couponatlas.

Гуру Грантх Сахиб (гурмукхи): Анг 1322

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਕਲਿਆਨ ਮਹਲਾ ੫ ॥ ਮੇਰੇ ਲਾਲਨ ਕੀ ਸੋਭਾ ॥ ਸਦ ਨਵਤਨ; ਮਨ ਰੰਗੀ ਸੋਭਾ ॥੧॥ ਰਹਾਉ ॥ ਬ੍ਰਹਮ ਮਹੇਸ ਸਿਧ ਮੁਨਿ ਇੰਦ੍ਰਾ; ਭਗਤਿ ਦਾਨੁ ਜਸੁ ਮੰਗੀ ॥੧॥ ਜੋਗ ਗਿਆਨ ਧਿਆਨ ਸੇਖਨਾਗੈ; ਸਗਲ ਜਪਹਿ, ਤਰੰਗੀ ॥ ਕਹੁ ਨਾਨਕ. ਸੰਤਨ ਬਲਿਹਾਰੈ; ਜੋ ਪ੍ਰਭ ਕੇ ਸਦ ਸੰਗੀ ॥੨॥੩॥ ਕਲਿਆਨ ਮਹਲਾ ੫ ਘਰੁ ੨ ॥ ੴ ਸਤਿਗੁਰ ਪ੍ਰਸਾਦਿ ॥ ਤੇਰੈ ਮਾਨਿ; ਹਰਿ ਹਰਿ ਮਾਨਿ ॥ ਨੈਨ ਬੈਨ ਸ੍ਰਵਨ ਸੁਨੀਐ; ਅੰਗ ਅੰਗੇ ਸੁਖ ਪ੍ਰਾਨਿ ॥੧॥ ਰਹਾਉ ॥ ਇਤ ਉਤ, ਦਹ ਦਿਸਿ ਰਵਿਓ; ਮੇਰ ਤਿਨਹਿ ਸਮਾਨਿ ॥੧॥ ਜਤ ਕਤਾ ਤਤ ਪੇਖੀਐ; ਹਰਿ ਪੁਰਖ ਪਤਿ ਪਰਧਾਨ ॥ ਸਾਧਸੰਗਿ ਭ੍ਰਮ ਭੈ ਮਿਟੇ; ਕਥੇ ਨਾਨਕ ਬ੍ਰਹਮ ਗਿਆਨ ॥੨॥੧॥੪॥ ਕਲਿਆਨ ਮਹਲਾ ੫ ॥ ਗੁਨ ਨਾਦ; ਧੁਨਿ ਅਨੰਦ ਬੇਦ ॥ ਕਥਤ ਸੁਨਤ ਮੁਨਿ ਜਨਾ; ਮਿਲਿ ਸੰਤ ਮੰਡਲੀ ॥੧॥ ਰਹਾਉ ॥ ਗਿਆਨ ਧਿਆਨ ਮਾਨ ਦਾਨ; ਮਨ ਰਸਿਕ, ਰਸਨ ਨਾਮੁ ਜਪਤ; ਤਹ ਪਾਪ ਖੰਡਲੀ ॥੧॥ ਜੋਗ ਜੁਗਤਿ, ਗਿਆਨ ਭੁਗਤਿ; ਸੁਰਤਿ ਸਬਦ, ਤਤ ਬੇਤੇ; ਜਪੁ ਤਪੁ ਅਖੰਡਲੀ ॥ ਓਤਿ ਪੋਤਿ ਮਿਲਿ ਜੋਤਿ ਨਾਨਕ; ਕਛੂ ਦੁਖੁ. ਨ ਡੰਡਲੀ ॥੨॥੨॥੫॥ ਕਲਿਆਨੁ ਮਹਲਾ ੫ ॥ ਕਉਨੁ ਬਿਧਿ ਤਾ ਕੀ; ਕਹਾ ਕਰਉ ॥ ਧਰਤ ਧਿਆਨੁ ਗਿਆਨੁ ਸਸਤ੍ਰਗਿਆ; ਅਜਰ ਪਦੁ. ਕੈਸੇ ਜਰਉ ॥੧॥ ਰਹਾਉ ॥ ਬਿਸਨ ਮਹੇਸ ਸਿਧ ਮੁਨਿ ਇੰਦ੍ਰਾ; ਕੈ ਦਰਿ ਸਰਨਿ ਪਰਉ ॥੧॥ ਕਾਹੂ ਪਹਿ ਰਾਜੁ. ਕਾਹੂ ਪਹਿ ਸੁਰਗਾ; ਕੋਟਿ ਮਧੇ ਮੁਕਤਿ ਕਹਉ ॥ ਕਹੁ ਨਾਨਕ. ਨਾਮ ਰਸੁ ਪਾਈਐ; ਸਾਧੂ ਚਰਨ ਗਹਉ ॥੨॥੩॥੬॥ ਕਲਿਆਨ ਮਹਲਾ ੫ ॥ ਪ੍ਰਾਨਪਤਿ ਦਇਆਲ ਪੁਰਖ ਪ੍ਰਭ ਸਖੇ ॥ ਗਰਭ ਜੋਨਿ. ਕਲਿ ਕਾਲ ਜਾਲ; ਦੁਖ ਬਿਨਾਸਨੁ. ਹਰਿ ਰਖੇ ॥੧॥ ਰਹਾਉ ॥ ਨਾਮ ਧਾਰੀ; ਸਰਨਿ ਤੇਰੀ ॥ ਪ੍ਰਭ ਦਇਆਲ; ਟੇਕ ਮੇਰੀ ॥੧॥ ਅਨਾਥ ਦੀਨ; ਆਸਵੰਤ ॥ ਨਾਮੁ ਸੁਆਮੀ; ਮਨਹਿ ਮੰਤ ॥੨॥ ਤੁਝ ਬਿਨਾ ਪ੍ਰਭ; ਕਿਛੂ. ਨ ਜਾਨੂ ॥ ਸਰਬ ਜੁਗ ਮਹਿ; ਤੁਮ ਪਛਾਨੂ ॥੩॥ ਹਰਿ ਮਨਿ ਬਸੇ; ਨਿਸਿ ਬਾਸਰੋ ॥ ਗੋਬਿੰਦ; ਨਾਨਕ ਆਸਰੋ ॥੪॥੪॥੭॥ ਕਲਿਆਨ ਮਹਲਾ ੫ ॥ ਮਨਿ ਤਨਿ ਜਾਪੀਐ ਭਗਵਾਨ ॥ ਗੁਰ ਪੂਰੇ ਸੁਪ੍ਰਸੰਨ ਭਏ; ਸਦਾ ਸੂਖ ਕਲਿਆਨ ॥੧॥ ਰਹਾਉ ॥ ਸਰਬ ਕਾਰਜ ਸਿਧਿ ਭਏ; ਗਾਇ ਗੁਨ ਗੁਪਾਲ ॥ ਮਿਲਿ ਸਾਧਸੰਗਤਿ ਪ੍ਰਭੂ ਸਿਮਰੇ; ਨਾਠਿਆ ਦੁਖ ਕਾਲ ॥੧॥ ਕਰਿ ਕਿਰਪਾ ਪ੍ਰਭ ਮੇਰਿਆ; ਕਰਉ ਦਿਨੁ ਰੈਨਿ ਸੇਵ ॥
Источники и права