couponatlas.

Гуру Грантх Сахиб (гурмукхи): Анг 1306

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਤਟਨ ਖਟਨ ਜਟਨ ਹੋਮਨ ਨਾਹੀ ਡੰਡਧਾਰ ਸੁਆਉ ॥੧॥ ਜਤਨ ਭਾਂਤਨ ਤਪਨ ਭ੍ਰਮਨ, ਅਨਿਕ ਕਥਨ ਕਥਤੇ; ਨਹੀ ਥਾਹ ਪਾਈ ਠਾਉ ॥ ਸੋਧਿ ਸਗਰ ਸੋਧਨਾ; ਸੁਖੁ ਨਾਨਕਾ. ਭਜੁ ਨਾਉ ॥੨॥੨॥੩੯॥ ਕਾਨੜਾ ਮਹਲਾ ੫ ਘਰੁ ੯ ॥ ੴ ਸਤਿਗੁਰ ਪ੍ਰਸਾਦਿ ॥ ਪਤਿਤ. ਪਾਵਨੁ ਭਗਤਿ ਬਛਲੁ; ਭੈ ਹਰਨ. ਤਾਰਨ ਤਰਨ ॥੧॥ ਰਹਾਉ ॥ ਨੈਨ ਤਿਪਤੇ ਦਰਸੁ ਪੇਖਿ; ਜਸੁ ਤੋਖਿ ਸੁਨਤ ਕਰਨ ॥੧॥ ਪ੍ਰਾਨ ਨਾਥ. ਅਨਾਥ ਦਾਤੇ; ਦੀਨ ਗੋਬਿਦ ਸਰਨ ॥ ਆਸ ਪੂਰਨ ਦੁਖ ਬਿਨਾਸਨ; ਗਹੀ ਓਟ ਨਾਨਕ. ਹਰਿ ਚਰਨ ॥੨॥੧॥੪੦॥ ਕਾਨੜਾ ਮਹਲਾ ੫ ॥ ਚਰਨ ਸਰਨ ਦਇਆਲ ਠਾਕੁਰ; ਆਨ. ਨਾਹੀ ਜਾਇ ॥ ਪਤਿਤ. ਪਾਵਨ ਬਿਰਦੁ ਸੁਆਮੀ; ਉਧਰਤੇ ਹਰਿ ਧਿਆਇ ॥੧॥ ਰਹਾਉ ॥ ਸੈਸਾਰ ਗਾਰ ਬਿਕਾਰ ਸਾਗਰ; ਪਤਿਤ ਮੋਹ ਮਾਨ ਅੰਧ ॥ ਬਿਕਲ ਮਾਇਆ ਸੰਗਿ ਧੰਧ ॥ ਕਰੁ ਗਹੇ ਪ੍ਰਭ ਆਪਿ ਕਾਢਹੁ; ਰਾਖਿ ਲੇਹੁ ਗੋਬਿੰਦ ਰਾਇ ॥੧॥ ਅਨਾਥ ਨਾਥ ਸਨਾਥ ਸੰਤਨ; ਕੋਟਿ ਪਾਪ ਬਿਨਾਸ ॥ ਮਨਿ. ਦਰਸਨੈ ਕੀ ਪਿਆਸ ॥ ਪ੍ਰਭ ਪੂਰਨ ਗੁਨਤਾਸ ॥ ਕ੍ਰਿਪਾਲ ਦਇਆਲ ਗੁਪਾਲ ਨਾਨਕ; ਹਰਿ ਰਸਨਾ ਗੁਨ ਗਾਇ ॥੨॥੨॥੪੧॥ ਕਾਨੜਾ ਮਹਲਾ ੫ ॥ ਵਾਰਿ ਵਾਰਉ; ਅਨਿਕ ਡਾਰਉ ॥ ਸੁਖੁ ਪ੍ਰਿਅ ਸੁਹਾਗ; ਪਲਕ ਰਾਤ ॥੧॥ ਰਹਾਉ ॥ ਕਨਿਕ ਮੰਦਰ, ਪਾਟ ਸੇਜ ਸਖੀ; ਮੋਹਿ. ਨਾਹਿ ਇਨ ਸਿਉ ਤਾਤ ॥੧॥ ਮੁਕਤ ਲਾਲ ਅਨਿਕ ਭੋਗ; ਬਿਨੁ ਨਾਮ ਨਾਨਕ. ਹਾਤ ॥ ਰੂਖੋ ਭੋਜਨੁ. ਭੂਮਿ ਸੈਨ ਸਖੀ; ਪ੍ਰਿਅ ਸੰਗਿ. ਸੂਖਿ ਬਿਹਾਤ ॥੨॥੩॥੪੨॥ ਕਾਨੜਾ ਮਹਲਾ ੫ ॥ ਅਹੰ ਤੋਰੋ; ਮੁਖੁ ਜੋਰੋ ॥ ਗੁਰੁ ਗੁਰੁ ਕਰਤ; ਮਨੁ ਲੋਰੋ ॥ ਪ੍ਰਿਅ ਪ੍ਰੀਤਿ; ਪਿਆਰੋ ਮੋਰੋ ॥੧॥ ਰਹਾਉ ॥ ਗ੍ਰਿਹਿ ਸੇਜ ਸੁਹਾਵੀ, ਆਗਨਿ ਚੈਨਾ; ਤੋਰੋ ਰੀ ਤੋਰੋ. ਪੰਚ ਦੂਤਨ ਸਿਉ, ਸੰਗੁ ਤੋਰੋ ॥੧॥ ਆਇ ਨ ਜਾਇ. ਬਸੇ ਨਿਜ ਆਸਨਿ; ਊਂਧ ਕਮਲ ਬਿਗਸੋਰੋ ॥ ਛੁਟਕੀ ਹਉਮੈ ਸੋਰੋ ॥ ਗਾਇਓ ਰੀ ਗਾਇਓ; ਪ੍ਰਭ ਨਾਨਕ. ਗੁਨੀ ਗਹੇਰੋ ॥੨॥੪॥੪੩॥ ਕਾਨੜਾ ਮਃ ੫ ਘਰੁ ੯ ॥ ਤਾਂ ਤੇ ਜਾਪਿ ਮਨਾ; ਹਰਿ ਜਾਪਿ ॥ ਜੋ ਸੰਤ ਬੇਦ ਕਹਤ, ਪੰਥੁ ਗਾਖਰੋ; ਮੋਹ ਮਗਨ ਅਹੰ ਤਾਪ ॥ ਰਹਾਉ ॥ ਜੋ ਰਾਤੇ ਮਾਤੇ, ਸੰਗਿ ਬਪੁਰੀ; ਮਾਇਆ ਮੋਹ ਸੰਤਾਪ ॥੧॥ ਨਾਮੁ ਜਪਤ ਸੋਊ ਜਨੁ ਉਧਰੈ; ਜਿਸਹਿ ਉਧਾਰਹੁ ਆਪ ॥ ਬਿਨਸਿ ਜਾਇ ਮੋਹ ਭੈ ਭਰਮਾ; ਨਾਨਕ. ਸੰਤ ਪ੍ਰਤਾਪ ॥੨॥੫॥੪੪॥
Источники и права