couponatlas.

Гуру Грантх Сахиб (гурмукхи): Анг 1254

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਰਾਗੁ ਮਲਾਰ ਚਉਪਦੇ ਮਹਲਾ ੧ ਘਰੁ ੧ ॥ ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥ ਖਾਣਾ ਪੀਣਾ ਹਸਣਾ ਸਉਣਾ; ਵਿਸਰਿ ਗਇਆ ਹੈ ਮਰਣਾ ॥ ਖਸਮੁ ਵਿਸਾਰਿ. ਖੁਆਰੀ ਕੀਨੀ; ਧ੍ਰਿਗੁ ਜੀਵਣੁ. ਨਹੀ ਰਹਣਾ ॥੧॥ ਪ੍ਰਾਣੀ. ਏਕੋ ਨਾਮੁ ਧਿਆਵਹੁ ॥ ਅਪਨੀ ਪਤਿ ਸੇਤੀ; ਘਰਿ ਜਾਵਹੁ ॥੧॥ ਰਹਾਉ ॥ ਤੁਧਨੋ ਸੇਵਹਿ. ਤੁਝੁ ਕਿਆ ਦੇਵਹਿ; ਮਾਂਗਹਿ ਲੇਵਹਿ. ਰਹਹਿ ਨਹੀ ॥ ਤੂ ਦਾਤਾ ਜੀਆ ਸਭਨਾ ਕਾ; ਜੀਆ ਅੰਦਰਿ ਜੀਉ ਤੁਹੀ ॥੨॥ ਗੁਰਮੁਖਿ ਧਿਆਵਹਿ. ਸਿ ਅੰਮ੍ਰਿਤੁ ਪਾਵਹਿ; ਸੇਈ ਸੂਚੇ ਹੋਹੀ ॥ ਅਹਿਨਿਸਿ ਨਾਮੁ ਜਪਹੁ ਰੇ ਪ੍ਰਾਣੀ; ਮੈਲੇ. ਹਛੇ ਹੋਹੀ ॥੩॥ ਜੇਹੀ ਰੁਤਿ. ਕਾਇਆ ਸੁਖੁ ਤੇਹਾ; ਤੇਹੋ ਜੇਹੀ ਦੇਹੀ ॥ ਨਾਨਕ. ਰੁਤਿ ਸੁਹਾਵੀ ਸਾਈ; ਬਿਨੁ ਨਾਵੈ. ਰੁਤਿ ਕੇਹੀ ॥੪॥੧॥ ਮਲਾਰ ਮਹਲਾ ੧ ॥ ਕਰਉ ਬਿਨਉ. ਗੁਰ ਅਪਨੇ ਪ੍ਰੀਤਮ; ਹਰਿ ਵਰੁ ਆਣਿ ਮਿਲਾਵੈ ॥ ਸੁਣਿ ਘਨ ਘੋਰ ਸੀਤਲੁ ਮਨੁ ਮੋਰਾ; ਲਾਲ ਰਤੀ ਗੁਣ ਗਾਵੈ ॥੧॥ ਬਰਸੁ ਘਨਾ; ਮੇਰਾ ਮਨੁ ਭੀਨਾ ॥ ਅੰਮ੍ਰਿਤ ਬੂੰਦ ਸੁਹਾਨੀ ਹੀਅਰੈ; ਗੁਰਿ ਮੋਹੀ. ਮਨੁ ਹਰਿ ਰਸਿ ਲੀਨਾ ॥੧॥ ਰਹਾਉ ॥ ਸਹਜਿ ਸੁਖੀ. ਵਰ ਕਾਮਣਿ ਪਿਆਰੀ; ਜਿਸੁ ਗੁਰ ਬਚਨੀ ਮਨੁ ਮਾਨਿਆ ॥ ਹਰਿ ਵਰਿ ਨਾਰਿ ਭਈ ਸੋਹਾਗਣਿ; ਮਨਿ ਤਨਿ ਪ੍ਰੇਮੁ ਸੁਖਾਨਿਆ ॥੨॥ ਅਵਗਣ ਤਿਆਗਿ. ਭਈ ਬੈਰਾਗਨਿ; ਅਸਥਿਰੁ ਵਰੁ ਸੋਹਾਗੁ ਹਰੀ ॥ ਸੋਗੁ ਵਿਜੋਗੁ ਤਿਸੁ ਕਦੇ. ਨ ਵਿਆਪੈ; ਹਰਿ ਪ੍ਰਭਿ ਅਪਣੀ ਕਿਰਪਾ ਕਰੀ ॥੩॥ ਆਵਣ ਜਾਣੁ ਨਹੀ. ਮਨੁ ਨਿਹਚਲੁ; ਪੂਰੇ ਗੁਰ ਕੀ ਓਟ ਗਹੀ ॥ ਨਾਨਕ. ਰਾਮ ਨਾਮੁ ਜਪਿ ਗੁਰਮੁਖਿ; ਧਨੁ ਸੋਹਾਗਣਿ ਸਚੁ ਸਹੀ ॥੪॥੨॥ ਮਲਾਰ ਮਹਲਾ ੧ ॥ ਸਾਚੀ ਸੁਰਤਿ ਨਾਮਿ ਨਹੀ ਤ੍ਰਿਪਤੇ; ਹਉਮੈ ਕਰਤ ਗਵਾਇਆ ॥
Источники и права