couponatlas.

Гуру Грантх Сахиб (гурмукхи): Анг 1225

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਪੂਰਨ ਹੋਤ ਨ. ਕਤਹੁ ਬਾਤਹਿ; ਅੰਤਿ ਪਰਤੀ ਹਾਰਿ ॥੧॥ ਰਹਾਉ ॥ ਸਾਂਤਿ ਸੂਖ. ਨ ਸਹਜੁ ਉਪਜੈ; ਇਹੈ ਇਸੁ ਬਿਉਹਾਰਿ ॥ ਆਪ ਪਰ ਕਾ. ਕਛੁ, ਨ ਜਾਨੈ; ਕਾਮ ਕ੍ਰੋਧਹਿ ਜਾਰਿ ॥੧॥ ਸੰਸਾਰ ਸਾਗਰੁ ਦੁਖਿ ਬਿਆਪਿਓ; ਦਾਸ ਲੇਵਹੁ ਤਾਰਿ ॥ ਚਰਨ ਕਮਲ ਸਰਣਾਇ ਨਾਨਕ; ਸਦ ਸਦਾ ਬਲਿਹਾਰਿ ॥੨॥੮੪॥੧੦੭॥ ਸਾਰਗ ਮਹਲਾ ੫ ॥ ਰੇ ਪਾਪੀ; ਤੈ ਕਵਨ ਕੀ ਮਤਿ ਲੀਨ ॥ ਨਿਮਖ ਘਰੀ. ਨ ਸਿਮਰਿ ਸੁਆਮੀ; ਜੀਉ ਪਿੰਡੁ ਜਿਨਿ ਦੀਨ ॥੧॥ ਰਹਾਉ ॥ ਖਾਤ ਪੀਵਤ ਸਵੰਤ ਸੁਖੀਆ; ਨਾਮੁ ਸਿਮਰਤ ਖੀਨ ॥ ਗਰਭ ਉਦਰ ਬਿਲਲਾਟ ਕਰਤਾ; ਤਹਾਂ ਹੋਵਤ ਦੀਨ ॥੧॥ ਮਹਾ ਮਾਦ ਬਿਕਾਰ ਬਾਧਾ; ਅਨਿਕ ਜੋਨਿ ਭ੍ਰਮੀਨ ॥ ਗੋਬਿੰਦ ਬਿਸਰੇ. ਕਵਨ ਦੁਖ ਗਨੀਅਹਿ; ਸੁਖੁ ਨਾਨਕ. ਹਰਿ ਪਦ ਚੀਨੑ ॥੨॥੮੫॥੧੦੮॥ ਸਾਰਗ ਮਹਲਾ ੫ ॥ ਮਾਈ ਰੀ; ਚਰਨਹ ਓਟ ਗਹੀ ॥ ਦਰਸਨੁ ਪੇਖਿ. ਮੇਰਾ ਮਨੁ ਮੋਹਿਓ; ਦੁਰਮਤਿ ਜਾਤ ਬਹੀ ॥੧॥ ਰਹਾਉ ॥ ਅਗਹ ਅਗਾਧਿ ਊਚ ਅਬਿਨਾਸੀ; ਕੀਮਤਿ. ਜਾਤ ਨ ਕਹੀ ॥ ਜਲਿ ਥਲਿ ਪੇਖਿ ਪੇਖਿ ਮਨੁ ਬਿਗਸਿਓ; ਪੂਰਿ ਰਹਿਓ ਸ੍ਰਬ ਮਹੀ ॥੧॥ ਦੀਨ ਦਇਆਲ ਪ੍ਰੀਤਮ ਮਨਮੋਹਨ; ਮਿਲਿ ਸਾਧਹ ਕੀਨੋ ਸਹੀ ॥ ਸਿਮਰਿ ਸਿਮਰਿ ਜੀਵਤ ਹਰਿ ਨਾਨਕ; ਜਮ ਕੀ ਭੀਰ. ਨ ਫਹੀ ॥੨॥੮੬॥੧੦੯॥ ਸਾਰਗ ਮਹਲਾ ੫ ॥ ਮਾਈ ਰੀ; ਮਨੁ ਮੇਰੋ ਮਤਵਾਰੋ ॥ ਪੇਖਿ ਦਇਆਲ, ਅਨਦ ਸੁਖ ਪੂਰਨ; ਹਰਿ ਰਸਿ ਰਪਿਓ ਖੁਮਾਰੋ ॥੧॥ ਰਹਾਉ ॥ ਨਿਰਮਲ ਭਏ. ਊਜਲ ਜਸੁ ਗਾਵਤ; ਬਹੁਰਿ. ਨ ਹੋਵਤ ਕਾਰੋ ॥ ਚਰਨ ਕਮਲ ਸਿਉ ਡੋਰੀ ਰਾਚੀ; ਭੇਟਿਓ ਪੁਰਖੁ ਅਪਾਰੋ ॥੧॥ ਕਰੁ ਗਹਿ ਲੀਨੇ. ਸਰਬਸੁ ਦੀਨੇ; ਦੀਪਕ ਭਇਓ ਉਜਾਰੋ ॥ ਨਾਨਕ ਨਾਮਿ ਰਸਿਕ ਬੈਰਾਗੀ; ਕੁਲਹ ਸਮੂਹਾਂ ਤਾਰੋ ॥੨॥੮੭॥੧੧੦॥ ਸਾਰਗ ਮਹਲਾ ੫ ॥ ਮਾਈ ਰੀ; ਆਨ ਸਿਮਰਿ ਮਰਿ ਜਾਂਹਿ ॥ ਤਿਆਗਿ ਗੋਬਿਦੁ. ਜੀਅਨ ਕੋ ਦਾਤਾ; ਮਾਇਆ ਸੰਗਿ ਲਪਟਾਹਿ ॥੧॥ ਰਹਾਉ ॥ ਨਾਮੁ ਬਿਸਾਰਿ. ਚਲਹਿ ਅਨ ਮਾਰਗਿ; ਨਰਕ ਘੋਰ ਮਹਿ ਪਾਹਿ ॥ ਅਨਿਕ ਸਜਾਂਈ ਗਣਤ. ਨ ਆਵੈ; ਗਰਭੈ ਗਰਭਿ ਭ੍ਰਮਾਹਿ ॥੧॥ ਸੇ ਧਨਵੰਤੇ. ਸੇ ਪਤਿਵੰਤੇ; ਹਰਿ ਕੀ ਸਰਣਿ ਸਮਾਹਿ ॥ ਗੁਰ ਪ੍ਰਸਾਦਿ ਨਾਨਕ ਜਗੁ ਜੀਤਿਓ; ਬਹੁਰਿ. ਨ ਆਵਹਿ ਜਾਂਹਿ ॥੨॥੮੮॥੧੧੧॥ ਸਾਰਗ ਮਹਲਾ ੫ ॥ ਹਰਿ ਕਾਟੀ ਕੁਟਿਲਤਾ; ਕੁਠਾਰਿ ॥ ਭ੍ਰਮ ਬਨ. ਦਹਨ ਭਏ ਖਿਨ ਭੀਤਰਿ; ਰਾਮ ਨਾਮ. ਪਰਹਾਰਿ ॥੧॥ ਰਹਾਉ ॥ ਕਾਮ ਕ੍ਰੋਧ ਨਿੰਦਾ ਪਰਹਰੀਆ; ਕਾਢੇ ਸਾਧੂ ਕੈ ਸੰਗਿ ਮਾਰਿ ॥
Источники и права