਰਸ ਬਿਹੂਨਾ ਸਾਧ ਜਨੁ; ਖਿਨੁ ਟਿਕਣੁ. ਨ ਆਵੈ ॥ ਹਰਿ ਬਿਨੁ ਜੋ ਰਹਣਾ. ਨਰਕੁ ਸੋ ਸਹਣਾ; ਚਰਨ ਕਮਲ ਮਨੁ ਬੇਧਿਆ ॥ ਹਰਿ ਰਸਿਕ ਬੈਰਾਗੀ. ਨਾਮਿ ਲਿਵ ਲਾਗੀ; ਕਤਹੁ. ਨ ਜਾਇ ਨਿਖੇਧਿਆ ॥ ਹਰਿ ਸਿਉ ਜਾਇ ਮਿਲਣਾ. ਸਾਧਸੰਗਿ ਰਹਣਾ; ਸੋ ਸੁਖੁ ਅੰਕਿ. ਨ ਮਾਵੈ ॥ ਹੋਹੁ ਕ੍ਰਿਪਾਲ ਨਾਨਕ ਕੇ ਸੁਆਮੀ; ਹਰਿ ਚਰਨਹ ਸੰਗਿ ਸਮਾਵੈ ॥੩॥ ਖੋਜਤ ਖੋਜਤ ਪ੍ਰਭ ਮਿਲੇ; ਹਰਿ ਕਰੁਣਾ ਧਾਰੇ ॥ ਨਿਰਗੁਣੁ ਨੀਚੁ ਅਨਾਥੁ ਮੈ; ਨਹੀ ਦੋਖ ਬੀਚਾਰੇ ॥ ਨਹੀ ਦੋਖ ਬੀਚਾਰੇ. ਪੂਰਨ ਸੁਖ ਸਾਰੇ; ਪਾਵਨ ਬਿਰਦੁ ਬਖਾਨਿਆ ॥ ਭਗਤਿ ਵਛਲੁ ਸੁਨਿ. ਅੰਚਲੋੁ ਗਹਿਆ; ਘਟਿ ਘਟਿ ਪੂਰ ਸਮਾਨਿਆ ॥ ਸੁਖ ਸਾਗਰੋੁ ਪਾਇਆ. ਸਹਜ ਸੁਭਾਇਆ; ਜਨਮ ਮਰਨ ਦੁਖ ਹਾਰੇ ॥ ਕਰੁ ਗਹਿ ਲੀਨੇ ਨਾਨਕ ਦਾਸ ਅਪਨੇ; ਰਾਮ ਨਾਮ ਉਰਿ ਹਾਰੇ ॥੪॥੧॥
Источники и права