couponatlas.

Гуру Грантх Сахиб (гурмукхи): Анг 1343

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਧਾਵਤੁ ਰਾਖੈ; ਠਾਕਿ ਰਹਾਏ ॥ ਸਚਾ ਨਾਮੁ; ਮੰਨਿ ਵਸਾਏ ॥੪॥ ਬਿਸਮ ਬਿਨੋਦ ਰਹੇ ਪਰਮਾਦੀ ॥ ਗੁਰਮਤਿ ਮਾਨਿਆ; ਏਕ ਲਿਵ ਲਾਗੀ ॥ ਦੇਖਿ ਨਿਵਾਰਿਆ; ਜਲ ਮਹਿ ਆਗੀ ॥ ਸੋ ਬੂਝੈ; ਹੋਵੈ ਵਡਭਾਗੀ ॥੫॥ ਸਤਿਗੁਰੁ ਸੇਵੇ; ਭਰਮੁ ਚੁਕਾਏ ॥ ਅਨਦਿਨੁ ਜਾਗੈ; ਸਚਿ ਲਿਵ ਲਾਏ ॥ ਏਕੋ ਜਾਣੈ; ਅਵਰੁ. ਨ ਕੋਇ ॥ ਸੁਖਦਾਤਾ ਸੇਵੇ; ਨਿਰਮਲੁ ਹੋਇ ॥੬॥ ਸੇਵਾ ਸੁਰਤਿ; ਸਬਦਿ ਵੀਚਾਰਿ ॥ ਜਪੁ ਤਪੁ ਸੰਜਮੁ; ਹਉਮੈ ਮਾਰਿ ॥ ਜੀਵਨ ਮੁਕਤੁ; ਜਾ ਸਬਦੁ ਸੁਣਾਏ ॥ ਸਚੀ ਰਹਤ; ਸਚਾ ਸੁਖੁ ਪਾਏ ॥੭॥ ਸੁਖਦਾਤਾ. ਦੁਖੁ ਮੇਟਣਹਾਰਾ ॥ ਅਵਰੁ. ਨ ਸੂਝਸਿ; ਬੀਜੀ ਕਾਰਾ ॥ ਤਨੁ ਮਨੁ ਧਨੁ; ਹਰਿ ਆਗੈ ਰਾਖਿਆ ॥ ਨਾਨਕੁ ਕਹੈ; ਮਹਾ ਰਸੁ ਚਾਖਿਆ ॥੮॥੨॥ ਪ੍ਰਭਾਤੀ ਮਹਲਾ ੧ ॥ ਨਿਵਲੀ ਕਰਮ ਭੁਅੰਗਮ ਭਾਠੀ; ਰੇਚਕ ਪੂਰਕ ਕੁੰਭ ਕਰੈ ॥ ਬਿਨੁ ਸਤਿਗੁਰ. ਕਿਛੁ ਸੋਝੀ ਨਾਹੀ; ਭਰਮੇ ਭੂਲਾ ਬੂਡਿ ਮਰੈ ॥ ਅੰਧਾ ਭਰਿਆ. ਭਰਿ ਭਰਿ ਧੋਵੈ; ਅੰਤਰ ਕੀ ਮਲੁ ਕਦੇ. ਨ ਲਹੈ ॥ ਨਾਮ ਬਿਨਾ. ਫੋਕਟ ਸਭਿ ਕਰਮਾ; ਜਿਉ ਬਾਜੀਗਰੁ ਭਰਮਿ ਭੁਲੈ ॥੧॥ ਖਟੁ ਕਰਮ; ਨਾਮੁ ਨਿਰੰਜਨੁ ਸੋਈ ॥ ਤੂ ਗੁਣ ਸਾਗਰੁ; ਅਵਗੁਣ ਮੋਹੀ ॥੧॥ ਰਹਾਉ ॥ ਮਾਇਆ ਧੰਧਾ ਧਾਵਣੀ; ਦੁਰਮਤਿ ਕਾਰ ਬਿਕਾਰ ॥ ਮੂਰਖੁ ਆਪੁ ਗਣਾਇਦਾ; ਬੂਝਿ. ਨ ਸਕੈ ਕਾਰ ॥ ਮਨਸਾ ਮਾਇਆ ਮੋਹਣੀ; ਮਨਮੁਖ ਬੋਲ ਖੁਆਰ ॥ ਮਜਨੁ ਝੂਠਾ ਚੰਡਾਲ ਕਾ; ਫੋਕਟ ਚਾਰ ਸੀਂਗਾਰ ॥੨॥ ਝੂਠੀ ਮਨ ਕੀ ਮਤਿ ਹੈ; ਕਰਣੀ ਬਾਦਿ ਬਿਬਾਦੁ ॥ ਝੂਠੇ ਵਿਚਿ ਅਹੰਕਰਣੁ ਹੈ; ਖਸਮ. ਨ ਪਾਵੈ ਸਾਦੁ ॥ ਬਿਨੁ ਨਾਵੈ. ਹੋਰੁ ਕਮਾਵਣਾ; ਫਿਕਾ ਆਵੈ ਸਾਦੁ ॥ ਦੁਸਟੀ ਸਭਾ, ਵਿਗੁਚੀਐ; ਬਿਖੁ ਵਾਤੀ, ਜੀਵਣ ਬਾਦਿ ॥੩॥ ਏ ਭ੍ਰਮਿ ਭੂਲੇ; ਮਰਹੁ. ਨ ਕੋਈ ॥ ਸਤਿਗੁਰੁ ਸੇਵਿ; ਸਦਾ ਸੁਖੁ ਹੋਈ ॥ ਬਿਨੁ ਸਤਿਗੁਰ ਮੁਕਤਿ. ਕਿਨੈ, ਨ ਪਾਈ ॥ ਆਵਹਿ ਜਾਂਹਿ; ਮਰਹਿ ਮਰਿ ਜਾਈ ॥੪॥ ਏਹੁ ਸਰੀਰੁ ਹੈ; ਤ੍ਰੈ ਗੁਣ ਧਾਤੁ ॥ ਇਸ ਨੋ ਵਿਆਪੈ; ਸੋਗ ਸੰਤਾਪੁ ॥ ਸੋ ਸੇਵਹੁ; ਜਿਸੁ. ਮਾਈ ਨ ਬਾਪੁ ॥ ਵਿਚਹੁ ਚੂਕੈ; ਤਿਸਨਾ ਅਰੁ ਆਪੁ ॥੫॥ ਜਹ ਜਹ ਦੇਖਾ; ਤਹ ਤਹ ਸੋਈ ॥ ਬਿਨੁ ਸਤਿਗੁਰ ਭੇਟੇ; ਮੁਕਤਿ ਨ ਹੋਈ ॥ ਹਿਰਦੈ ਸਚੁ; ਏਹ ਕਰਣੀ ਸਾਰੁ ॥ ਹੋਰੁ ਸਭੁ ਪਾਖੰਡੁ; ਪੂਜ ਖੁਆਰੁ ॥੬॥ ਦੁਬਿਧਾ ਚੂਕੈ; ਤਾਂ ਸਬਦੁ ਪਛਾਣੁ ॥ ਘਰਿ ਬਾਹਰਿ; ਏਕੋ ਕਰਿ ਜਾਣੁ ॥ ਏਹਾ ਮਤਿ; ਸਬਦੁ ਹੈ ਸਾਰੁ ॥ ਵਿਚਿ ਦੁਬਿਧਾ; ਮਾਥੈ ਪਵੈ ਛਾਰੁ ॥੭॥ ਕਰਣੀ ਕੀਰਤਿ ਗੁਰਮਤਿ ਸਾਰੁ ॥ ਸੰਤ ਸਭਾ; ਗੁਣ ਗਿਆਨੁ ਬੀਚਾਰੁ ॥ ਮਨੁ ਮਾਰੇ; ਜੀਵਤ ਮਰਿ ਜਾਣੁ ॥ ਨਾਨਕ ਨਦਰੀ. ਨਦਰਿ ਪਛਾਣੁ ॥੮॥੩॥
Источники и права