couponatlas.

Гуру Грантх Сахиб (гурмукхи): Анг 1175

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਦਰਿ ਸਾਚੈ; ਸਚੁ ਸੋਭਾ ਹੋਇ ॥ ਨਿਜ ਘਰਿ ਵਾਸਾ; ਪਾਵੈ ਸੋਇ ॥੩॥ ਆਪਿ ਅਭੁਲੁ; ਸਚਾ ਸਚੁ ਸੋਇ ॥ ਹੋਰਿ ਸਭਿ ਭੂਲਹਿ; ਦੂਜੈ ਪਤਿ ਖੋਇ ॥ ਸਾਚਾ ਸੇਵਹੁ; ਸਾਚੀ ਬਾਣੀ ॥ ਨਾਨਕ; ਨਾਮੇ ਸਾਚਿ ਸਮਾਣੀ ॥੪॥੯॥ ਬਸੰਤੁ ਮਹਲਾ ੩ ॥ ਬਿਨੁ ਕਰਮਾ; ਸਭ ਭਰਮਿ ਭੁਲਾਈ ॥ ਮਾਇਆ ਮੋਹਿ; ਬਹੁਤੁ ਦੁਖੁ ਪਾਈ ॥ ਮਨਮੁਖ ਅੰਧੇ; ਠਉਰ. ਨ ਪਾਈ ॥ ਬਿਸਟਾ ਕਾ ਕੀੜਾ; ਬਿਸਟਾ ਮਾਹਿ ਸਮਾਈ ॥੧॥ ਹੁਕਮੁ ਮੰਨੇ; ਸੋ ਜਨੁ ਪਰਵਾਣੁ ॥ ਗੁਰ ਕੈ ਸਬਦਿ; ਨਾਮਿ ਨੀਸਾਣੁ ॥੧॥ ਰਹਾਉ ॥ ਸਾਚਿ ਰਤੇ; ਜਿਨੑਾ ਧੁਰਿ ਲਿਖਿ ਪਾਇਆ ॥ ਹਰਿ ਕਾ ਨਾਮੁ; ਸਦਾ ਮਨਿ ਭਾਇਆ ॥ ਸਤਿਗੁਰ ਕੀ ਬਾਣੀ; ਸਦਾ ਸੁਖੁ ਹੋਇ ॥ ਜੋਤੀ ਜੋਤਿ; ਮਿਲਾਏ ਸੋਇ ॥੨॥ ਏਕੁ ਨਾਮੁ; ਤਾਰੇ ਸੰਸਾਰੁ ॥ ਗੁਰ ਪਰਸਾਦੀ; ਨਾਮ ਪਿਆਰੁ ॥ ਬਿਨੁ ਨਾਮੈ ਮੁਕਤਿ; ਕਿਨੈ. ਨ ਪਾਈ ॥ ਪੂਰੇ ਗੁਰ ਤੇ; ਨਾਮੁ ਪਲੈ ਪਾਈ ॥੩॥ ਸੋ ਬੂਝੈ; ਜਿਸੁ ਆਪਿ ਬੁਝਾਏ ॥ ਸਤਿਗੁਰ ਸੇਵਾ; ਨਾਮੁ ਦ੍ਰਿੜੑਾਏ ॥ ਜਿਨ ਇਕੁ ਜਾਤਾ; ਸੇ ਜਨ ਪਰਵਾਣੁ ॥ ਨਾਨਕ ਨਾਮਿ ਰਤੇ; ਦਰਿ ਨੀਸਾਣੁ ॥੪॥੧੦॥ ਬਸੰਤੁ ਮਹਲਾ ੩ ॥ ਕ੍ਰਿਪਾ ਕਰੇ; ਸਤਿਗੁਰੂ ਮਿਲਾਏ ॥ ਆਪੇ ਆਪਿ; ਵਸੈ ਮਨਿ ਆਏ ॥ ਨਿਹਚਲ ਮਤਿ; ਸਦਾ ਮਨ ਧੀਰ ॥ ਹਰਿ ਗੁਣ ਗਾਵੈ; ਗੁਣੀ ਗਹੀਰ ॥੧॥ ਨਾਮਹੁ ਭੂਲੇ; ਮਰਹਿ ਬਿਖੁ ਖਾਇ ॥ ਬ੍ਰਿਥਾ ਜਨਮੁ; ਫਿਰਿ ਆਵਹਿ ਜਾਇ ॥੧॥ ਰਹਾਉ ॥ ਬਹੁ ਭੇਖ ਕਰਹਿ; ਮਨਿ ਸਾਂਤਿ. ਨ ਹੋਇ ॥ ਬਹੁ ਅਭਿਮਾਨਿ; ਅਪਣੀ ਪਤਿ ਖੋਇ ॥ ਸੇ ਵਡਭਾਗੀ; ਜਿਨ ਸਬਦੁ ਪਛਾਣਿਆ ॥ ਬਾਹਰਿ ਜਾਦਾ; ਘਰ ਮਹਿ ਆਣਿਆ ॥੨॥ ਘਰ ਮਹਿ ਵਸਤੁ; ਅਗਮ ਅਪਾਰਾ ॥ ਗੁਰਮਤਿ ਖੋਜਹਿ; ਸਬਦਿ ਬੀਚਾਰਾ ॥ ਨਾਮੁ ਨਵ ਨਿਧਿ ਪਾਈ; ਘਰ ਹੀ ਮਾਹਿ ॥ ਸਦਾ ਰੰਗਿ ਰਾਤੇ; ਸਚਿ ਸਮਾਹਿ ॥੩॥ ਆਪਿ ਕਰੇ; ਕਿਛੁ ਕਰਣੁ. ਨ ਜਾਇ ॥ ਆਪੇ ਭਾਵੈ; ਲਏ ਮਿਲਾਇ ॥ ਤਿਸ ਤੇ ਨੇੜੈ ਨਾਹੀ ਕੋ ਦੂਰਿ ॥ ਨਾਨਕ ਨਾਮਿ ਰਹਿਆ ਭਰਪੂਰਿ ॥੪॥੧੧॥ ਬਸੰਤੁ ਮਹਲਾ ੩ ॥ ਗੁਰਸਬਦੀ; ਹਰਿ ਚੇਤਿ ਸੁਭਾਇ ॥ ਰਾਮ ਨਾਮ; ਰਸਿ ਰਹੈ ਅਘਾਇ ॥ ਕੋਟ ਕੋਟੰਤਰ ਕੇ ਪਾਪ; ਜਲਿ ਜਾਹਿ ॥ ਜੀਵਤ ਮਰਹਿ; ਹਰਿ ਨਾਮਿ ਸਮਾਹਿ ॥੧॥ ਹਰਿ ਕੀ ਦਾਤਿ; ਹਰਿ ਜੀਉ ਜਾਣੈ ॥ ਗੁਰ ਕੈ ਸਬਦਿ ਇਹੁ ਮਨੁ ਮਉਲਿਆ; ਹਰਿ ਗੁਣਦਾਤਾ ਨਾਮੁ ਵਖਾਣੈ ॥੧॥ ਰਹਾਉ ॥ ਭਗਵੈ ਵੇਸਿ ਭ੍ਰਮਿ; ਮੁਕਤਿ. ਨ ਹੋਇ ॥ ਬਹੁ ਸੰਜਮਿ; ਸਾਂਤਿ. ਨ ਪਾਵੈ ਕੋਇ ॥ ਗੁਰਮਤਿ ਨਾਮੁ ਪਰਾਪਤਿ ਹੋਇ ॥ ਵਡਭਾਗੀ ਹਰਿ ਪਾਵੈ ਸੋਇ ॥੨॥ ਕਲਿ ਮਹਿ; ਰਾਮ ਨਾਮਿ ਵਡਿਆਈ ॥
Источники и права