couponatlas.

Гуру Грантх Сахиб (гурмукхи): Анг 1171

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਕਾਹੇ ਕਲਰਾ ਸਿੰਚਹੁ; ਜਨਮੁ ਗਵਾਵਹੁ ॥ ਕਾਚੀ ਢਹਗਿ ਦਿਵਾਲ; ਕਾਹੇ ਗਚੁ ਲਾਵਹੁ ॥੧॥ ਰਹਾਉ ॥ ਕਰ ਹਰਿਹਟ, ਮਾਲ ਟਿੰਡ ਪਰੋਵਹੁ; ਤਿਸੁ ਭੀਤਰਿ ਮਨੁ ਜੋਵਹੁ ॥ ਅੰਮ੍ਰਿਤੁ ਸਿੰਚਹੁ. ਭਰਹੁ ਕਿਆਰੇ; ਤਉ ਮਾਲੀ ਕੇ ਹੋਵਹੁ ॥੨॥ ਕਾਮੁ ਕ੍ਰੋਧੁ ਦੁਇ. ਕਰਹੁ ਬਸੋਲੇ; ਗੋਡਹੁ ਧਰਤੀ ਭਾਈ ॥ ਜਿਉ ਗੋਡਹੁ. ਤਿਉ ਤੁਮੑ ਸੁਖ ਪਾਵਹੁ; ਕਿਰਤੁ. ਨ ਮੇਟਿਆ ਜਾਈ ॥੩॥ ਬਗੁਲੇ ਤੇ ਫੁਨਿ ਹੰਸੁਲਾ ਹੋਵੈ; ਜੇ ਤੂ ਕਰਹਿ ਦਇਆਲਾ ॥ ਪ੍ਰਣਵਤਿ ਨਾਨਕੁ ਦਾਸਨਿ ਦਾਸਾ; ਦਇਆ ਕਰਹੁ ਦਇਆਲਾ ॥੪॥੧॥੯॥ ਬਸੰਤੁ ਮਹਲਾ ੧ ਹਿੰਡੋਲ ॥ ਸਾਹੁਰੜੀ ਵਥੁ. ਸਭੁ ਕਿਛੁ ਸਾਝੀ; ਪੇਵਕੜੈ ਧਨ ਵਖੇ ॥ ਆਪਿ ਕੁਚਜੀ. ਦੋਸੁ, ਨ ਦੇਊ; ਜਾਣਾ ਨਾਹੀ. ਰਖੇ ॥੧॥ ਮੇਰੇ ਸਾਹਿਬਾ; ਹਉ ਆਪੇ ਭਰਮਿ ਭੁਲਾਣੀ ॥ ਅਖਰ ਲਿਖੇ ਸੇਈ ਗਾਵਾ; ਅਵਰ. ਨ ਜਾਣਾ ਬਾਣੀ ॥੧॥ ਰਹਾਉ ॥ ਕਢਿ ਕਸੀਦਾ. ਪਹਿਰਹਿ ਚੋਲੀ; ਤਾਂ ਤੁਮੑ ਜਾਣਹੁ ਨਾਰੀ ॥ ਜੇ ਘਰੁ ਰਾਖਹਿ. ਬੁਰਾ ਨ ਚਾਖਹਿ; ਹੋਵਹਿ ਕੰਤ ਪਿਆਰੀ ॥੨॥ ਜੇ ਤੂੰ ਪੜਿਆ ਪੰਡਿਤੁ ਬੀਨਾ; ਦੁਇ ਅਖਰ. ਦੁਇ ਨਾਵਾ ॥ ਪ੍ਰਣਵਤਿ ਨਾਨਕੁ. ਏਕੁ ਲੰਘਾਏ; ਜੇ ਕਰਿ ਸਚਿ ਸਮਾਵਾਂ ॥੩॥੨॥੧੦॥ ਬਸੰਤੁ ਹਿੰਡੋਲ ਮਹਲਾ ੧ ॥ ਰਾਜਾ ਬਾਲਕੁ. ਨਗਰੀ ਕਾਚੀ; ਦੁਸਟਾ ਨਾਲਿ ਪਿਆਰੋ ॥ ਦੁਇ ਮਾਈ. ਦੁਇ ਬਾਪਾ ਪੜੀਅਹਿ; ਪੰਡਿਤ ਕਰਹੁ ਬੀਚਾਰੋ ॥੧॥ ਸੁਆਮੀ ਪੰਡਿਤਾ; ਤੁਮੑ ਦੇਹੁ ਮਤੀ ॥ ਕਿਨ ਬਿਧਿ ਪਾਵਉ ਪ੍ਰਾਨਪਤੀ ॥੧॥ ਰਹਾਉ ॥ ਭੀਤਰਿ ਅਗਨਿ. ਬਨਾਸਪਤਿ ਮਉਲੀ; ਸਾਗਰੁ ਪੰਡੈ ਪਾਇਆ ॥ ਚੰਦੁ ਸੂਰਜੁ ਦੁਇ. ਘਰ ਹੀ ਭੀਤਰਿ; ਐਸਾ ਗਿਆਨੁ. ਨ ਪਾਇਆ ॥੨॥ ਰਾਮ ਰਵੰਤਾ ਜਾਣੀਐ; ਇਕ ਮਾਈ ਭੋਗੁ ਕਰੇਇ ॥ ਤਾ ਕੇ ਲਖਣ ਜਾਣੀਅਹਿ; ਖਿਮਾ ਧਨੁ ਸੰਗ੍ਰਹੇਇ ॥੩॥ ਕਹਿਆ ਸੁਣਹਿ ਨ ਖਾਇਆ ਮਾਨਹਿ; ਤਿਨੑਾ ਹੀ ਸੇਤੀ ਵਾਸਾ ॥ ਪ੍ਰਣਵਤਿ ਨਾਨਕੁ ਦਾਸਨਿ ਦਾਸਾ; ਖਿਨੁ ਤੋਲਾ ਖਿਨੁ ਮਾਸਾ ॥੪॥੩॥੧੧॥ ਬਸੰਤੁ ਹਿੰਡੋਲ ਮਹਲਾ ੧ ॥ ਸਾਚਾ ਸਾਹੁ ਗੁਰੂ ਸੁਖਦਾਤਾ; ਹਰਿ ਮੇਲੇ. ਭੁਖ ਗਵਾਏ ॥ ਕਰਿ ਕਿਰਪਾ ਹਰਿ ਭਗਤਿ ਦ੍ਰਿੜਾਏ; ਅਨਦਿਨੁ ਹਰਿ ਗੁਣ ਗਾਏ ॥੧॥ ਮਤ ਭੂਲਹਿ; ਰੇ ਮਨ ਚੇਤਿ ਹਰੀ ॥ ਬਿਨੁ ਗੁਰ. ਮੁਕਤਿ ਨਾਹੀ. ਤ੍ਰੈ ਲੋਈ; ਗੁਰਮੁਖਿ ਪਾਈਐ ਨਾਮੁ ਹਰੀ ॥੧॥ ਰਹਾਉ ॥ ਬਿਨੁ ਭਗਤੀ. ਨਹੀ ਸਤਿਗੁਰੁ ਪਾਈਐ; ਬਿਨੁ ਭਾਗਾ. ਨਹੀ ਭਗਤਿ ਹਰੀ ॥ ਬਿਨੁ ਭਾਗਾ. ਸਤਸੰਗੁ, ਨ ਪਾਈਐ; ਕਰਮਿ ਮਿਲੈ ਹਰਿ ਨਾਮੁ ਹਰੀ ॥੨॥ ਘਟਿ ਘਟਿ ਗੁਪਤੁ ਉਪਾਏ ਵੇਖੈ; ਪਰਗਟੁ ਗੁਰਮੁਖਿ ਸੰਤ ਜਨਾ ॥ ਹਰਿ ਹਰਿ ਕਰਹਿ. ਸੁ ਹਰਿ ਰੰਗਿ ਭੀਨੇ; ਹਰਿ ਜਲੁ ਅੰਮ੍ਰਿਤ ਨਾਮੁ ਮਨਾ ॥੩॥
Источники и права