couponatlas.

Гуру Грантх Сахиб (гурмукхи): Анг 1319

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਰਾਗੁ ਕਲਿਆਨ ਮਹਲਾ ੪ ॥ ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥ ਰਾਮਾ. ਰਮ ਰਾਮੈ; ਅੰਤੁ. ਨ ਪਾਇਆ ॥ ਹਮ ਬਾਰਿਕ ਪ੍ਰਤਿਪਾਰੇ ਤੁਮਰੇ; ਤੂ ਬਡ ਪੁਰਖੁ. ਪਿਤਾ ਮੇਰਾ ਮਾਇਆ ॥੧॥ ਰਹਾਉ ॥ ਹਰਿ ਕੇ ਨਾਮ ਅਸੰਖ ਅਗਮ ਹਹਿ; ਅਗਮ ਅਗਮ ਹਰਿ ਰਾਇਆ ॥ ਗੁਣੀ ਗਿਆਨੀ ਸੁਰਤਿ ਬਹੁ ਕੀਨੀ; ਇਕੁ ਤਿਲੁ. ਨਹੀ ਕੀਮਤਿ ਪਾਇਆ ॥੧॥ ਗੋਬਿਦ ਗੁਣ ਗੋਬਿਦ ਸਦ ਗਾਵਹਿ; ਗੁਣ ਗੋਬਿਦ ਅੰਤੁ. ਨ ਪਾਇਆ ॥ ਤੂ ਅਮਿਤਿ ਅਤੋਲੁ ਅਪਰੰਪਰ ਸੁਆਮੀ; ਬਹੁ ਜਪੀਐ ਥਾਹ. ਨ ਪਾਇਆ ॥੨॥ ਉਸਤਤਿ ਕਰਹਿ ਤੁਮਰੀ ਜਨ ਮਾਧੌ; ਗੁਨ ਗਾਵਹਿ ਹਰਿ ਰਾਇਆ ॥ ਤੁਮੑ ਜਲ ਨਿਧਿ. ਹਮ ਮੀਨੇ ਤੁਮਰੇ; ਤੇਰਾ ਅੰਤੁ. ਨ ਕਤਹੂ ਪਾਇਆ ॥੩॥ ਜਨ ਕਉ ਕ੍ਰਿਪਾ ਕਰਹੁ ਮਧਸੂਦਨ; ਹਰਿ ਦੇਵਹੁ ਨਾਮੁ ਜਪਾਇਆ ॥ ਮੈ ਮੂਰਖ ਅੰਧੁਲੇ. ਨਾਮੁ ਟੇਕ ਹੈ; ਜਨ ਨਾਨਕ. ਗੁਰਮੁਖਿ ਪਾਇਆ ॥੪॥੧॥ ਕਲਿਆਨੁ ਮਹਲਾ ੪ ॥ ਹਰਿ ਜਨੁ; ਗੁਨ ਗਾਵਤ ਹਸਿਆ ॥ ਹਰਿ ਹਰਿ ਭਗਤਿ ਬਨੀ ਮਤਿ ਗੁਰਮਤਿ; ਧੁਰਿ ਮਸਤਕਿ ਪ੍ਰਭਿ ਲਿਖਿਆ ॥੧॥ ਰਹਾਉ ॥ ਗੁਰ ਕੇ ਪਗ ਸਿਮਰਉ ਦਿਨੁ ਰਾਤੀ; ਮਨਿ ਹਰਿ ਹਰਿ ਹਰਿ ਬਸਿਆ ॥ ਹਰਿ ਹਰਿ ਹਰਿ ਕੀਰਤਿ ਜਗਿ ਸਾਰੀ; ਘਸਿ ਚੰਦਨੁ. ਜਸੁ ਘਸਿਆ ॥੧॥ ਹਰਿ ਜਨ. ਹਰਿ ਹਰਿ ਹਰਿ ਲਿਵ ਲਾਈ; ਸਭਿ ਸਾਕਤ ਖੋਜਿ ਪਇਆ ॥ ਜਿਉ ਕਿਰਤ ਸੰਜੋਗਿ ਚਲਿਓ ਨਰ ਨਿੰਦਕੁ; ਪਗੁ ਨਾਗਨਿ ਛੁਹਿ ਜਲਿਆ ॥੨॥ ਜਨ ਕੇ ਤੁਮੑ ਹਰਿ ਰਾਖੇ ਸੁਆਮੀ; ਤੁਮੑ ਜੁਗਿ ਜੁਗਿ ਜਨ ਰਖਿਆ ॥ ਕਹਾ ਭਇਆ. ਦੈਤਿ ਕਰੀ ਬਖੀਲੀ; ਸਭ ਕਰਿ ਕਰਿ ਝਰਿ ਪਰਿਆ ॥੩॥ ਜੇਤੇ ਜੀਅ ਜੰਤ ਪ੍ਰਭਿ ਕੀਏ; ਸਭਿ ਕਾਲੈ ਮੁਖਿ ਗ੍ਰਸਿਆ ॥ ਹਰਿ ਜਨ. ਹਰਿ ਹਰਿ ਹਰਿ ਪ੍ਰਭਿ ਰਾਖੇ; ਜਨ ਨਾਨਕ. ਸਰਨਿ ਪਇਆ ॥੪॥੨॥ ਕਲਿਆਨ ਮਹਲਾ ੪ ॥
Источники и права