couponatlas.

Гуру Грантх Сахиб (гурмукхи): Анг 1222

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਸਾਰਗ ਮਹਲਾ ੫ ॥ ਹਰਿ ਹਰਿ; ਸੰਤ ਜਨਾ ਕੀ ਜੀਵਨਿ ॥ ਬਿਖੈ ਰਸ ਭੋਗ. ਅੰਮ੍ਰਿਤ ਸੁਖ ਸਾਗਰ; ਰਾਮ ਨਾਮ ਰਸੁ ਪੀਵਨਿ ॥੧॥ ਰਹਾਉ ॥ ਸੰਚਨਿ. ਰਾਮ ਨਾਮ ਧਨੁ ਰਤਨਾ; ਮਨ ਤਨ ਭੀਤਰਿ ਸੀਵਨਿ ॥ ਹਰਿ ਰੰਗ ਰਾਂਗ ਭਏ ਮਨ ਲਾਲਾ; ਰਾਮ ਨਾਮ ਰਸ ਖੀਵਨਿ ॥੧॥ ਜਿਉ ਮੀਨਾ. ਜਲ ਸਿਉ ਉਰਝਾਨੋ; ਰਾਮ ਨਾਮ ਸੰਗਿ ਲੀਵਨਿ ॥ ਨਾਨਕ. ਸੰਤ ਚਾਤ੍ਰਿਕ ਕੀ ਨਿਆਈ; ਹਰਿ ਬੂੰਦ ਪਾਨ ਸੁਖ ਥੀਵਨਿ ॥੨॥੬੮॥੯੧॥ ਸਾਰਗ ਮਹਲਾ ੫ ॥ ਹਰਿ ਕੇ ਨਾਮਹੀਨ, ਬੇਤਾਲ ॥ ਜੇਤਾ ਕਰਨ ਕਰਾਵਨ; ਤੇਤਾ ਸਭਿ ਬੰਧਨ ਜੰਜਾਲ ॥੧॥ ਰਹਾਉ ॥ ਬਿਨੁ ਪ੍ਰਭ ਸੇਵ. ਕਰਤ ਅਨ ਸੇਵਾ; ਬਿਰਥਾ ਕਾਟੈ ਕਾਲ ॥ ਜਬ ਜਮੁ ਆਇ ਸੰਘਾਰੈ ਪ੍ਰਾਨੀ; ਤਬ ਤੁਮਰੋ ਕਉਨੁ ਹਵਾਲ ॥੧॥ ਰਾਖਿ ਲੇਹੁ ਦਾਸ ਅਪੁਨੇ ਕਉ; ਸਦਾ ਸਦਾ ਕਿਰਪਾਲ ॥ ਸੁਖ ਨਿਧਾਨ ਨਾਨਕ ਪ੍ਰਭੁ ਮੇਰਾ; ਸਾਧਸੰਗਿ ਧਨ ਮਾਲ ॥੨॥੬੯॥੯੨॥ ਸਾਰਗ ਮਹਲਾ ੫ ॥ ਮਨਿ ਤਨਿ; ਰਾਮ ਕੋ ਬਿਉਹਾਰੁ ॥ ਪ੍ਰੇਮ ਭਗਤਿ ਗੁਨ ਗਾਵਨ ਗੀਧੇ; ਪੋਹਤ ਨਹ. ਸੰਸਾਰੁ ॥੧॥ ਰਹਾਉ ॥ ਸ੍ਰਵਣੀ ਕੀਰਤਨੁ ਸਿਮਰਨੁ ਸੁਆਮੀ; ਇਹੁ ਸਾਧ ਕੋ ਆਚਾਰੁ ॥ ਚਰਨ ਕਮਲ ਅਸਥਿਤਿ ਰਿਦ ਅੰਤਰਿ; ਪੂਜਾ ਪ੍ਰਾਨ ਕੋ ਆਧਾਰੁ ॥੧॥ ਪ੍ਰਭ ਦੀਨ ਦਇਆਲ. ਸੁਨਹੁ ਬੇਨੰਤੀ; ਕਿਰਪਾ ਅਪਨੀ ਧਾਰੁ ॥ ਨਾਮੁ ਨਿਧਾਨੁ ਉਚਰਉ ਨਿਤ ਰਸਨਾ; ਨਾਨਕ ਸਦ ਬਲਿਹਾਰੁ ॥੨॥੭੦॥੯੩॥ ਸਾਰਗ ਮਹਲਾ ੫ ॥ ਹਰਿ ਕੇ ਨਾਮਹੀਨ; ਮਤਿ ਥੋਰੀ ॥ ਸਿਮਰਤ ਨਾਹਿ. ਸਿਰੀਧਰ ਠਾਕੁਰ; ਮਿਲਤ ਅੰਧ ਦੁਖ ਘੋਰੀ ॥੧॥ ਰਹਾਉ ॥ ਹਰਿ ਕੇ ਨਾਮ ਸਿਉ ਪ੍ਰੀਤਿ. ਨ ਲਾਗੀ; ਅਨਿਕ ਭੇਖ ਬਹੁ ਜੋਰੀ ॥ ਤੂਟਤ ਬਾਰ. ਨ ਲਾਗੈ, ਤਾ ਕਉ; ਜਿਉ ਗਾਗਰਿ ਜਲ ਫੋਰੀ ॥੧॥ ਕਰਿ ਕਿਰਪਾ. ਭਗਤਿ ਰਸੁ ਦੀਜੈ; ਮਨੁ ਖਚਿਤ. ਪ੍ਰੇਮ ਰਸ ਖੋਰੀ ॥ ਨਾਨਕ ਦਾਸ ਤੇਰੀ ਸਰਣਾਈ; ਪ੍ਰਭ ਬਿਨੁ ਆਨ. ਨ ਹੋਰੀ ॥੨॥੭੧॥੯੪॥ ਸਾਰਗ ਮਹਲਾ ੫ ॥ ਚਿਤਵਉ ਵਾ ਅਉਸਰ; ਮਨ ਮਾਹਿ ॥ ਹੋਇ ਇਕਤ੍ਰ ਮਿਲਹੁ ਸੰਤ ਸਾਜਨ; ਗੁਣ ਗੋਬਿੰਦ ਨਿਤ ਗਾਹਿ ॥੧॥ ਰਹਾਉ ॥ ਬਿਨੁ ਹਰਿ ਭਜਨ. ਜੇਤੇ ਕਾਮ ਕਰੀਅਹਿ; ਤੇਤੇ ਬਿਰਥੇ ਜਾਂਹਿ ॥ ਪੂਰਨ ਪਰਮਾਨੰਦ ਮਨਿ ਮੀਠੋ; ਤਿਸੁ ਬਿਨੁ. ਦੂਸਰ ਨਾਹਿ ॥੧॥ ਜਪ ਤਪ ਸੰਜਮ. ਕਰਮ ਸੁਖ ਸਾਧਨ; ਤੁਲਿ. ਨ ਕਛੂਐ ਲਾਹਿ ॥ ਚਰਨ ਕਮਲ ਨਾਨਕ ਮਨੁ ਬੇਧਿਓ; ਚਰਨਹ ਸੰਗਿ ਸਮਾਹਿ ॥੨॥੭੨॥੯੫॥ ਸਾਰਗ ਮਹਲਾ ੫ ॥ ਮੇਰਾ ਪ੍ਰਭੁ ਸੰਗੇ ਅੰਤਰਜਾਮੀ ॥ ਆਗੈ ਕੁਸਲ. ਪਾਛੈ ਖੇਮ ਸੂਖਾ; ਸਿਮਰਤ ਨਾਮੁ ਸੁਆਮੀ ॥੧॥ ਰਹਾਉ ॥
Источники и права