couponatlas.

Гуру Грантх Сахиб (гурмукхи): Анг 124

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਇਕਿ ਕੂੜਿ ਲਾਗੇ; ਕੂੜੇ ਫਲ ਪਾਏ ॥ ਦੂਜੈ ਭਾਇ; ਬਿਰਥਾ ਜਨਮੁ ਗਵਾਏ ॥ ਆਪਿ ਡੁਬੇ ਸਗਲੇ ਕੁਲ ਡੋਬੇ; ਕੂੜੁ ਬੋਲਿ ਬਿਖੁ ਖਾਵਣਿਆ ॥੬॥ ਇਸੁ ਤਨ ਮਹਿ ਮਨੁ; ਕੋ ਗੁਰਮੁਖਿ ਦੇਖੈ ॥ ਭਾਇ ਭਗਤਿ; ਜਾ ਹਉਮੈ ਸੋਖੈ ॥ ਸਿਧ ਸਾਧਿਕ ਮੋਨਿਧਾਰੀ. ਰਹੇ ਲਿਵ ਲਾਇ; ਤਿਨ ਭੀ ਤਨ ਮਹਿ. ਮਨੁ ਨ ਦਿਖਾਵਣਿਆ ॥੭॥ ਆਪਿ ਕਰਾਏ; ਕਰਤਾ ਸੋਈ ॥ ਹੋਰੁ ਕਿ ਕਰੇ; ਕੀਤੈ ਕਿਆ ਹੋਈ ॥ ਨਾਨਕ. ਜਿਸੁ ਨਾਮੁ ਦੇਵੈ. ਸੋ ਲੇਵੈ; ਨਾਮੋ ਮੰਨਿ ਵਸਾਵਣਿਆ ॥੮॥੨੩॥੨੪॥ ਮਾਝ ਮਹਲਾ ੩ ॥ ਇਸੁ ਗੁਫਾ ਮਹਿ; ਅਖੁਟ ਭੰਡਾਰਾ ॥ ਤਿਸੁ ਵਿਚਿ ਵਸੈ; ਹਰਿ ਅਲਖ ਅਪਾਰਾ ॥ ਆਪੇ; ਗੁਪਤੁ. ਪਰਗਟੁ ਹੈ ਆਪੇ; ਗੁਰਸਬਦੀ. ਆਪੁ ਵੰਞਾਵਣਿਆ ॥੧॥ ਹਉ ਵਾਰੀ ਜੀਉ ਵਾਰੀ; ਅੰਮ੍ਰਿਤ ਨਾਮੁ ਮੰਨਿ ਵਸਾਵਣਿਆ ॥ ਅੰਮ੍ਰਿਤ ਨਾਮੁ ਮਹਾ ਰਸੁ ਮੀਠਾ; ਗੁਰਮਤੀ ਅੰਮ੍ਰਿਤੁ ਪੀਆਵਣਿਆ ॥੧॥ ਰਹਾਉ ॥ ਹਉਮੈ ਮਾਰਿ; ਬਜਰ ਕਪਾਟ ਖੁਲਾਇਆ ॥ ਨਾਮੁ ਅਮੋਲਕੁ; ਗੁਰ ਪਰਸਾਦੀ ਪਾਇਆ ॥ ਬਿਨੁ ਸਬਦੈ. ਨਾਮੁ ਨ ਪਾਏ ਕੋਈ; ਗੁਰ ਕਿਰਪਾ ਮੰਨਿ ਵਸਾਵਣਿਆ ॥੨॥ ਗੁਰ ਗਿਆਨ ਅੰਜਨੁ ਸਚੁ; ਨੇਤ੍ਰੀ ਪਾਇਆ ॥ ਅੰਤਰਿ ਚਾਨਣੁ; ਅਗਿਆਨੁ ਅੰਧੇਰੁ ਗਵਾਇਆ ॥ ਜੋਤੀ ਜੋਤਿ ਮਿਲੀ ਮਨੁ ਮਾਨਿਆ; ਹਰਿ ਦਰਿ ਸੋਭਾ ਪਾਵਣਿਆ ॥੩॥ ਸਰੀਰਹੁ ਭਾਲਣਿ; ਕੋ ਬਾਹਰਿ ਜਾਏ ॥ ਨਾਮੁ ਨ ਲਹੈ; ਬਹੁਤੁ ਵੇਗਾਰਿ ਦੁਖੁ ਪਾਏ ॥ ਮਨਮੁਖ ਅੰਧੇ. ਸੂਝੈ ਨਾਹੀ; ਫਿਰਿ ਘਿਰਿ ਆਇ, ਗੁਰਮੁਖਿ ਵਥੁ ਪਾਵਣਿਆ ॥੪॥ ਗੁਰ ਪਰਸਾਦੀ; ਸਚਾ ਹਰਿ ਪਾਏ ॥ ਮਨਿ ਤਨਿ ਵੇਖੈ; ਹਉਮੈ ਮੈਲੁ ਜਾਏ ॥ ਬੈਸਿ ਸੁਥਾਨਿ. ਸਦ ਹਰਿ ਗੁਣ ਗਾਵੈ; ਸਚੈ ਸਬਦਿ ਸਮਾਵਣਿਆ ॥੫॥ ਨਉ ਦਰ ਠਾਕੇ; ਧਾਵਤੁ ਰਹਾਏ ॥ ਦਸਵੈ; ਨਿਜ ਘਰਿ ਵਾਸਾ ਪਾਏ ॥ ਓਥੈ ਅਨਹਦ ਸਬਦ. ਵਜਹਿ ਦਿਨੁ ਰਾਤੀ; ਗੁਰਮਤੀ ਸਬਦੁ ਸੁਣਾਵਣਿਆ ॥੬॥ ਬਿਨੁ ਸਬਦੈ; ਅੰਤਰਿ ਆਨੇਰਾ ॥ ਨ ਵਸਤੁ ਲਹੈ; ਨ ਚੂਕੈ ਫੇਰਾ ॥ ਸਤਿਗੁਰ ਹਥਿ ਕੁੰਜੀ. ਹੋਰਤੁ ਦਰੁ ਖੁਲੈ ਨਾਹੀ; ਗੁਰੁ ਪੂਰੈ. ਭਾਗਿ ਮਿਲਾਵਣਿਆ ॥੭॥ ਗੁਪਤੁ ਪਰਗਟੁ; ਤੂੰ ਸਭਨੀ ਥਾਈ ॥ ਗੁਰ ਪਰਸਾਦੀ ਮਿਲਿ; ਸੋਝੀ ਪਾਈ ॥ ਨਾਨਕ. ਨਾਮੁ ਸਲਾਹਿ ਸਦਾ ਤੂੰ; ਗੁਰਮੁਖਿ ਮੰਨਿ ਵਸਾਵਣਿਆ ॥੮॥੨੪॥੨੫॥ ਮਾਝ ਮਹਲਾ ੩ ॥ ਗੁਰਮੁਖਿ ਮਿਲੈ; ਮਿਲਾਏ ਆਪੇ ॥ ਕਾਲੁ ਨ ਜੋਹੈ; ਦੁਖੁ ਨ ਸੰਤਾਪੇ ॥ ਹਉਮੈ ਮਾਰਿ ਬੰਧਨ ਸਭ ਤੋੜੈ; ਗੁਰਮੁਖਿ ਸਬਦਿ ਸੁਹਾਵਣਿਆ ॥੧॥ ਹਉ ਵਾਰੀ ਜੀਉ ਵਾਰੀ; ਹਰਿ ਹਰਿ ਨਾਮਿ ਸੁਹਾਵਣਿਆ ॥ ਗੁਰਮੁਖਿ ਗਾਵੈ. ਗੁਰਮੁਖਿ ਨਾਚੈ; ਹਰਿ ਸੇਤੀ ਚਿਤੁ ਲਾਵਣਿਆ ॥੧॥ ਰਹਾਉ ॥
Источники и права