couponatlas.

Гуру Грантх Сахиб (гурмукхи): Анг 1135

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਮਧੁਸੂਦਨੁ ਜਪੀਐ; ਉਰ ਧਾਰਿ ॥ ਦੇਹੀ ਨਗਰਿ ਤਸਕਰ ਪੰਚ ਧਾਤੂ; ਗੁਰਸਬਦੀ ਹਰਿ ਕਾਢੇ ਮਾਰਿ ॥੧॥ ਰਹਾਉ ॥ ਜਿਨ ਕਾ ਹਰਿ ਸੇਤੀ ਮਨੁ ਮਾਨਿਆ; ਤਿਨ ਕਾਰਜ ਹਰਿ ਆਪਿ ਸਵਾਰਿ ॥ ਤਿਨ ਚੂਕੀ ਮੁਹਤਾਜੀ ਲੋਕਨ ਕੀ; ਹਰਿ ਅੰਗੀਕਾਰੁ ਕੀਆ ਕਰਤਾਰਿ ॥੨॥ ਮਤਾ ਮਸੂਰਤਿ ਤਾਂ ਕਿਛੁ ਕੀਜੈ; ਜੇ ਕਿਛੁ ਹੋਵੈ. ਹਰਿ ਬਾਹਰਿ ॥ ਜੋ ਕਿਛੁ ਕਰੇ. ਸੋਈ ਭਲ ਹੋਸੀ; ਹਰਿ ਧਿਆਵਹੁ ਅਨਦਿਨੁ ਨਾਮੁ ਮੁਰਾਰਿ ॥੩॥ ਹਰਿ ਜੋ ਕਿਛੁ ਕਰੇ. ਸੁ ਆਪੇ ਆਪੇ; ਓਹੁ. ਪੂਛਿ ਨ ਕਿਸੈ ਕਰੇ ਬੀਚਾਰਿ ॥ ਨਾਨਕ ਸੋ ਪ੍ਰਭੁ ਸਦਾ ਧਿਆਈਐ; ਜਿਨਿ ਮੇਲਿਆ ਸਤਿਗੁਰੁ ਕਿਰਪਾ ਧਾਰਿ ॥੪॥੧॥੫॥ ਭੈਰਉ ਮਹਲਾ ੪ ॥ ਤੇ ਸਾਧੂ. ਹਰਿ ਮੇਲਹੁ ਸੁਆਮੀ; ਜਿਨ ਜਪਿਆ. ਗਤਿ ਹੋਇ ਹਮਾਰੀ ॥ ਤਿਨ ਕਾ ਦਰਸੁ ਦੇਖਿ. ਮਨੁ ਬਿਗਸੈ; ਖਿਨੁ ਖਿਨੁ ਤਿਨ ਕਉ. ਹਉ ਬਲਿਹਾਰੀ ॥੧॥ ਹਰਿ ਹਿਰਦੈ ਜਪਿ ਨਾਮੁ ਮੁਰਾਰੀ ॥ ਕ੍ਰਿਪਾ ਕ੍ਰਿਪਾ ਕਰਿ ਜਗਤ ਪਿਤ ਸੁਆਮੀ; ਹਮ ਦਾਸਨਿ ਦਾਸ ਕੀਜੈ ਪਨਿਹਾਰੀ ॥੧॥ ਰਹਾਉ ॥ ਤਿਨ ਮਤਿ ਊਤਮ. ਤਿਨ ਪਤਿ ਊਤਮ; ਜਿਨ ਹਿਰਦੈ ਵਸਿਆ ਬਨਵਾਰੀ ॥ ਤਿਨ ਕੀ ਸੇਵਾ ਲਾਇ ਹਰਿ ਸੁਆਮੀ; ਤਿਨ ਸਿਮਰਤ ਗਤਿ ਹੋਇ ਹਮਾਰੀ ॥੨॥ ਜਿਨ. ਐਸਾ ਸਤਿਗੁਰੁ ਸਾਧੁ, ਨ ਪਾਇਆ; ਤੇ ਹਰਿ ਦਰਗਹ ਕਾਢੇ ਮਾਰੀ ॥ ਤੇ ਨਰ ਨਿੰਦਕ ਸੋਭ. ਨ ਪਾਵਹਿ; ਤਿਨ ਨਕ ਕਾਟੇ. ਸਿਰਜਨਹਾਰੀ ॥੩॥ ਹਰਿ ਆਪਿ ਬੁਲਾਵੈ. ਆਪੇ ਬੋਲੈ; ਹਰਿ ਆਪਿ ਨਿਰੰਜਨੁ ਨਿਰੰਕਾਰੁ ਨਿਰਾਹਾਰੀ ॥ ਹਰਿ. ਜਿਸੁ ਤੂ ਮੇਲਹਿ, ਸੋ ਤੁਧੁ ਮਿਲਸੀ; ਜਨ ਨਾਨਕ. ਕਿਆ ਏਹਿ ਜੰਤ ਵਿਚਾਰੀ ॥੪॥੨॥੬॥ ਭੈਰਉ ਮਹਲਾ ੪ ॥ ਸਤਸੰਗਤਿ. ਸਾਈ ਹਰਿ ਤੇਰੀ; ਜਿਤੁ ਹਰਿ ਕੀਰਤਿ ਹਰਿ ਸੁਨਣੇ ॥ ਜਿਨ ਹਰਿ ਨਾਮੁ ਸੁਣਿਆ. ਮਨੁ ਭੀਨਾ; ਤਿਨ ਹਮ ਸ੍ਰੇਵਹ ਨਿਤ ਚਰਣੇ ॥੧॥ ਜਗਜੀਵਨੁ ਹਰਿ; ਧਿਆਇ ਤਰਣੇ ॥ ਅਨੇਕ ਅਸੰਖ ਨਾਮ ਹਰਿ ਤੇਰੇ; ਨ ਜਾਹੀ ਜਿਹਵਾ ਇਤੁ ਗਨਣੇ ॥੧॥ ਰਹਾਉ ॥ ਗੁਰਸਿਖ ਹਰਿ ਬੋਲਹੁ. ਹਰਿ ਗਾਵਹੁ; ਲੇ ਗੁਰਮਤਿ ਹਰਿ ਜਪਣੇ ॥ ਜੋ ਉਪਦੇਸੁ ਸੁਣੇ ਗੁਰ ਕੇਰਾ; ਸੋ ਜਨੁ ਪਾਵੈ. ਹਰਿ ਸੁਖ ਘਣੇ ॥੨॥ ਧੰਨੁ ਸੁ ਵੰਸੁ. ਧੰਨੁ ਸੁ ਪਿਤਾ; ਧੰਨੁ ਸੁ ਮਾਤਾ. ਜਿਨਿ ਜਨ ਜਣੇ ॥ ਜਿਨ ਸਾਸਿ ਗਿਰਾਸਿ ਧਿਆਇਆ. ਮੇਰਾ ਹਰਿ ਹਰਿ; ਸੇ ਸਾਚੀ ਦਰਗਹ. ਹਰਿ ਜਨ ਬਣੇ ॥੩॥ ਹਰਿ ਹਰਿ ਅਗਮ ਨਾਮ ਹਰਿ ਤੇਰੇ; ਵਿਚਿ ਭਗਤਾ ਹਰਿ ਧਰਣੇ ॥ ਨਾਨਕ ਜਨਿ ਪਾਇਆ ਮਤਿ ਗੁਰਮਤਿ; ਜਪਿ ਹਰਿ ਹਰਿ ਪਾਰਿ ਪਵਣੇ ॥੪॥੩॥੭॥
Источники и права