couponatlas.

Гуру Грантх Сахиб (гурмукхи): Анг 1309

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਕ੍ਰਿਪਾ ਕ੍ਰਿਪਾ. ਕ੍ਰਿਪਾ ਕਰਿ ਹਰਿ ਜੀਉ; ਕਰਿ ਕਿਰਪਾ ਨਾਮਿ ਲਗਾਵੈਗੋ ॥ ਕਰਿ ਕਿਰਪਾ ਸਤਿਗੁਰੂ ਮਿਲਾਵਹੁ; ਮਿਲਿ ਸਤਿਗੁਰ ਨਾਮੁ ਧਿਆਵੈਗੋ ॥੧॥ ਜਨਮ ਜਨਮ ਕੀ ਹਉਮੈ ਮਲੁ ਲਾਗੀ; ਮਿਲਿ ਸੰਗਤਿ. ਮਲੁ ਲਹਿ ਜਾਵੈਗੋ ॥ ਜਿਉ ਲੋਹਾ. ਤਰਿਓ ਸੰਗਿ ਕਾਸਟ; ਲਗਿ ਸਬਦਿ ਗੁਰੂ ਹਰਿ ਪਾਵੈਗੋ ॥੨॥ ਸੰਗਤਿ ਸੰਤ ਮਿਲਹੁ ਸਤਸੰਗਤਿ; ਮਿਲਿ ਸੰਗਤਿ ਹਰਿ ਰਸੁ ਆਵੈਗੋ ॥ ਬਿਨੁ ਸੰਗਤਿ. ਕਰਮ ਕਰੈ ਅਭਿਮਾਨੀ; ਕਢਿ ਪਾਣੀ ਚੀਕੜੁ ਪਾਵੈਗੋ ॥੩॥ ਭਗਤ ਜਨਾ ਕੇ ਹਰਿ ਰਖਵਾਰੇ; ਜਨ ਹਰਿ ਰਸੁ ਮੀਠ ਲਗਾਵੈਗੋ ॥ ਖਿਨੁ ਖਿਨੁ ਨਾਮੁ ਦੇਇ ਵਡਿਆਈ; ਸਤਿਗੁਰ ਉਪਦੇਸਿ ਸਮਾਵੈਗੋ ॥੪॥ ਭਗਤ ਜਨਾ ਕਉ ਸਦਾ ਨਿਵਿ ਰਹੀਐ; ਜਨ ਨਿਵਹਿ. ਤਾ ਫਲ ਗੁਨ ਪਾਵੈਗੋ ॥ ਜੋ ਨਿੰਦਾ ਦੁਸਟ ਕਰਹਿ ਭਗਤਾ ਕੀ; ਹਰਨਾਖਸ ਜਿਉ ਪਚਿ ਜਾਵੈਗੋ ॥੫॥ ਬ੍ਰਹਮ ਕਮਲ ਪੁਤੁ ਮੀਨ ਬਿਆਸਾ; ਤਪੁ ਤਾਪਨ, ਪੂਜ ਕਰਾਵੈਗੋ ॥ ਜੋ ਜੋ ਭਗਤੁ ਹੋਇ ਸੋ ਪੂਜਹੁ; ਭਰਮਨ ਭਰਮੁ ਚੁਕਾਵੈਗੋ ॥੬॥ ਜਾਤ ਨਜਾਤਿ ਦੇਖਿ, ਮਤ ਭਰਮਹੁ; ਸੁਕ. ਜਨਕ ਪਗੀਂ ਲਗਿ ਧਿਆਵੈਗੋ ॥ ਜੂਠਨ. ਜੂਠਿ ਪਈ ਸਿਰ ਊਪਰਿ; ਖਿਨੁ ਮਨੂਆ ਤਿਲੁ. ਨ ਡੁਲਾਵੈਗੋ ॥੭॥ ਜਨਕ ਜਨਕ ਬੈਠੇ ਸਿੰਘਾਸਨਿ; ਨਉ ਮੁਨੀ ਧੂਰਿ ਲੈ ਲਾਵੈਗੋ ॥ ਨਾਨਕ. ਕ੍ਰਿਪਾ ਕ੍ਰਿਪਾ ਕਰਿ ਠਾਕੁਰ; ਮੈ ਦਾਸਨਿ ਦਾਸ ਕਰਾਵੈਗੋ ॥੮॥੨॥ ਕਾਨੜਾ ਮਹਲਾ ੪ ॥ ਮਨੁ; ਗੁਰਮਤਿ ਰਸਿ ਗੁਨ ਗਾਵੈਗੋ ॥ ਜਿਹਵਾ ਏਕ. ਹੋਇ ਲਖ ਕੋਟੀ; ਲਖ ਕੋਟੀ ਕੋਟਿ ਧਿਆਵੈਗੋ ॥੧॥ ਰਹਾਉ ॥ ਸਹਸ ਫਨੀ ਜਪਿਓ ਸੇਖਨਾਗੈ; ਹਰਿ ਜਪਤਿਆ ਅੰਤੁ. ਨ ਪਾਵੈਗੋ ॥ ਤੂ ਅਥਾਹੁ. ਅਤਿ ਅਗਮੁ ਅਗਮੁ ਹੈ; ਮਤਿ ਗੁਰਮਤਿ ਮਨੁ ਠਹਰਾਵੈਗੋ ॥੧॥ ਜਿਨ ਤੂ ਜਪਿਓ. ਤੇਈ ਜਨ ਨੀਕੇ; ਹਰਿ ਜਪਤਿਅਹੁ ਕਉ ਸੁਖੁ ਪਾਵੈਗੋ ॥ ਬਿਦਰ. ਦਾਸੀ ਸੁਤੁ, ਛੋਕ ਛੋਹਰਾ; ਕ੍ਰਿਸਨੁ ਅੰਕਿ ਗਲਿ ਲਾਵੈਗੋ ॥੨॥ ਜਲ ਤੇ ਓਪਤਿ ਭਈ ਹੈ ਕਾਸਟ; ਕਾਸਟ ਅੰਗਿ ਤਰਾਵੈਗੋ ॥ ਰਾਮ ਜਨਾ ਹਰਿ ਆਪਿ ਸਵਾਰੇ; ਅਪਨਾ ਬਿਰਦੁ ਰਖਾਵੈਗੋ ॥੩॥ ਹਮ ਪਾਥਰ ਲੋਹ. ਲੋਹ ਬਡ ਪਾਥਰ; ਗੁਰ ਸੰਗਤਿ ਨਾਵ ਤਰਾਵੈਗੋ ॥ ਜਿਉ ਸਤਸੰਗਤਿ ਤਰਿਓ ਜੁਲਾਹੋ; ਸੰਤ ਜਨਾ ਮਨਿ ਭਾਵੈਗੋ ॥੪॥ ਖਰੇ ਖਰੋਏ ਬੈਠਤ ਊਠਤ; ਮਾਰਗਿ ਪੰਥਿ ਧਿਆਵੈਗੋ ॥ ਸਤਿਗੁਰ ਬਚਨ. ਬਚਨ ਹੈ ਸਤਿਗੁਰ; ਪਾਧਰੁ ਮੁਕਤਿ ਜਨਾਵੈਗੋ ॥੫॥ ਸਾਸਨਿ ਸਾਸਿ ਸਾਸਿ ਬਲੁ ਪਾਈ ਹੈ; ਨਿਹਸਾਸਨਿ, ਨਾਮੁ ਧਿਆਵੈਗੋ ॥ ਗੁਰ ਪਰਸਾਦੀ ਹਉਮੈ ਬੂਝੈ; ਤੌ ਗੁਰਮਤਿ ਨਾਮਿ ਸਮਾਵੈਗੋ ॥੬॥
Источники и права