couponatlas.

Гуру Грантх Сахиб (гурмукхи): Анг 1300

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਕਾਨੜਾ ਮਹਲਾ ੫ ॥ ਸਾਧ ਸਰਨਿ; ਚਰਨ ਚਿਤੁ ਲਾਇਆ ॥ ਸੁਪਨ ਕੀ ਬਾਤ ਸੁਨੀ, ਪੇਖੀ ਸੁਪਨਾ; ਨਾਮ ਮੰਤ੍ਰੁ. ਸਤਿਗੁਰੂ ਦ੍ਰਿੜਾਇਆ ॥੧॥ ਰਹਾਉ ॥ ਨਹ ਤ੍ਰਿਪਤਾਨੋ ਰਾਜ ਜੋਬਨਿ ਧਨਿ; ਬਹੁਰਿ ਬਹੁਰਿ ਫਿਰਿ ਧਾਇਆ ॥ ਸੁਖੁ ਪਾਇਆ ਤ੍ਰਿਸਨਾ ਸਭ ਬੁਝੀ ਹੈ; ਸਾਂਤਿ ਪਾਈ ਗੁਨ ਗਾਇਆ ॥੧॥ ਬਿਨੁ ਬੂਝੇ ਪਸੂ ਕੀ ਨਿਆਈ; ਭ੍ਰਮਿ ਮੋਹਿ ਬਿਆਪਿਓ ਮਾਇਆ ॥ ਸਾਧਸੰਗਿ. ਜਮ ਜੇਵਰੀ ਕਾਟੀ; ਨਾਨਕ. ਸਹਜਿ ਸਮਾਇਆ ॥੨॥੧੦॥ ਕਾਨੜਾ ਮਹਲਾ ੫ ॥ ਹਰਿ ਕੇ ਚਰਨ; ਹਿਰਦੈ ਗਾਇ ॥ ਸੀਤਲਾ ਸੁਖ ਸਾਂਤਿ ਮੂਰਤਿ; ਸਿਮਰਿ ਸਿਮਰਿ ਨਿਤ ਧਿਆਇ ॥੧॥ ਰਹਾਉ ॥ ਸਗਲ ਆਸ ਹੋਤ ਪੂਰਨ; ਕੋਟਿ ਜਨਮ ਦੁਖੁ ਜਾਇ ॥੧॥ ਪੁੰਨ ਦਾਨ ਅਨੇਕ ਕਿਰਿਆ; ਸਾਧੂ ਸੰਗਿ ਸਮਾਇ ॥ ਤਾਪ ਸੰਤਾਪ ਮਿਟੇ. ਨਾਨਕ; ਬਾਹੁੜਿ ਕਾਲੁ. ਨ ਖਾਇ ॥੨॥੧੧॥ ਕਾਨੜਾ ਮਹਲਾ ੫ ਘਰੁ ੩ ॥ ੴ ਸਤਿਗੁਰ ਪ੍ਰਸਾਦਿ ॥ ਕਥੀਐ ਸੰਤਸੰਗਿ; ਪ੍ਰਭ ਗਿਆਨੁ ॥ ਪੂਰਨ ਪਰਮ ਜੋਤਿ ਪਰਮੇਸੁਰ; ਸਿਮਰਤ ਪਾਈਐ ਮਾਨੁ ॥੧॥ ਰਹਾਉ ॥ ਆਵਤ ਜਾਤ ਰਹੇ. ਸ੍ਰਮ ਨਾਸੇ; ਸਿਮਰਤ ਸਾਧੂ ਸੰਗਿ ॥ ਪਤਿਤ. ਪੁਨੀਤ ਹੋਹਿ ਖਿਨ ਭੀਤਰਿ; ਪਾਰਬ੍ਰਹਮ ਕੈ ਰੰਗਿ ॥੧॥ ਜੋ ਜੋ ਕਥੈ ਸੁਨੈ ਹਰਿ ਕੀਰਤਨੁ; ਤਾ ਕੀ ਦੁਰਮਤਿ ਨਾਸ ॥ ਸਗਲ ਮਨੋਰਥ ਪਾਵੈ ਨਾਨਕ; ਪੂਰਨ ਹੋਵੈ ਆਸ ॥੨॥੧॥੧੨॥ ਕਾਨੜਾ ਮਹਲਾ ੫ ॥ ਸਾਧਸੰਗਤਿ; ਨਿਧਿ ਹਰਿ ਕੋ ਨਾਮ ॥ ਸੰਗਿ ਸਹਾਈ; ਜੀਅ ਕੈ ਕਾਮ ॥੧॥ ਰਹਾਉ ॥ ਸੰਤ ਰੇਨੁ; ਨਿਤਿ ਮਜਨੁ ਕਰੈ ॥ ਜਨਮ ਜਨਮ ਕੇ; ਕਿਲਬਿਖ ਹਰੈ ॥੧॥ ਸੰਤ ਜਨਾ ਕੀ; ਊਚੀ ਬਾਨੀ ॥ ਸਿਮਰਿ ਸਿਮਰਿ; ਤਰੇ ਨਾਨਕ ਪ੍ਰਾਨੀ ॥੨॥੨॥੧੩॥ ਕਾਨੜਾ ਮਹਲਾ ੫ ॥ ਸਾਧੂ; ਹਰਿ ਹਰੇ ਗੁਨ ਗਾਇ ॥ ਮਾਨ ਤਨੁ ਧਨੁ ਪ੍ਰਾਨ ਪ੍ਰਭ ਕੇ; ਸਿਮਰਤ ਦੁਖੁ ਜਾਇ ॥੧॥ ਰਹਾਉ ॥ ਈਤ ਊਤ ਕਹਾ ਲੋੁਭਾਵਹਿ; ਏਕ ਸਿਉ ਮਨੁ ਲਾਇ ॥੧॥ ਮਹਾ ਪਵਿਤ੍ਰ ਸੰਤ ਆਸਨੁ; ਮਿਲਿ ਸੰਗਿ ਗੋਬਿਦੁ ਧਿਆਇ ॥੨॥ ਸਗਲ ਤਿਆਗਿ. ਸਰਨਿ ਆਇਓ; ਨਾਨਕ. ਲੇਹੁ ਮਿਲਾਇ ॥੩॥੩॥੧੪॥ ਕਾਨੜਾ ਮਹਲਾ ੫ ॥ ਪੇਖਿ ਪੇਖਿ ਬਿਗਸਾਉ ਸਾਜਨ; ਪ੍ਰਭੁ ਆਪਨਾ ਇਕਾਂਤ ॥੧॥ ਰਹਾਉ ॥ ਆਨਦਾ ਸੁਖ ਸਹਜ ਮੂਰਤਿ; ਤਿਸੁ. ਆਨ ਨਾਹੀ ਭਾਂਤਿ ॥੧॥ ਸਿਮਰਤ ਇਕ ਬਾਰ ਹਰਿ ਹਰਿ; ਮਿਟਿ ਕੋਟਿ ਕਸਮਲ ਜਾਂਤਿ ॥੨॥
Источники и права