couponatlas.

Гуру Грантх Сахиб (гурмукхи): Анг 1227

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਸਾਰਗ ਮਹਲਾ ੫ ॥ ਮਾਈ ਰੀ; ਮਾਤੀ ਚਰਣ ਸਮੂਹ ॥ ਏਕਸੁ ਬਿਨੁ ਹਉ ਆਨ, ਨ ਜਾਨਉ; ਦੁਤੀਆ ਭਾਉ ਸਭ ਲੂਹ ॥੧॥ ਰਹਾਉ ॥ ਤਿਆਗਿ ਗੋੁਪਾਲ. ਅਵਰ ਜੋ ਕਰਣਾ; ਤੇ ਬਿਖਿਆ ਕੇ ਖੂਹ ॥ ਦਰਸ ਪਿਆਸ. ਮੇਰਾ ਮਨੁ ਮੋਹਿਓ; ਕਾਢੀ ਨਰਕ ਤੇ ਧੂਹ ॥੧॥ ਸੰਤ ਪ੍ਰਸਾਦਿ ਮਿਲਿਓ ਸੁਖਦਾਤਾ; ਬਿਨਸੀ ਹਉਮੈ ਹੂਹ ॥ ਰਾਮ ਰੰਗਿ ਰਾਤੇ ਦਾਸ ਨਾਨਕ; ਮਉਲਿਓ ਮਨੁ ਤਨੁ ਜੂਹ ॥੨॥੯੫॥੧੧੮॥ ਸਾਰਗ ਮਹਲਾ ੫ ॥ ਬਿਨਸੇ; ਕਾਚ ਕੇ ਬਿਉਹਾਰ ॥ ਰਾਮ ਭਜੁ. ਮਿਲਿ ਸਾਧਸੰਗਤਿ; ਇਹੈ ਜਗ ਮਹਿ ਸਾਰ ॥੧॥ ਰਹਾਉ ॥ ਈਤ ਊਤ. ਨ ਡੋਲਿ ਕਤਹੂ; ਨਾਮੁ ਹਿਰਦੈ ਧਾਰਿ ॥ ਗੁਰ ਚਰਨ ਬੋਹਿਥ ਮਿਲਿਓ ਭਾਗੀ; ਉਤਰਿਓ ਸੰਸਾਰ ॥੧॥ ਜਲਿ ਥਲਿ ਮਹੀਅਲਿ ਪੂਰਿ ਰਹਿਓ; ਸਰਬ ਨਾਥ ਅਪਾਰ ॥ ਹਰਿ ਨਾਮੁ ਅੰਮ੍ਰਿਤੁ ਪੀਉ ਨਾਨਕ; ਆਨ ਰਸ ਸਭਿ ਖਾਰ ॥੨॥੯੬॥੧੧੯॥ ਸਾਰਗ ਮਹਲਾ ੫ ॥ ਤਾ ਤੇ; ਕਰਣ ਪਲਾਹ ਕਰੇ ॥ ਮਹਾ ਬਿਕਾਰ ਮੋਹ ਮਦ ਮਾਤੌ; ਸਿਮਰਤ ਨਾਹਿ. ਹਰੇ ॥੧॥ ਰਹਾਉ ॥ ਸਾਧਸੰਗਿ ਜਪਤੇ ਨਾਰਾਇਣ; ਤਿਨ ਕੇ ਦੋਖ ਜਰੇ ॥ ਸਫਲ ਦੇਹ. ਧੰਨਿ ਓਇ ਜਨਮੇ; ਪ੍ਰਭ ਕੈ ਸੰਗਿ ਰਲੇ ॥੧॥ ਚਾਰਿ ਪਦਾਰਥ. ਅਸਟ ਦਸਾ ਸਿਧਿ; ਸਭ ਊਪਰਿ ਸਾਧ ਭਲੇ ॥ ਨਾਨਕ ਦਾਸ. ਧੂਰਿ ਜਨ ਬਾਂਛੈ; ਉਧਰਹਿ ਲਾਗਿ ਪਲੇ ॥੨॥੯੭॥੧੨੦॥ ਸਾਰਗ ਮਹਲਾ ੫ ॥ ਹਰਿ ਕੇ ਨਾਮ ਕੇ; ਜਨ ਕਾਂਖੀ ॥ ਮਨਿ ਤਨਿ ਬਚਨਿ ਏਹੀ ਸੁਖੁ ਚਾਹਤ; ਪ੍ਰਭ ਦਰਸੁ ਦੇਖਹਿ ਕਬ ਆਖੀ ॥੧॥ ਰਹਾਉ ॥ ਤੂ ਬੇਅੰਤੁ ਪਾਰਬ੍ਰਹਮ ਸੁਆਮੀ; ਗਤਿ ਤੇਰੀ ਜਾਇ. ਨ ਲਾਖੀ ॥ ਚਰਨ ਕਮਲ ਪ੍ਰੀਤਿ, ਮਨੁ ਬੇਧਿਆ; ਕਰਿ ਸਰਬਸੁ, ਅੰਤਰਿ ਰਾਖੀ ॥੧॥ ਬੇਦ ਪੁਰਾਨ ਸਿਮ੍ਰਿਤਿ ਸਾਧੂ ਜਨ; ਇਹ ਬਾਣੀ ਰਸਨਾ ਭਾਖੀ ॥ ਜਪਿ ਰਾਮ ਨਾਮੁ ਨਾਨਕ ਨਿਸਤਰੀਐ; ਹੋਰੁ ਦੁਤੀਆ ਬਿਰਥੀ ਸਾਖੀ ॥੨॥੯੮॥੧੨੧॥ ਸਾਰਗ ਮਹਲਾ ੫ ॥ ਮਾਖੀ. ਰਾਮ ਕੀ ਤੂ ਮਾਖੀ ॥ ਜਹ ਦੁਰਗੰਧ ਤਹਾ ਤੂ ਬੈਸਹਿ; ਮਹਾ ਬਿਖਿਆ ਮਦ ਚਾਖੀ ॥੧॥ ਰਹਾਉ ॥ ਕਿਤਹਿ ਅਸਥਾਨਿ ਤੂ ਟਿਕਨੁ, ਨ ਪਾਵਹਿ; ਇਹ ਬਿਧਿ ਦੇਖੀ ਆਖੀ ॥ ਸੰਤਾ ਬਿਨੁ ਤੈ ਕੋਇ. ਨ ਛਾਡਿਆ; ਸੰਤ ਪਰੇ ਗੋਬਿਦ ਕੀ ਪਾਖੀ ॥੧॥ ਜੀਅ ਜੰਤ ਸਗਲੇ ਤੈ ਮੋਹੇ; ਬਿਨੁ ਸੰਤਾ ਕਿਨੈ. ਨ ਲਾਖੀ ॥ ਨਾਨਕ ਦਾਸੁ ਹਰਿ ਕੀਰਤਨਿ ਰਾਤਾ; ਸਬਦੁ ਸੁਰਤਿ ਸਚੁ ਸਾਖੀ ॥੨॥੯੯॥੧੨੨॥ ਸਾਰਗ ਮਹਲਾ ੫ ॥ ਮਾਈ ਰੀ; ਕਾਟੀ ਜਮ ਕੀ ਫਾਸ ॥ ਹਰਿ ਹਰਿ ਜਪਤ. ਸਰਬ ਸੁਖ ਪਾਏ; ਬੀਚੇ ਗ੍ਰਸਤ ਉਦਾਸ ॥੧॥ ਰਹਾਉ ॥
Источники и права