couponatlas.

Гуру Грантх Сахиб (гурмукхи): Анг 1265

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਜਨ ਨਾਨਕ ਕਉ. ਪ੍ਰਭਿ ਕਿਰਪਾ ਧਾਰੀ; ਬਿਖੁ ਡੁਬਦਾ ਕਾਢਿ ਲਇਆ ॥੪॥੬॥ ਮਲਾਰ ਮਹਲਾ ੪ ॥ ਗੁਰ ਪਰਸਾਦੀ ਅੰਮ੍ਰਿਤੁ. ਨਹੀ ਪੀਆ; ਤ੍ਰਿਸਨਾ ਭੂਖ. ਨ ਜਾਈ ॥ ਮਨਮੁਖ ਮੂੜੑ ਜਲਤ ਅਹੰਕਾਰੀ; ਹਉਮੈ ਵਿਚਿ ਦੁਖੁ ਪਾਈ ॥ ਆਵਤ ਜਾਤ ਬਿਰਥਾ ਜਨਮੁ ਗਵਾਇਆ; ਦੁਖਿ ਲਾਗੈ ਪਛੁਤਾਈ ॥ ਜਿਸ ਤੇ ਉਪਜੇ ਤਿਸਹਿ. ਨ ਚੇਤਹਿ; ਧ੍ਰਿਗੁ ਜੀਵਣੁ ਧ੍ਰਿਗੁ ਖਾਈ ॥੧॥ ਪ੍ਰਾਣੀ; ਗੁਰਮੁਖਿ ਨਾਮੁ ਧਿਆਈ ॥ ਹਰਿ ਹਰਿ ਕ੍ਰਿਪਾ ਕਰੇ ਗੁਰੁ ਮੇਲੇ; ਹਰਿ ਹਰਿ ਨਾਮਿ ਸਮਾਈ ॥੧॥ ਰਹਾਉ ॥ ਮਨਮੁਖ ਜਨਮੁ ਭਇਆ ਹੈ ਬਿਰਥਾ; ਆਵਤ ਜਾਤ ਲਜਾਈ ॥ ਕਾਮਿ ਕ੍ਰੋਧਿ ਡੂਬੇ ਅਭਿਮਾਨੀ; ਹਉਮੈ ਵਿਚਿ ਜਲਿ ਜਾਈ ॥ ਤਿਨ ਸਿਧਿ ਨ ਬੁਧਿ, ਭਈ ਮਤਿ ਮਧਿਮ; ਲੋਭ ਲਹਰਿ ਦੁਖੁ ਪਾਈ ॥ ਗੁਰ ਬਿਹੂਨ. ਮਹਾ ਦੁਖੁ ਪਾਇਆ; ਜਮ ਪਕਰੇ ਬਿਲਲਾਈ ॥੨॥ ਹਰਿ ਕਾ ਨਾਮੁ ਅਗੋਚਰੁ ਪਾਇਆ; ਗੁਰਮੁਖਿ ਸਹਜਿ ਸੁਭਾਈ ॥ ਨਾਮੁ ਨਿਧਾਨੁ ਵਸਿਆ ਘਟ ਅੰਤਰਿ; ਰਸਨਾ ਹਰਿ ਗੁਣ ਗਾਈ ॥ ਸਦਾ ਅਨੰਦਿ ਰਹੈ ਦਿਨੁ ਰਾਤੀ; ਏਕ ਸਬਦਿ ਲਿਵ ਲਾਈ ॥ ਨਾਮੁ ਪਦਾਰਥੁ ਸਹਜੇ ਪਾਇਆ; ਇਹ ਸਤਿਗੁਰ ਕੀ ਵਡਿਆਈ ॥੩॥ ਸਤਿਗੁਰ ਤੇ ਹਰਿ ਹਰਿ ਮਨਿ ਵਸਿਆ; ਸਤਿਗੁਰ ਕਉ ਸਦ ਬਲਿ ਜਾਈ ॥ ਮਨੁ ਤਨੁ ਅਰਪਿ ਰਖਉ ਸਭੁ ਆਗੈ; ਗੁਰ ਚਰਣੀ ਚਿਤੁ ਲਾਈ ॥ ਅਪਣੀ ਕ੍ਰਿਪਾ ਕਰਹੁ ਗੁਰ ਪੂਰੇ; ਆਪੇ ਲੈਹੁ ਮਿਲਾਈ ॥ ਹਮ ਲੋਹ. ਗੁਰ ਨਾਵ ਬੋਹਿਥਾ; ਨਾਨਕ ਪਾਰਿ ਲੰਘਾਈ ॥੪॥੭॥ ਮਲਾਰ ਮਹਲਾ ੪ ਪੜਤਾਲ ਘਰੁ ੩ ॥ ੴ ਸਤਿਗੁਰ ਪ੍ਰਸਾਦਿ ॥ ਹਰਿ ਜਨ ਬੋਲਤ. ਸ੍ਰੀਰਾਮ ਨਾਮਾ; ਮਿਲਿ ਸਾਧਸੰਗਤਿ ਹਰਿ ਤੋਰ ॥੧॥ ਰਹਾਉ ॥ ਹਰਿ ਧਨੁ ਬਨਜਹੁ. ਹਰਿ ਧਨੁ ਸੰਚਹੁ; ਜਿਸੁ ਲਾਗਤ ਹੈ ਨਹੀ ਚੋਰ ॥੧॥ ਚਾਤ੍ਰਿਕ ਮੋਰ ਬੋਲਤ ਦਿਨੁ ਰਾਤੀ; ਸੁਨਿ ਘਨਿਹਰ ਕੀ ਘੋਰ ॥੨॥ ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ; ਸੁ ਬਿਨੁ ਹਰਿ. ਜਾਪਤ ਹੈ ਨਹੀ ਹੋਰ ॥੩॥ ਨਾਨਕ ਜਨ ਹਰਿ ਕੀਰਤਿ ਗਾਈ; ਛੂਟਿ ਗਇਓ ਜਮ ਕਾ ਸਭ ਸੋਰ ॥੪॥੧॥੮॥ ਮਲਾਰ ਮਹਲਾ ੪ ॥ ਰਾਮ ਰਾਮ ਬੋਲਿ ਬੋਲਿ; ਖੋਜਤੇ ਬਡਭਾਗੀ ॥ ਹਰਿ ਕਾ ਪੰਥੁ ਕੋਊ ਬਤਾਵੈ; ਹਉ ਤਾ ਕੈ ਪਾਇ ਲਾਗੀ ॥੧॥ ਰਹਾਉ ॥ ਹਰਿ ਹਮਾਰੋ ਮੀਤੁ ਸਖਾਈ; ਹਮ ਹਰਿ ਸਿਉ ਪ੍ਰੀਤਿ ਲਾਗੀ ॥
Источники и права