couponatlas.

Гуру Грантх Сахиб (гурмукхи): Анг 1315

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਸਭ ਆਸਾ ਮਨਸਾ ਵਿਸਰੀ; ਮਨਿ ਚੂਕਾ ਆਲ ਜੰਜਾਲੁ ॥ ਗੁਰਿ ਤੁਠੈ. ਨਾਮੁ ਦ੍ਰਿੜਾਇਆ; ਹਮ ਕੀਏ ਸਬਦਿ ਨਿਹਾਲੁ ॥ ਜਨ ਨਾਨਕਿ. ਅਤੁਟੁ ਧਨੁ ਪਾਇਆ; ਹਰਿ ਨਾਮਾ ਹਰਿ ਧਨੁ ਮਾਲੁ ॥੨॥ ਪਉੜੀ ॥ ਹਰਿ ਤੁਮੑ ਵਡ ਵਡੇ. ਵਡੇ ਵਡ ਊਚੇ; ਸਭ ਊਪਰਿ ਵਡੇ ਵਡੌਨਾ ॥ ਜੋ ਧਿਆਵਹਿ ਹਰਿ, ਅਪਰੰਪਰੁ ਹਰਿ ਹਰਿ; ਹਰਿ ਧਿਆਇ, ਹਰੇ ਤੇ ਹੋਨਾ ॥ ਜੋ ਗਾਵਹਿ ਸੁਣਹਿ ਤੇਰਾ ਜਸੁ ਸੁਆਮੀ; ਤਿਨ ਕਾਟੇ ਪਾਪ ਕਟੋਨਾ ॥ ਤੁਮ ਜੈਸੇ ਹਰਿ ਪੁਰਖ ਜਾਨੇ, ਮਤਿ ਗੁਰਮਤਿ; ਮੁਖਿ ਵਡ ਵਡ ਭਾਗ ਵਡੋਨਾ ॥ ਸਭਿ ਧਿਆਵਹੁ ਆਦਿ ਸਤੇ, ਜੁਗਾਦਿ ਸਤੇ; ਪਰਤਖਿ ਸਤੇ, ਸਦਾ ਸਦਾ ਸਤੇ; ਜਨੁ ਨਾਨਕੁ. ਦਾਸੁ ਦਸੋਨਾ ॥੫॥ ਸਲੋਕ ਮਃ ੪ ॥ ਹਮਰੇ ਹਰਿ ਜਗਜੀਵਨਾ; ਹਰਿ ਜਪਿਓ ਹਰਿ ਗੁਰ ਮੰਤ ॥ ਹਰਿ ਅਗਮੁ ਅਗੋਚਰੁ ਅਗਮੁ ਹਰਿ; ਹਰਿ ਮਿਲਿਆ ਆਇ ਅਚਿੰਤ ॥ ਹਰਿ ਆਪੇ ਘਟਿ ਘਟਿ ਵਰਤਦਾ; ਹਰਿ ਆਪੇ ਆਪਿ ਬਿਅੰਤ ॥ ਹਰਿ ਆਪੇ ਸਭ ਰਸ ਭੋਗਦਾ; ਹਰਿ ਆਪੇ ਕਵਲਾ ਕੰਤ ॥ ਹਰਿ ਆਪੇ ਭਿਖਿਆ ਪਾਇਦਾ; ਸਭ ਸਿਸਟਿ ਉਪਾਈ ਜੀਅ ਜੰਤ ॥ ਹਰਿ ਦੇਵਹੁ ਦਾਨੁ ਦਇਆਲ ਪ੍ਰਭ; ਹਰਿ ਮਾਂਗਹਿ ਹਰਿ ਜਨ ਸੰਤ ॥ ਜਨ ਨਾਨਕ ਕੇ ਪ੍ਰਭ ਆਇ ਮਿਲੁ; ਹਮ ਗਾਵਹ ਹਰਿ ਗੁਣ ਛੰਤ ॥੧॥ ਮਃ ੪ ॥ ਹਰਿ ਪ੍ਰਭੁ ਸਜਣੁ ਨਾਮੁ ਹਰਿ; ਮੈ ਮਨਿ ਤਨਿ ਨਾਮੁ ਸਰੀਰਿ ॥ ਸਭਿ ਆਸਾ ਗੁਰਮੁਖਿ ਪੂਰੀਆ; ਜਨ ਨਾਨਕ. ਸੁਣਿ ਹਰਿ ਧੀਰ ॥੨॥ ਪਉੜੀ ॥ ਹਰਿ ਊਤਮੁ. ਹਰਿਆ ਨਾਮੁ ਹੈ; ਹਰਿ ਪੁਰਖੁ ਨਿਰੰਜਨੁ ਮਉਲਾ ॥ ਜੋ ਜਪਦੇ ਹਰਿ ਹਰਿ ਦਿਨਸੁ ਰਾਤਿ; ਤਿਨ ਸੇਵੇ ਚਰਨ ਨਿਤ ਕਉਲਾ ॥ ਨਿਤ ਸਾਰਿ ਸਮੑਾਲੇ. ਸਭ ਜੀਅ ਜੰਤ; ਹਰਿ ਵਸੈ ਨਿਕਟਿ ਸਭ ਜਉਲਾ ॥ ਸੋ ਬੂਝੈ. ਜਿਸੁ ਆਪਿ ਬੁਝਾਇਸੀ; ਜਿਸੁ ਸਤਿਗੁਰੁ ਪੁਰਖੁ ਪ੍ਰਭੁ ਸਉਲਾ ॥ ਸਭਿ ਗਾਵਹੁ, ਗੁਣ ਗੋਵਿੰਦ ਹਰੇ; ਗੋਵਿੰਦ ਹਰੇ, ਗੋਵਿੰਦ ਹਰੇ; ਗੁਣ ਗਾਵਤ ਗੁਣੀ ਸਮਉਲਾ ॥੬॥ ਸਲੋਕ ਮਃ ੪ ॥ ਸੁਤਿਆ. ਹਰਿ ਪ੍ਰਭੁ ਚੇਤਿ ਮਨਿ; ਹਰਿ ਸਹਜਿ ਸਮਾਧਿ ਸਮਾਇ ॥ ਜਨ ਨਾਨਕ. ਹਰਿ ਹਰਿ ਚਾਉ ਮਨਿ; ਗੁਰੁ ਤੁਠਾ ਮੇਲੇ ਮਾਇ ॥੧॥ ਮਃ ੪ ॥ ਹਰਿ ਇਕਸੁ ਸੇਤੀ ਪਿਰਹੜੀ; ਹਰਿ ਇਕੋ ਮੇਰੈ ਚਿਤਿ ॥ ਜਨ ਨਾਨਕ. ਇਕੁ ਅਧਾਰੁ ਹਰਿ; ਪ੍ਰਭ ਇਕਸ ਤੇ. ਗਤਿ ਪਤਿ ॥੨॥ ਪਉੜੀ ॥ ਪੰਚੇ ਸਬਦ ਵਜੇ ਮਤਿ ਗੁਰਮਤਿ; ਵਡਭਾਗੀ ਅਨਹਦੁ ਵਜਿਆ ॥ ਆਨਦ ਮੂਲੁ ਰਾਮੁ ਸਭੁ ਦੇਖਿਆ; ਗੁਰਸਬਦੀ ਗੋਵਿਦੁ ਗਜਿਆ ॥ ਆਦਿ ਜੁਗਾਦਿ ਵੇਸੁ ਹਰਿ ਏਕੋ; ਮਤਿ ਗੁਰਮਤਿ ਹਰਿ ਪ੍ਰਭੁ ਭਜਿਆ ॥ ਹਰਿ ਦੇਵਹੁ ਦਾਨੁ ਦਇਆਲ ਪ੍ਰਭ; ਜਨ ਰਾਖਹੁ ਹਰਿ ਪ੍ਰਭ ਲਜਿਆ ॥
Источники и права