couponatlas.

Гуру Грантх Сахиб (гурмукхи): Анг 1302

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਬਿਸਮ ਬਿਸਮ ਬਿਸਮ ਹੀ ਭਈ ਹੈ; ਲਾਲ ਗੁਲਾਲ ਰੰਗਾਰੈ ॥ ਕਹੁ ਨਾਨਕ. ਸੰਤਨ ਰਸੁ ਆਈ ਹੈ; ਜਿਉ ਚਾਖਿ ਗੂੰਗਾ ਮੁਸਕਾਰੈ ॥੨॥੧॥੨੦॥ ਕਾਨੜਾ ਮਹਲਾ ੫ ॥ ਨ ਜਾਨੀ ਸੰਤਨ; ਪ੍ਰਭ ਬਿਨੁ ਆਨ ॥ ਊਚ ਨੀਚ ਸਭ ਪੇਖਿ ਸਮਾਨੋ; ਮੁਖਿ ਬਕਨੋ ਮਨਿ ਮਾਨ ॥੧॥ ਰਹਾਉ ॥ ਘਟਿ ਘਟਿ ਪੂਰਿ ਰਹੇ ਸੁਖ ਸਾਗਰ; ਭੈ ਭੰਜਨ ਮੇਰੇ ਪ੍ਰਾਨ ॥ ਮਨਹਿ ਪ੍ਰਗਾਸੁ ਭਇਓ. ਭ੍ਰਮੁ ਨਾਸਿਓ; ਮੰਤ੍ਰੁ ਦੀਓ ਗੁਰ ਕਾਨ ॥੧॥ ਕਰਤ ਰਹੇ ਕ੍ਰਤਗੵ ਕਰੁਣਾ ਮੈ; ਅੰਤਰਜਾਮੀ ਗੵਿਾਨ ॥ ਆਠ ਪਹਰ ਨਾਨਕ. ਜਸੁ ਗਾਵੈ; ਮਾਂਗਨ ਕਉ ਹਰਿ ਦਾਨ ॥੨॥੨॥੨੧॥ ਕਾਨੜਾ ਮਹਲਾ ੫ ॥ ਕਹਨ ਕਹਾਵਨ ਕਉ; ਕਈ ਕੇਤੈ ॥ ਐਸੋ ਜਨੁ ਬਿਰਲੋ ਹੈ ਸੇਵਕੁ; ਜੋ ਤਤ ਜੋਗ ਕਉ ਬੇਤੈ ॥੧॥ ਰਹਾਉ ॥ ਦੁਖੁ ਨਾਹੀ. ਸਭੁ ਸੁਖੁ ਹੀ ਹੈ ਰੇ; ਏਕੈ ਏਕੀ ਨੇਤੈ ॥ ਬੁਰਾ ਨਹੀ. ਸਭੁ ਭਲਾ ਹੀ ਹੈ ਰੇ; ਹਾਰ ਨਹੀ. ਸਭ ਜੇਤੈ ॥੧॥ ਸੋਗੁ ਨਾਹੀ. ਸਦਾ ਹਰਖੀ ਹੈ ਰੇ; ਛੋਡਿ ਨਾਹੀ ਕਿਛੁ. ਲੇਤੈ ॥ ਕਹੁ ਨਾਨਕ. ਜਨੁ ਹਰਿ ਹਰਿ ਹਰਿ ਹੈ; ਕਤ ਆਵੈ ਕਤ ਰਮਤੈ ॥੨॥੩॥੨੨॥ ਕਾਨੜਾ ਮਹਲਾ ੫ ॥ ਹੀਏ ਕੋ ਪ੍ਰੀਤਮੁ; ਬਿਸਰਿ. ਨ ਜਾਇ ॥ ਤਨ ਮਨ ਗਲਤ ਭਏ ਤਿਹ ਸੰਗੇ; ਮੋਹਨੀ ਮੋਹਿ ਰਹੀ ਮੋਰੀ ਮਾਇ ॥੧॥ ਰਹਾਉ ॥ ਜੈ ਜੈ ਪਹਿ ਕਹਉ ਬ੍ਰਿਥਾ ਹਉ ਅਪੁਨੀ; ਤੇਊ ਤੇਊ ਗਹੇ ਰਹੇ ਅਟਕਾਇ ॥ ਅਨਿਕ ਭਾਂਤਿ ਕੀ ਏਕੈ ਜਾਲੀ; ਤਾ ਕੀ ਗੰਠਿ, ਨਹੀ ਛੋਰਾਇ ॥੧॥ ਫਿਰਤ ਫਿਰਤ, ਨਾਨਕ ਦਾਸੁ. ਆਇਓ; ਸੰਤਨ ਹੀ ਸਰਨਾਇ ॥ ਕਾਟੇ ਅਗਿਆਨ ਭਰਮ ਮੋਹ ਮਾਇਆ; ਲੀਓ ਕੰਠਿ ਲਗਾਇ ॥੨॥੪॥੨੩॥ ਕਾਨੜਾ ਮਹਲਾ ੫ ॥ ਆਨਦ ਰੰਗ ਬਿਨੋਦ ਹਮਾਰੈ ॥ ਨਾਮੋ ਗਾਵਨੁ. ਨਾਮੁ ਧਿਆਵਨੁ; ਨਾਮੁ ਹਮਾਰੇ ਪ੍ਰਾਨ ਅਧਾਰੈ ॥੧॥ ਰਹਾਉ ॥ ਨਾਮੋ ਗਿਆਨੁ. ਨਾਮੁ ਇਸਨਾਨਾ; ਹਰਿ ਨਾਮੁ ਹਮਾਰੇ ਕਾਰਜ ਸਵਾਰੈ ॥ ਹਰਿ ਨਾਮੋ ਸੋਭਾ. ਨਾਮੁ ਬਡਾਈ; ਭਉਜਲੁ ਬਿਖਮੁ. ਨਾਮੁ ਹਰਿ ਤਾਰੈ ॥੧॥ ਅਗਮ ਪਦਾਰਥ ਲਾਲ ਅਮੋਲਾ; ਭਇਓ ਪਰਾਪਤਿ ਗੁਰ ਚਰਨਾਰੈ ॥ ਕਹੁ ਨਾਨਕ. ਪ੍ਰਭ ਭਏ ਕ੍ਰਿਪਾਲਾ; ਮਗਨ ਭਏ ਹੀਅਰੈ ਦਰਸਾਰੈ ॥੨॥੫॥੨੪॥ ਕਾਨੜਾ ਮਹਲਾ ੫ ॥ ਸਾਜਨ ਮੀਤ ਸੁਆਮੀ ਨੇਰੋ ॥ ਪੇਖਤ ਸੁਨਤ ਸਭਨ ਕੈ ਸੰਗੇ; ਥੋਰੈ ਕਾਜ ਬੁਰੋ ਕਹ ਫੇਰੋ ॥੧॥ ਰਹਾਉ ॥ ਨਾਮ ਬਿਨਾ ਜੇਤੋ ਲਪਟਾਇਓ; ਕਛੂ ਨਹੀ. ਨਾਹੀ ਕਛੁ ਤੇਰੋ ॥ ਆਗੈ ਦ੍ਰਿਸਟਿ ਆਵਤ ਸਭ ਪਰਗਟ; ਈਹਾ ਮੋਹਿਓ ਭਰਮ ਅੰਧੇਰੋ ॥੧॥ ਅਟਕਿਓ ਸੁਤ ਬਨਿਤਾ ਸੰਗ ਮਾਇਆ; ਦੇਵਨਹਾਰੁ ਦਾਤਾਰੁ ਬਿਸੇਰੋ ॥
Источники и права