couponatlas.

Гуру Грантх Сахиб (гурмукхи): Анг 1331

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਹੀਣੌ ਨੀਚੁ ਬੁਰੌ ਬੁਰਿਆਰੁ ॥ ਨੀਧਨ ਕੌ ਧਨੁ; ਨਾਮੁ ਪਿਆਰੁ ॥ ਇਹੁ ਧਨੁ ਸਾਰੁ; ਹੋਰੁ ਬਿਖਿਆ ਛਾਰੁ ॥੪॥ ਉਸਤਤਿ ਨਿੰਦਾ; ਸਬਦੁ ਵੀਚਾਰੁ ॥ ਜੋ ਦੇਵੈ; ਤਿਸ ਕਉ ਜੈਕਾਰੁ ॥ ਤੂ ਬਖਸਹਿ; ਜਾਤਿ ਪਤਿ ਹੋਇ ॥ ਨਾਨਕੁ ਕਹੈ; ਕਹਾਵੈ ਸੋਇ ॥੫॥੧੨॥ ਪ੍ਰਭਾਤੀ ਮਹਲਾ ੧ ॥ ਖਾਇਆ ਮੈਲੁ ਵਧਾਇਆ; ਪੈਧੈ. ਘਰ ਕੀ ਹਾਣਿ ॥ ਬਕਿ ਬਕਿ ਵਾਦੁ ਚਲਾਇਆ; ਬਿਨੁ ਨਾਵੈ. ਬਿਖੁ ਜਾਣਿ ॥੧॥ ਬਾਬਾ. ਐਸਾ ਬਿਖਮ ਜਾਲਿ; ਮਨੁ ਵਾਸਿਆ ॥ ਬਿਬਲੁ ਝਾਗਿ; ਸਹਜਿ ਪਰਗਾਸਿਆ ॥੧॥ ਰਹਾਉ ॥ ਬਿਖੁ ਖਾਣਾ. ਬਿਖੁ ਬੋਲਣਾ; ਬਿਖੁ ਕੀ ਕਾਰ ਕਮਾਇ ॥ ਜਮ ਦਰਿ ਬਾਧੇ ਮਾਰੀਅਹਿ; ਛੂਟਸਿ ਸਾਚੈ ਨਾਇ ॥੨॥ ਜਿਵ ਆਇਆ. ਤਿਵ ਜਾਇਸੀ; ਕੀਆ ਲਿਖਿ ਲੈ ਜਾਇ ॥ ਮਨਮੁਖਿ. ਮੂਲੁ ਗਵਾਇਆ; ਦਰਗਹ ਮਿਲੈ ਸਜਾਇ ॥੩॥ ਜਗੁ ਖੋਟੌ. ਸਚੁ ਨਿਰਮਲੌ; ਗੁਰਸਬਦੀਂ ਵੀਚਾਰਿ ॥ ਤੇ ਨਰ ਵਿਰਲੇ ਜਾਣੀਅਹਿ; ਜਿਨ ਅੰਤਰਿ ਗਿਆਨੁ ਮੁਰਾਰਿ ॥੪॥ ਅਜਰੁ ਜਰੈ. ਨੀਝਰੁ ਝਰੈ; ਅਮਰ ਅਨੰਦ ਸਰੂਪ ॥ ਨਾਨਕੁ. ਜਲ ਕੌ ਮੀਨੁ ਸੈ; ਥੇ ਭਾਵੈ, ਰਾਖਹੁ ਪ੍ਰੀਤਿ ॥੫॥੧੩॥ ਪ੍ਰਭਾਤੀ ਮਹਲਾ ੧ ॥ ਗੀਤ ਨਾਦ ਹਰਖ ਚਤੁਰਾਈ ॥ ਰਹਸ ਰੰਗ; ਫੁਰਮਾਇਸਿ ਕਾਈ ॥ ਪੈਨੑਣੁ ਖਾਣਾ; ਚੀਤਿ ਨ ਪਾਈ ॥ ਸਾਚੁ ਸਹਜੁ ਸੁਖੁ; ਨਾਮਿ ਵਸਾਈ ॥੧॥ ਕਿਆ ਜਾਨਾਂ; ਕਿਆ ਕਰੈ ਕਰਾਵੈ ॥ ਨਾਮ ਬਿਨਾ; ਤਨਿ ਕਿਛੁ. ਨ ਸੁਖਾਵੈ ॥੧॥ ਰਹਾਉ ॥ ਜੋਗ ਬਿਨੋਦ ਸ੍ਵਾਦ ਆਨੰਦਾ ॥ ਮਤਿ ਸਤ ਭਾਇ; ਭਗਤਿ ਗੋਬਿੰਦਾ ॥ ਕੀਰਤਿ ਕਰਮ; ਕਾਰ ਨਿਜ ਸੰਦਾ ॥ ਅੰਤਰਿ ਰਵਤੌ; ਰਾਜ ਰਵਿੰਦਾ ॥੨॥ ਪ੍ਰਿਉ ਪ੍ਰਿਉ ਪ੍ਰੀਤਿ; ਪ੍ਰੇਮਿ ਉਰ ਧਾਰੀ ॥ ਦੀਨਾ ਨਾਥੁ; ਪੀਉ ਬਨਵਾਰੀ ॥ ਅਨਦਿਨੁ; ਨਾਮੁ ਦਾਨੁ ਬ੍ਰਤਕਾਰੀ ॥ ਤ੍ਰਿਪਤਿ ਤਰੰਗ; ਤਤੁ ਬੀਚਾਰੀ ॥੩॥ ਅਕਥੌ ਕਥਉ; ਕਿਆ ਮੈ ਜੋਰੁ ॥ ਭਗਤਿ ਕਰੀ; ਕਰਾਇਹਿ ਮੋਰ ॥ ਅੰਤਰਿ ਵਸੈ; ਚੂਕੈ ਮੈ ਮੋਰ ॥ ਕਿਸੁ ਸੇਵੀ; ਦੂਜਾ ਨਹੀ ਹੋਰੁ ॥੪॥ ਗੁਰ ਕਾ ਸਬਦੁ; ਮਹਾ ਰਸੁ ਮੀਠਾ ॥ ਐਸਾ ਅੰਮ੍ਰਿਤੁ; ਅੰਤਰਿ ਡੀਠਾ ॥ ਜਿਨਿ ਚਾਖਿਆ; ਪੂਰਾ ਪਦੁ ਹੋਇ ॥ ਨਾਨਕ ਧ੍ਰਾਪਿਓ; ਤਨਿ ਸੁਖੁ ਹੋਇ ॥੫॥੧੪॥ ਪ੍ਰਭਾਤੀ ਮਹਲਾ ੧ ॥ ਅੰਤਰਿ ਦੇਖਿ ਸਬਦਿ. ਮਨੁ ਮਾਨਿਆ; ਅਵਰੁ. ਨ ਰਾਂਗਨਹਾਰਾ ॥ ਅਹਿਨਿਸਿ ਜੀਆ ਦੇਖਿ ਸਮਾਲੇ; ਤਿਸ ਹੀ ਕੀ ਸਰਕਾਰਾ ॥੧॥ ਮੇਰਾ ਪ੍ਰਭੁ; ਰਾਂਗਿ ਘਣੌ ਅਤਿ ਰੂੜੌ ॥ ਦੀਨ ਦਇਆਲੁ, ਪ੍ਰੀਤਮ ਮਨਮੋਹਨੁ; ਅਤਿ ਰਸ, ਲਾਲ ਸਗੂੜੌ ॥੧॥ ਰਹਾਉ ॥ ਊਪਰਿ ਕੂਪੁ ਗਗਨ ਪਨਿਹਾਰੀ; ਅੰਮ੍ਰਿਤੁ ਪੀਵਣਹਾਰਾ ॥ ਜਿਸ ਕੀ ਰਚਨਾ, ਸੋ ਬਿਧਿ ਜਾਣੈ; ਗੁਰਮੁਖਿ ਗਿਆਨੁ ਵੀਚਾਰਾ ॥੨॥
Источники и права