couponatlas.

Гуру Грантх Сахиб (гурмукхи): Анг 1167

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਜਉ ਗੁਰਦੇਉ; ਬੁਰਾ ਭਲਾ ਏਕ ॥ ਜਉ ਗੁਰਦੇਉ; ਲਿਲਾਟਹਿ ਲੇਖ ॥੫॥ ਜਉ ਗੁਰਦੇਉ; ਕੰਧੁ. ਨਹੀ ਹਿਰੈ ॥ ਜਉ ਗੁਰਦੇਉ; ਦੇਹੁਰਾ ਫਿਰੈ ॥ ਜਉ ਗੁਰਦੇਉ; ਤ ਛਾਪਰਿ ਛਾਈ ॥ ਜਉ ਗੁਰਦੇਉ; ਸਿਹਜ ਨਿਕਸਾਈ ॥੬॥ ਜਉ ਗੁਰਦੇਉ; ਤ ਅਠਸਠਿ ਨਾਇਆ ॥ ਜਉ ਗੁਰਦੇਉ; ਤਨਿ ਚਕ੍ਰ ਲਗਾਇਆ ॥ ਜਉ ਗੁਰਦੇਉ; ਤ ਦੁਆਦਸ ਸੇਵਾ ॥ ਜਉ ਗੁਰਦੇਉ; ਸਭੈ ਬਿਖੁ ਮੇਵਾ ॥੭॥ ਜਉ ਗੁਰਦੇਉ; ਤ ਸੰਸਾ ਟੂਟੈ ॥ ਜਉ ਗੁਰਦੇਉ; ਤ ਜਮ ਤੇ ਛੂਟੈ ॥ ਜਉ ਗੁਰਦੇਉ; ਤ ਭਉਜਲ ਤਰੈ ॥ ਜਉ ਗੁਰਦੇਉ; ਤ. ਜਨਮਿ ਨ ਮਰੈ ॥੮॥ ਜਉ ਗੁਰਦੇਉ; ਅਠਦਸ ਬਿਉਹਾਰ ॥ ਜਉ ਗੁਰਦੇਉ; ਅਠਾਰਹ ਭਾਰ ॥ ਬਿਨੁ ਗੁਰਦੇਉ; ਅਵਰ. ਨਹੀ ਜਾਈ ॥ ਨਾਮਦੇਉ. ਗੁਰ ਕੀ ਸਰਣਾਈ ॥੯॥੧॥੨॥੧੧॥ ਭੈਰਉ ਬਾਣੀ ਰਵਿਦਾਸ ਜੀਉ ਕੀ ਘਰੁ ੨ ॥ ੴ ਸਤਿਗੁਰ ਪ੍ਰਸਾਦਿ ॥ ਬਿਨੁ ਦੇਖੇ; ਉਪਜੈ ਨਹੀ ਆਸਾ ॥ ਜੋ ਦੀਸੈ; ਸੋ ਹੋਇ ਬਿਨਾਸਾ ॥ ਬਰਨ ਸਹਿਤ; ਜੋ ਜਾਪੈ ਨਾਮੁ ॥ ਸੋ ਜੋਗੀ; ਕੇਵਲ ਨਿਹਕਾਮੁ ॥੧॥ ਪਰਚੈ ਰਾਮੁ. ਰਵੈ ਜਉ ਕੋਈ ॥ ਪਾਰਸੁ ਪਰਸੈ; ਦੁਬਿਧਾ. ਨ ਹੋਈ ॥੧॥ ਰਹਾਉ ॥ ਸੋ ਮੁਨਿ; ਮਨ ਕੀ ਦੁਬਿਧਾ ਖਾਇ ॥ ਬਿਨੁ ਦੁਆਰੇ; ਤ੍ਰੈ ਲੋਕ ਸਮਾਇ ॥ ਮਨ ਕਾ ਸੁਭਾਉ; ਸਭੁ ਕੋਈ ਕਰੈ ॥ ਕਰਤਾ ਹੋਇ; ਸੁ ਅਨਭੈ ਰਹੈ ॥੨॥ ਫਲ ਕਾਰਨ; ਫੂਲੀ ਬਨਰਾਇ ॥ ਫਲੁ ਲਾਗਾ; ਤਬ ਫੂਲੁ ਬਿਲਾਇ ॥ ਗਿਆਨੈ ਕਾਰਨ; ਕਰਮ ਅਭਿਆਸੁ ॥ ਗਿਆਨੁ ਭਇਆ; ਤਹ ਕਰਮਹ ਨਾਸੁ ॥੩॥ ਘ੍ਰਿਤ ਕਾਰਨ; ਦਧਿ ਮਥੈ ਸਇਆਨ ॥ ਜੀਵਤ ਮੁਕਤ ਸਦਾ ਨਿਰਬਾਨ ॥ ਕਹਿ ਰਵਿਦਾਸ; ਪਰਮ ਬੈਰਾਗ ॥ ਰਿਦੈ ਰਾਮੁ; ਕੀ. ਨ ਜਪਸਿ ਅਭਾਗ ॥੪॥੧॥ ਨਾਮਦੇਵ ॥ ਆਉ; ਕਲੰਦਰ ਕੇਸਵਾ ॥ ਕਰਿ ਅਬਦਾਲੀ; ਭੇਸਵਾ ॥ ਰਹਾਉ ॥ ਜਿਨਿ ਆਕਾਸ, ਕੁਲਹ ਸਿਰਿ ਕੀਨੀ; ਕਉਸੈ ਸਪਤ ਪਯਾਲਾ ॥ ਚਮਰ ਪੋਸ ਕਾ ਮੰਦਰੁ ਤੇਰਾ; ਇਹ ਬਿਧਿ ਬਨੇ ਗੁਪਾਲਾ ॥੧॥ ਛਪਨ ਕੋਟਿ ਕਾ ਪੇਹਨੁ ਤੇਰਾ; ਸੋਲਹ ਸਹਸ ਇਜਾਰਾ ॥ ਭਾਰ ਅਠਾਰਹ. ਮੁਦਗਰੁ ਤੇਰਾ; ਸਹਨਕ ਸਭ ਸੰਸਾਰਾ ॥੨॥ ਦੇਹੀ ਮਹਜਿਦਿ, ਮਨੁ ਮਉਲਾਨਾ; ਸਹਜ ਨਿਵਾਜ ਗੁਜਾਰੈ ॥ ਬੀਬੀ ਕਉਲਾ ਸਉ. ਕਾਇਨੁ ਤੇਰਾ; ਨਿਰੰਕਾਰ ਆਕਾਰੈ ॥੩॥ ਭਗਤਿ ਕਰਤ. ਮੇਰੇ ਤਾਲ ਛਿਨਾਏ; ਕਿਹ ਪਹਿ ਕਰਉ ਪੁਕਾਰਾ ॥ ਨਾਮੇ ਕਾ ਸੁਆਮੀ ਅੰਤਰਜਾਮੀ; ਫਿਰੇ ਸਗਲ ਬੇਦੇਸਵਾ ॥੪॥੧॥
Источники и права