couponatlas.

Гуру Грантх Сахиб (гурмукхи): Анг 1127

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਸਾਚਿ ਰਤੇ. ਸਚੁ ਅੰਮ੍ਰਿਤੁ ਜਿਹਵਾ; ਮਿਥਿਆ ਮੈਲੁ. ਨ ਰਾਈ ॥ ਨਿਰਮਲ ਨਾਮੁ ਅੰਮ੍ਰਿਤ ਰਸੁ ਚਾਖਿਆ; ਸਬਦਿ ਰਤੇ ਪਤਿ ਪਾਈ ॥੩॥ ਗੁਣੀ ਗੁਣੀ ਮਿਲਿ ਲਾਹਾ ਪਾਵਸਿ; ਗੁਰਮੁਖਿ ਨਾਮਿ ਵਡਾਈ ॥ ਸਗਲੇ ਦੂਖ ਮਿਟਹਿ. ਗੁਰ ਸੇਵਾ; ਨਾਨਕ ਨਾਮੁ ਸਖਾਈ ॥੪॥੫॥੬॥ ਭੈਰਉ ਮਹਲਾ ੧ ॥ ਹਿਰਦੈ ਨਾਮੁ. ਸਰਬ ਧਨੁ ਧਾਰਣੁ; ਗੁਰ ਪਰਸਾਦੀ ਪਾਈਐ ॥ ਅਮਰ ਪਦਾਰਥ ਤੇ ਕਿਰਤਾਰਥ; ਸਹਜ ਧਿਆਨਿ ਲਿਵ ਲਾਈਐ ॥੧॥ ਮਨ ਰੇ; ਰਾਮ ਭਗਤਿ ਚਿਤੁ ਲਾਈਐ ॥ ਗੁਰਮੁਖਿ ਰਾਮ ਨਾਮੁ ਜਪਿ ਹਿਰਦੈ; ਸਹਜ ਸੇਤੀ ਘਰਿ ਜਾਈਐ ॥੧॥ ਰਹਾਉ ॥ ਭਰਮੁ ਭੇਦੁ ਭਉ. ਕਬਹੁ, ਨ ਛੂਟਸਿ; ਆਵਤ ਜਾਤ. ਨ ਜਾਨੀ ॥ ਬਿਨੁ ਹਰਿ ਨਾਮ. ਕੋ ਮੁਕਤਿ, ਨ ਪਾਵਸਿ; ਡੂਬਿ ਮੁਏ ਬਿਨੁ ਪਾਨੀ ॥੨॥ ਧੰਧਾ ਕਰਤ. ਸਗਲੀ ਪਤਿ ਖੋਵਸਿ; ਭਰਮੁ. ਨ ਮਿਟਸਿ ਗਵਾਰਾ ॥ ਬਿਨੁ ਗੁਰਸਬਦ. ਮੁਕਤਿ ਨਹੀ; ਕਬ ਹੀ; ਅੰਧੁਲੇ ਧੰਧੁ ਪਸਾਰਾ ॥੩॥ ਅਕੁਲ ਨਿਰੰਜਨ ਸਿਉ ਮਨੁ ਮਾਨਿਆ; ਮਨ ਹੀ ਤੇ ਮਨੁ ਮੂਆ ॥ ਅੰਤਰਿ ਬਾਹਰਿ ਏਕੋ ਜਾਨਿਆ; ਨਾਨਕ. ਅਵਰੁ, ਨ ਦੂਆ ॥੪॥੬॥੭॥ ਭੈਰਉ ਮਹਲਾ ੧ ॥ ਜਗਨ ਹੋਮ. ਪੁੰਨ ਤਪ ਪੂਜਾ; ਦੇਹ ਦੁਖੀ. ਨਿਤ ਦੂਖ ਸਹੈ ॥ ਰਾਮ ਨਾਮ ਬਿਨੁ. ਮੁਕਤਿ, ਨ ਪਾਵਸਿ; ਮੁਕਤਿ ਨਾਮਿ. ਗੁਰਮੁਖਿ ਲਹੈ ॥੧॥ ਰਾਮ ਨਾਮ ਬਿਨੁ; ਬਿਰਥੇ ਜਗਿ ਜਨਮਾ ॥ ਬਿਖੁ ਖਾਵੈ. ਬਿਖੁ ਬੋਲੀ ਬੋਲੈ; ਬਿਨੁ ਨਾਵੈ. ਨਿਹਫਲੁ ਮਰਿ ਭ੍ਰਮਨਾ ॥੧॥ ਰਹਾਉ ॥ ਪੁਸਤਕ ਪਾਠ, ਬਿਆਕਰਣ ਵਖਾਣੈ; ਸੰਧਿਆ ਕਰਮ ਤਿਕਾਲ ਕਰੈ ॥ ਬਿਨੁ. ਗੁਰਸਬਦ. ਮੁਕਤਿ, ਕਹਾ ਪ੍ਰਾਣੀ; ਰਾਮ ਨਾਮ ਬਿਨੁ ਉਰਝਿ ਮਰੈ ॥੨॥ ਡੰਡ ਕਮੰਡਲ ਸਿਖਾ ਸੂਤੁ ਧੋਤੀ; ਤੀਰਥਿ ਗਵਨੁ, ਅਤਿ ਭ੍ਰਮਨੁ ਕਰੈ ॥ ਰਾਮ ਨਾਮ ਬਿਨੁ. ਸਾਂਤਿ, ਨ ਆਵੈ; ਜਪਿ ਹਰਿ ਹਰਿ ਨਾਮੁ. ਸੁ ਪਾਰਿ ਪਰੈ ॥੩॥ ਜਟਾ ਮੁਕਟੁ ਤਨਿ ਭਸਮ ਲਗਾਈ; ਬਸਤ੍ਰ ਛੋਡਿ. ਤਨਿ ਨਗਨੁ ਭਇਆ ॥ ਰਾਮ ਨਾਮ ਬਿਨੁ. ਤ੍ਰਿਪਤਿ, ਨ ਆਵੈ; ਕਿਰਤ ਕੈ ਬਾਂਧੈ ਭੇਖੁ ਭਇਆ ॥੪॥ ਜੇਤੇ ਜੀਅ ਜੰਤ. ਜਲਿ ਥਲਿ ਮਹੀਅਲਿ; ਜਤ੍ਰ ਕਤ੍ਰ ਤੂ ਸਰਬ ਜੀਆ ॥ ਗੁਰ ਪਰਸਾਦਿ. ਰਾਖਿ ਲੇ ਜਨ ਕਉ; ਹਰਿ ਰਸੁ ਨਾਨਕ ਝੋਲਿ ਪੀਆ ॥੫॥੭॥੮॥ ਰਾਗੁ ਭੈਰਉ ਮਹਲਾ ੩ ਚਉਪਦੇ ਘਰੁ ੧ ॥ ੴ ਸਤਿਗੁਰ ਪ੍ਰਸਾਦਿ ॥ ਜਾਤਿ ਕਾ ਗਰਬੁ; ਨ ਕਰੀਅਹੁ ਕੋਈ ॥ ਬ੍ਰਹਮੁ ਬਿੰਦੇ; ਸੋ ਬ੍ਰਾਹਮਣੁ ਹੋਈ ॥੧॥ ਜਾਤਿ ਕਾ ਗਰਬੁ. ਨ ਕਰਿ; ਮੂਰਖ ਗਵਾਰਾ ॥
Источники и права