couponatlas.

Гуру Грантх Сахиб (гурмукхи): Анг 1249

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਨਾਨਕ ਗੁਰ ਸਰਣਾਈ ਉਬਰੇ; ਹਰਿ ਗੁਰ ਰਖਵਾਲਿਆ ॥੩੦॥ ਸਲੋਕ ਮਃ ੩ ॥ ਪੜਿ ਪੜਿ ਪੰਡਿਤ ਵਾਦੁ ਵਖਾਣਦੇ; ਮਾਇਆ ਮੋਹ ਸੁਆਇ ॥ ਦੂਜੈ ਭਾਇ. ਨਾਮੁ ਵਿਸਾਰਿਆ; ਮਨ ਮੂਰਖ ਮਿਲੈ ਸਜਾਇ ॥ ਜਿਨੑਿ ਕੀਤੇ, ਤਿਸੈ. ਨ ਸੇਵਨੑੀ; ਦੇਦਾ ਰਿਜਕੁ ਸਮਾਇ ॥ ਜਮ ਕਾ ਫਾਹਾ ਗਲਹੁ. ਨ ਕਟੀਐ; ਫਿਰਿ ਫਿਰਿ ਆਵਹਿ ਜਾਇ ॥ ਜਿਨ ਕਉ ਪੂਰਬਿ ਲਿਖਿਆ; ਸਤਿਗੁਰੁ ਮਿਲਿਆ ਤਿਨ ਆਇ ॥ ਅਨਦਿਨੁ ਨਾਮੁ ਧਿਆਇਦੇ; ਨਾਨਕ ਸਚਿ ਸਮਾਇ ॥੧॥ ਮਃ ੩ ॥ ਸਚੁ ਵਣਜਹਿ. ਸਚੁ ਸੇਵਦੇ; ਜਿ ਗੁਰਮੁਖਿ ਪੈਰੀ ਪਾਹਿ ॥ ਨਾਨਕ ਗੁਰ ਕੈ ਭਾਣੈ ਜੇ ਚਲਹਿ; ਸਹਜੇ ਸਚਿ ਸਮਾਹਿ ॥੨॥ ਪਉੜੀ ॥ ਆਸਾ ਵਿਚਿ ਅਤਿ ਦੁਖੁ ਘਣਾ; ਮਨਮੁਖਿ ਚਿਤੁ ਲਾਇਆ ॥ ਗੁਰਮੁਖਿ ਭਏ ਨਿਰਾਸ; ਪਰਮ ਸੁਖੁ ਪਾਇਆ ॥ ਵਿਚੇ ਗਿਰਹ ਉਦਾਸ; ਅਲਿਪਤ ਲਿਵ ਲਾਇਆ ॥ ਓਨਾ ਸੋਗੁ ਵਿਜੋਗੁ. ਨ ਵਿਆਪਈ; ਹਰਿ ਭਾਣਾ ਭਾਇਆ ॥ ਨਾਨਕ. ਹਰਿ ਸੇਤੀ ਸਦਾ ਰਵਿ ਰਹੇ; ਧੁਰਿ ਲਏ ਮਿਲਾਇਆ ॥੩੧॥ ਸਲੋਕ ਮਃ ੩ ॥ ਪਰਾਈ ਅਮਾਣ. ਕਿਉ ਰਖੀਐ; ਦਿਤੀ ਹੀ ਸੁਖੁ ਹੋਇ ॥ ਗੁਰ ਕਾ ਸਬਦੁ. ਗੁਰ ਥੈ ਟਿਕੈ; ਹੋਰ ਥੈ ਪਰਗਟੁ. ਨ ਹੋਇ ॥ ਅੰਨੑੇ ਵਸਿ ਮਾਣਕੁ ਪਇਆ; ਘਰਿ ਘਰਿ ਵੇਚਣ ਜਾਇ ॥ ਓਨਾ ਪਰਖ. ਨ ਆਵਈ; ਅਢੁ. ਨ ਪਲੈ ਪਾਇ ॥ ਜੇ ਆਪਿ ਪਰਖ. ਨ ਆਵਈ; ਤਾਂ ਪਾਰਖੀਆ ਥਾਵਹੁ ਲਇਓੁ ਪਰਖਾਇ ॥ ਜੇ ਓਸੁ ਨਾਲਿ ਚਿਤੁ ਲਾਏ, ਤਾਂ ਵਥੁ ਲਹੈ; ਨਉ ਨਿਧਿ ਪਲੈ ਪਾਇ ॥ ਘਰਿ ਹੋਦੈ ਧਨਿ. ਜਗੁ ਭੁਖਾ ਮੁਆ; ਬਿਨੁ ਸਤਿਗੁਰ ਸੋਝੀ. ਨ ਹੋਇ ॥ ਸਬਦੁ ਸੀਤਲੁ ਮਨਿ ਤਨਿ ਵਸੈ; ਤਿਥੈ ਸੋਗੁ ਵਿਜੋਗੁ. ਨ ਕੋਇ ॥ ਵਸਤੁ ਪਰਾਈ. ਆਪਿ ਗਰਬੁ ਕਰੇ; ਮੂਰਖੁ ਆਪੁ ਗਣਾਏ ॥ ਨਾਨਕ. ਬਿਨੁ ਬੂਝੇ ਕਿਨੈ. ਨ ਪਾਇਓ; ਫਿਰਿ ਫਿਰਿ ਆਵੈ ਜਾਏ ॥੧॥ ਮਃ ੩ ॥ ਮਨਿ ਅਨਦੁ ਭਇਆ. ਮਿਲਿਆ ਹਰਿ ਪ੍ਰੀਤਮੁ; ਸਰਸੇ ਸਜਣ ਸੰਤ ਪਿਆਰੇ ॥ ਜੋ ਧੁਰਿ ਮਿਲੇ. ਨ ਵਿਛੁੜਹਿ ਕਬਹੂ; ਜਿ ਆਪਿ ਮੇਲੇ ਕਰਤਾਰੇ ॥ ਅੰਤਰਿ ਸਬਦੁ ਰਵਿਆ. ਗੁਰੁ ਪਾਇਆ; ਸਗਲੇ ਦੂਖ ਨਿਵਾਰੇ ॥ ਹਰਿ ਸੁਖਦਾਤਾ ਸਦਾ ਸਲਾਹੀ; ਅੰਤਰਿ ਰਖਾਂ ਉਰ ਧਾਰੇ ॥ ਮਨਮੁਖੁ. ਤਿਨ ਕੀ ਬਖੀਲੀ ਕਿ ਕਰੇ; ਜਿ ਸਚੈ ਸਬਦਿ ਸਵਾਰੇ ॥ ਓਨਾ ਦੀ ਆਪਿ ਪਤਿ ਰਖਸੀ. ਮੇਰਾ ਪਿਆਰਾ; ਸਰਣਾਗਤਿ ਪਏ ਗੁਰ ਦੁਆਰੇ ॥ ਨਾਨਕ. ਗੁਰਮੁਖਿ ਸੇ ਸੁਹੇਲੇ ਭਏ; ਮੁਖ ਊਜਲ ਦਰਬਾਰੇ ॥੨॥ ਪਉੜੀ ॥ ਇਸਤਰੀ ਪੁਰਖੈ ਬਹੁ ਪ੍ਰੀਤਿ; ਮਿਲਿ ਮੋਹੁ ਵਧਾਇਆ ॥ ਪੁਤ੍ਰੁ ਕਲਤ੍ਰੁ ਨਿਤ ਵੇਖੈ ਵਿਗਸੈ; ਮੋਹਿ ਮਾਇਆ ॥ ਦੇਸਿ ਪਰਦੇਸਿ ਧਨੁ ਚੋਰਾਇ; ਆਣਿ ਮੁਹਿ ਪਾਇਆ ॥
Источники и права