couponatlas.

Гуру Грантх Сахиб (гурмукхи): Анг 1137

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਖਟੁ ਸਾਸਤ੍ਰ; ਮੂਰਖੈ ਸੁਨਾਇਆ ॥ ਜੈਸੇ; ਦਹ ਦਿਸ ਪਵਨੁ ਝੁਲਾਇਆ ॥੩॥ ਬਿਨੁ ਕਣ. ਖਲਹਾਨੁ; ਜੈਸੇ ਗਾਹਨ. ਪਾਇਆ ॥ ਤਿਉ ਸਾਕਤ ਤੇ; ਕੋ. ਨ ਬਰਾਸਾਇਆ ॥੪॥ ਤਿਤ ਹੀ ਲਾਗਾ; ਜਿਤੁ ਕੋ ਲਾਇਆ ॥ ਕਹੁ ਨਾਨਕ; ਪ੍ਰਭਿ ਬਣਤ ਬਣਾਇਆ ॥੫॥੫॥ ਭੈਰਉ ਮਹਲਾ ੫ ॥ ਜੀਉ ਪ੍ਰਾਣ ਜਿਨਿ ਰਚਿਓ ਸਰੀਰ ॥ ਜਿਨਹਿ ਉਪਾਏ; ਤਿਸ ਕਉ ਪੀਰ ॥੧॥ ਗੁਰੁ ਗੋਬਿੰਦੁ; ਜੀਅ ਕੈ ਕਾਮ ॥ ਹਲਤਿ ਪਲਤਿ; ਜਾ ਕੀ ਸਦ ਛਾਮ ॥੧॥ ਰਹਾਉ ॥ ਪ੍ਰਭੁ ਆਰਾਧਨ; ਨਿਰਮਲ ਰੀਤਿ ॥ ਸਾਧਸੰਗਿ; ਬਿਨਸੀ ਬਿਪਰੀਤਿ ॥੨॥ ਮੀਤ ਹੀਤ ਧਨੁ; ਨਹ ਪਾਰਣਾ ॥ ਧੰਨਿ ਧੰਨਿ ਮੇਰੇ ਨਾਰਾਇਣਾ ॥੩॥ ਨਾਨਕੁ ਬੋਲੈ ਅੰਮ੍ਰਿਤ ਬਾਣੀ ॥ ਏਕ ਬਿਨਾ; ਦੂਜਾ. ਨਹੀ ਜਾਣੀ ॥੪॥੬॥ ਭੈਰਉ ਮਹਲਾ ੫ ॥ ਆਗੈ ਦਯੁ; ਪਾਛੈ ਨਾਰਾਇਣ ॥ ਮਧਿ ਭਾਗਿ; ਹਰਿ ਪ੍ਰੇਮ ਰਸਾਇਣ ॥੧॥ ਪ੍ਰਭੂ ਹਮਾਰੈ ਸਾਸਤ੍ਰ ਸਉਣ ॥ ਸੂਖ ਸਹਜ ਆਨੰਦ ਗ੍ਰਿਹ ਭਉਣ ॥੧॥ ਰਹਾਉ ॥ ਰਸਨਾ ਨਾਮੁ ਕਰਨ ਸੁਣਿ ਜੀਵੇ ॥ ਪ੍ਰਭੁ ਸਿਮਰਿ; ਸਿਮਰਿ; ਅਮਰ ਥਿਰੁ ਥੀਵੇ ॥੨॥ ਜਨਮ ਜਨਮ ਕੇ ਦੂਖ ਨਿਵਾਰੇ ॥ ਅਨਹਦ ਸਬਦ ਵਜੇ; ਦਰਬਾਰੇ ॥੩॥ ਕਰਿ ਕਿਰਪਾ ਪ੍ਰਭਿ; ਲੀਏ ਮਿਲਾਏ ॥ ਨਾਨਕ. ਪ੍ਰਭ ਸਰਣਾਗਤਿ ਆਏ ॥੪॥੭॥ ਭੈਰਉ ਮਹਲਾ ੫ ॥ ਕੋਟਿ ਮਨੋਰਥ; ਆਵਹਿ ਹਾਥ ॥ ਜਮ ਮਾਰਗ ਕੈ ਸੰਗੀ ਪਾਂਥ ॥੧॥ ਗੰਗਾ ਜਲੁ; ਗੁਰ ਗੋਬਿੰਦ ਨਾਮ ॥ ਜੋ ਸਿਮਰੈ ਤਿਸ ਕੀ ਗਤਿ ਹੋਵੈ; ਪੀਵਤ ਬਹੁੜਿ. ਨ ਜੋਨਿ ਭ੍ਰਮਾਮ ॥੧॥ ਰਹਾਉ ॥ ਪੂਜਾ ਜਾਪ ਤਾਪ; ਇਸਨਾਨ ॥ ਸਿਮਰਤ ਨਾਮ; ਭਏ ਨਿਹਕਾਮ ॥੨॥ ਰਾਜ ਮਾਲ; ਸਾਦਨ ਦਰਬਾਰ ॥ ਸਿਮਰਤ ਨਾਮ; ਪੂਰਨ ਆਚਾਰ ॥੩॥ ਨਾਨਕ ਦਾਸ; ਇਹੁ ਕੀਆ ਬੀਚਾਰੁ ॥ ਬਿਨੁ ਹਰਿ ਨਾਮ; ਮਿਥਿਆ ਸਭ ਛਾਰੁ ॥੪॥੮॥ ਭੈਰਉ ਮਹਲਾ ੫ ॥ ਲੇਪੁ. ਨ ਲਾਗੋ; ਤਿਲ ਕਾ ਮੂਲਿ ॥ ਦੁਸਟੁ ਬ੍ਰਾਹਮਣੁ ਮੂਆ; ਹੋਇ ਕੈ ਸੂਲ ॥੧॥ ਹਰਿ ਜਨ ਰਾਖੇ; ਪਾਰਬ੍ਰਹਮਿ ਆਪਿ ॥ ਪਾਪੀ ਮੂਆ; ਗੁਰ ਪਰਤਾਪਿ ॥੧॥ ਰਹਾਉ ॥ ਅਪਣਾ ਖਸਮੁ; ਜਨਿ ਆਪਿ ਧਿਆਇਆ ॥ ਇਆਣਾ ਪਾਪੀ; ਓਹੁ ਆਪਿ ਪਚਾਇਆ ॥੨॥ ਪ੍ਰਭ ਮਾਤ ਪਿਤਾ; ਅਪਣੇ ਦਾਸ ਕਾ ਰਖਵਾਲਾ ॥ ਨਿੰਦਕ ਕਾ ਮਾਥਾ; ਈਹਾਂ ਊਹਾ ਕਾਲਾ ॥੩॥ ਜਨ ਨਾਨਕ ਕੀ ਪਰਮੇਸਰਿ ਸੁਣੀ ਅਰਦਾਸਿ ॥ ਮਲੇਛੁ ਪਾਪੀ ਪਚਿਆ; ਭਇਆ ਨਿਰਾਸੁ ॥੪॥੯॥ ਭੈਰਉ ਮਹਲਾ ੫ ॥ ਖੂਬੁ ਖੂਬੁ. ਖੂਬੁ ਖੂਬੁ; ਖੂਬੁ ਤੇਰੋ ਨਾਮੁ ॥ ਝੂਠੁ ਝੂਠੁ ਝੂਠੁ; ਝੂਠੁ ਦੁਨੀ ਗੁਮਾਨੁ ॥੧॥ ਰਹਾਉ ॥ ਨਗਜ. ਤੇਰੇ ਬੰਦੇ; ਦੀਦਾਰੁ ਅਪਾਰੁ ॥
Источники и права