couponatlas.

Гуру Грантх Сахиб (гурмукхи): Анг 1328

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਦੂਖਾ ਤੇ. ਸੁਖ ਊਪਜਹਿ; ਸੂਖੀ ਹੋਵਹਿ ਦੂਖ ॥ ਜਿਤੁ ਮੁਖਿ ਤੂ ਸਾਲਾਹੀਅਹਿ; ਤਿਤੁ ਮੁਖਿ ਕੈਸੀ ਭੂਖ ॥੩॥ ਨਾਨਕ ਮੂਰਖੁ ਏਕੁ ਤੂ; ਅਵਰੁ ਭਲਾ ਸੈਸਾਰੁ ॥ ਜਿਤੁ ਤਨਿ ਨਾਮੁ. ਨ ਊਪਜੈ; ਸੇ ਤਨ ਹੋਹਿ ਖੁਆਰ ॥੪॥੨॥ ਪ੍ਰਭਾਤੀ ਮਹਲਾ ੧ ॥ ਜੈ ਕਾਰਣਿ. ਬੇਦ ਬ੍ਰਹਮੈ ਉਚਰੇ; ਸੰਕਰਿ ਛੋਡੀ ਮਾਇਆ ॥ ਜੈ ਕਾਰਣਿ. ਸਿਧ ਭਏ ਉਦਾਸੀ; ਦੇਵੀ ਮਰਮੁ. ਨ ਪਾਇਆ ॥੧॥ ਬਾਬਾ. ਮਨਿ ਸਾਚਾ, ਮੁਖਿ ਸਾਚਾ ਕਹੀਐ; ਤਰੀਐ ਸਾਚਾ ਹੋਈ ॥ ਦੁਸਮਨੁ ਦੂਖੁ. ਨ ਆਵੈ ਨੇੜੈ; ਹਰਿ ਮਤਿ ਪਾਵੈ ਕੋਈ ॥੧॥ ਰਹਾਉ ॥ ਅਗਨਿ ਬਿੰਬ ਪਵਣੈ ਕੀ ਬਾਣੀ; ਤੀਨਿ ਨਾਮ ਕੇ ਦਾਸਾ ॥ ਤੇ ਤਸਕਰ ਜੋ ਨਾਮੁ. ਨ ਲੇਵਹਿ; ਵਾਸਹਿ ਕੋਟ ਪੰਚਾਸਾ ॥੨॥ ਜੇ ਕੋ ਏਕ ਕਰੈ ਚੰਗਿਆਈ; ਮਨਿ ਚਿਤਿ ਬਹੁਤੁ ਬਫਾਵੈ ॥ ਏਤੇ ਗੁਣ ਏਤੀਆ ਚੰਗਿਆਈਆ; ਦੇਇ. ਨ ਪਛੋਤਾਵੈ ॥੩॥ ਤੁਧੁ ਸਾਲਾਹਨਿ. ਤਿਨ ਧਨੁ ਪਲੈ; ਨਾਨਕ ਕਾ ਧਨੁ ਸੋਈ ॥ ਜੇ ਕੋ ਜੀਉ ਕਹੈ. ਓਨਾ ਕਉ; ਜਮ ਕੀ ਤਲਬ. ਨ ਹੋਈ ॥੪॥੩॥ ਪ੍ਰਭਾਤੀ ਮਹਲਾ ੧ ॥ ਜਾ ਕੈ ਰੂਪੁ ਨਾਹੀ. ਜਾਤਿ ਨਾਹੀ; ਨਾਹੀ ਮੁਖੁ ਮਾਸਾ ॥ ਸਤਿਗੁਰਿ ਮਿਲੇ. ਨਿਰੰਜਨੁ ਪਾਇਆ; ਤੇਰੈ ਨਾਮਿ ਹੈ ਨਿਵਾਸਾ ॥੧॥ ਅਉਧੂ; ਸਹਜੇ ਤਤੁ ਬੀਚਾਰਿ ॥ ਜਾ ਤੇ ਫਿਰਿ; ਨ ਆਵਹੁ ਸੈਸਾਰਿ ॥੧॥ ਰਹਾਉ ॥ ਜਾ ਕੈ ਕਰਮੁ ਨਾਹੀ. ਧਰਮੁ ਨਾਹੀ; ਨਾਹੀ ਸੁਚਿ ਮਾਲਾ ॥ ਸਿਵ ਜੋਤਿ ਕੰਨਹੁ ਬੁਧਿ ਪਾਈ; ਸਤਿਗੁਰੂ ਰਖਵਾਲਾ ॥੨॥ ਜਾ ਕੈ ਬਰਤੁ ਨਾਹੀ, ਨੇਮੁ ਨਾਹੀ; ਨਾਹੀ ਬਕਬਾਈ ॥ ਗਤਿ ਅਵਗਤਿ ਕੀ ਚਿੰਤ ਨਾਹੀ; ਸਤਿਗੁਰੂ ਫੁਰਮਾਈ ॥੩॥ ਜਾ ਕੈ ਆਸ ਨਾਹੀ. ਨਿਰਾਸ ਨਾਹੀ; ਚਿਤਿ ਸੁਰਤਿ ਸਮਝਾਈ ॥ ਤੰਤ ਕਉ. ਪਰਮ ਤੰਤੁ ਮਿਲਿਆ; ਨਾਨਕਾ ਬੁਧਿ ਪਾਈ ॥੪॥੪॥ ਪ੍ਰਭਾਤੀ ਮਹਲਾ ੧ ॥ ਤਾ ਕਾ ਕਹਿਆ; ਦਰਿ ਪਰਵਾਣੁ ॥ ਬਿਖੁ ਅੰਮ੍ਰਿਤੁ ਦੁਇ. ਸਮ ਕਰਿ ਜਾਣੁ ॥੧॥ ਕਿਆ ਕਹੀਐ; ਸਰਬੇ ਰਹਿਆ ਸਮਾਇ ॥ ਜੋ ਕਿਛੁ ਵਰਤੈ; ਸਭ ਤੇਰੀ ਰਜਾਇ ॥੧॥ ਰਹਾਉ ॥ ਪ੍ਰਗਟੀ ਜੋਤਿ; ਚੂਕਾ ਅਭਿਮਾਨੁ ॥ ਸਤਿਗੁਰਿ ਦੀਆ; ਅੰਮ੍ਰਿਤ ਨਾਮੁ ॥੨॥ ਕਲਿ ਮਹਿ ਆਇਆ; ਸੋ ਜਨੁ ਜਾਣੁ ॥ ਸਾਚੀ ਦਰਗਹ; ਪਾਵੈ ਮਾਣੁ ॥੩॥ ਕਹਣਾ ਸੁਨਣਾ ਅਕਥ ਘਰਿ ਜਾਇ ॥ ਕਥਨੀ ਬਦਨੀ; ਨਾਨਕ. ਜਲਿ ਜਾਇ ॥੪॥੫॥ ਪ੍ਰਭਾਤੀ ਮਹਲਾ ੧ ॥ ਅੰਮ੍ਰਿਤੁ ਨੀਰੁ. ਗਿਆਨਿ ਮਨ ਮਜਨੁ; ਅਠਸਠਿ ਤੀਰਥ ਸੰਗਿ ਗਹੇ ॥ ਗੁਰ ਉਪਦੇਸਿ ਜਵਾਹਰ ਮਾਣਕ; ਸੇਵੇ ਸਿਖੁ. ਸੋੁ ਖੋਜਿ ਲਹੈ ॥੧॥ ਗੁਰ ਸਮਾਨਿ ਤੀਰਥੁ; ਨਹੀ ਕੋਇ ॥ ਸਰੁ ਸੰਤੋਖੁ; ਤਾਸੁ ਗੁਰੁ ਹੋਇ ॥੧॥ ਰਹਾਉ ॥
Источники и права