couponatlas.

Гуру Грантх Сахиб (гурмукхи): Анг 1347

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਹਉਮੈ ਵਿਚਿ ਜਾਗ੍ਰਣੁ. ਨ ਹੋਵਈ; ਹਰਿ ਭਗਤਿ. ਨ ਪਵਈ ਥਾਇ ॥ ਮਨਮੁਖ ਦਰਿ ਢੋਈ. ਨਾ ਲਹਹਿ; ਭਾਇ ਦੂਜੈ ਕਰਮ ਕਮਾਇ ॥੪॥ ਧ੍ਰਿਗੁ ਖਾਣਾ ਧ੍ਰਿਗੁ ਪੈਨੑਣਾ; ਜਿਨੑਾ ਦੂਜੈ ਭਾਇ ਪਿਆਰੁ ॥ ਬਿਸਟਾ ਕੇ ਕੀੜੇ. ਬਿਸਟਾ ਰਾਤੇ; ਮਰਿ ਜੰਮਹਿ ਹੋਹਿ ਖੁਆਰੁ ॥੫॥ ਜਿਨ ਕਉ ਸਤਿਗੁਰੁ ਭੇਟਿਆ; ਤਿਨਾ ਵਿਟਹੁ ਬਲਿ ਜਾਉ ॥ ਤਿਨ ਕੀ ਸੰਗਤਿ ਮਿਲਿ ਰਹਾਂ; ਸਚੇ ਸਚਿ ਸਮਾਉ ॥੬॥ ਪੂਰੈ ਭਾਗਿ ਗੁਰੁ ਪਾਈਐ; ਉਪਾਇ ਕਿਤੈ. ਨ ਪਾਇਆ ਜਾਇ ॥ ਸਤਿਗੁਰ ਤੇ ਸਹਜੁ ਊਪਜੈ; ਹਉਮੈ ਸਬਦਿ ਜਲਾਇ ॥੭॥ ਹਰਿ ਸਰਣਾਈ. ਭਜੁ ਮਨ ਮੇਰੇ; ਸਭ ਕਿਛੁ ਕਰਣੈ ਜੋਗੁ ॥ ਨਾਨਕ. ਨਾਮੁ, ਨ ਵੀਸਰੈ; ਜੋ ਕਿਛੁ ਕਰੈ ਸੁ ਹੋਗੁ ॥੮॥੨॥੭॥੨॥੯॥ ਬਿਭਾਸ ਪ੍ਰਭਾਤੀ ਮਹਲਾ ੫ ਅਸਟਪਦੀਆ ॥ ੴ ਸਤਿਗੁਰ ਪ੍ਰਸਾਦਿ ॥ ਮਾਤ ਪਿਤਾ ਭਾਈ ਸੁਤੁ ਬਨਿਤਾ ॥ ਚੂਗਹਿ ਚੋਗ; ਅਨੰਦ ਸਿਉ ਜੁਗਤਾ ॥ ਉਰਝਿ ਪਰਿਓ; ਮਨ ਮੀਠ ਮੋੁਹਾਰਾ ॥ ਗੁਨ ਗਾਹਕ; ਮੇਰੇ ਪ੍ਰਾਨ ਅਧਾਰਾ ॥੧॥ ਏਕੁ ਹਮਾਰਾ ਅੰਤਰਜਾਮੀ ॥ ਧਰ ਏਕਾ. ਮੈ ਟਿਕ ਏਕਸੁ ਕੀ; ਸਿਰਿ ਸਾਹਾ ਵਡ ਪੁਰਖੁ ਸੁਆਮੀ ॥੧॥ ਰਹਾਉ ॥ ਛਲ ਨਾਗਨਿ ਸਿਉ; ਮੇਰੀ ਟੂਟਨਿ ਹੋਈ ॥ ਗੁਰਿ ਕਹਿਆ; ਇਹ ਝੂਠੀ ਧੋਹੀ ॥ ਮੁਖਿ ਮੀਠੀ; ਖਾਈ ਕਉਰਾਇ ॥ ਅੰਮ੍ਰਿਤ ਨਾਮਿ; ਮਨੁ ਰਹਿਆ ਅਘਾਇ ॥੨॥ ਲੋਭ ਮੋਹ ਸਿਉ; ਗਈ ਵਿਖੋਟਿ ॥ ਗੁਰਿ ਕ੍ਰਿਪਾਲਿ; ਮੋਹਿ ਕੀਨੀ ਛੋਟਿ ॥ ਇਹ ਠਗਵਾਰੀ; ਬਹੁਤੁ ਘਰ ਗਾਲੇ ॥ ਹਮ; ਗੁਰਿ ਰਾਖਿ ਲੀਏ ਕਿਰਪਾਲੇ ॥੩॥ ਕਾਮ ਕ੍ਰੋਧ ਸਿਉ; ਠਾਟੁ. ਨ ਬਨਿਆ ॥ ਗੁਰ ਉਪਦੇਸੁ; ਮੋਹਿ ਕਾਨੀ ਸੁਨਿਆ ॥ ਜਹ ਦੇਖਉ; ਤਹ ਮਹਾ ਚੰਡਾਲ ॥ ਰਾਖਿ ਲੀਏ; ਅਪੁਨੈ ਗੁਰਿ ਗੋਪਾਲ ॥੪॥ ਦਸ ਨਾਰੀ; ਮੈ ਕਰੀ ਦੁਹਾਗਨਿ ॥ ਗੁਰਿ ਕਹਿਆ; ਏਹ ਰਸਹਿ ਬਿਖਾਗਨਿ ॥ ਇਨ ਸਨਬੰਧੀ; ਰਸਾਤਲਿ ਜਾਇ ॥ ਹਮ ਗੁਰਿ ਰਾਖੇ; ਹਰਿ ਲਿਵ ਲਾਇ ॥੫॥ ਅਹੰਮੇਵ ਸਿਉ; ਮਸਲਤਿ ਛੋਡੀ ॥ ਗੁਰਿ ਕਹਿਆ; ਇਹੁ ਮੂਰਖੁ ਹੋਡੀ ॥ ਇਹੁ ਨੀਘਰੁ; ਘਰੁ ਕਹੀ. ਨ ਪਾਏ ॥ ਹਮ; ਗੁਰਿ. ਰਾਖਿ ਲੀਏ ਲਿਵ ਲਾਏ ॥੬॥ ਇਨ ਲੋਗਨ ਸਿਉ; ਹਮ ਭਏ ਬੈਰਾਈ ॥ ਏਕ ਗ੍ਰਿਹ ਮਹਿ; ਦੁਇ. ਨ ਖਟਾਂਈ ॥ ਆਏ ਪ੍ਰਭ ਪਹਿ; ਅੰਚਰਿ ਲਾਗਿ ॥ ਕਰਹੁ ਤਪਾਵਸੁ; ਪ੍ਰਭ ਸਰਬਾਗਿ ॥੭॥ ਪ੍ਰਭ ਹਸਿ ਬੋਲੇ; ਕੀਏ ਨਿਆਂਏਂ ॥ ਸਗਲ ਦੂਤ. ਮੇਰੀ ਸੇਵਾ ਲਾਏ ॥ ਤੂੰ ਠਾਕੁਰੁ; ਇਹੁ ਗ੍ਰਿਹੁ ਸਭੁ ਤੇਰਾ ॥ ਕਹੁ ਨਾਨਕ; ਗੁਰਿ ਕੀਆ ਨਿਬੇਰਾ ॥੮॥੧॥ ਪ੍ਰਭਾਤੀ ਮਹਲਾ ੫ ॥
Источники и права