couponatlas.

Гуру Грантх Сахиб (гурмукхи): Анг 1362

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਆਸਾ ਇਤੀ, ਆਸ ਕਿ; ਆਸ ਪੁਰਾਈਐ ॥ ਸਤਿਗੁਰ ਭਏ ਦਇਆਲ; ਤ ਪੂਰਾ ਪਾਈਐ ॥ ਮੈ ਤਨਿ ਅਵਗਣ ਬਹੁਤੁ; ਕਿ ਅਵਗਣ ਛਾਇਆ ॥ ਹਰਿਹਾਂ. ਸਤਿਗੁਰ ਭਏ ਦਇਆਲ; ਤ ਮਨੁ ਠਹਰਾਇਆ ॥੫॥ ਕਹੁ ਨਾਨਕ ਬੇਅੰਤੁ; ਬੇਅੰਤੁ ਧਿਆਇਆ ॥ ਦੁਤਰੁ ਇਹੁ ਸੰਸਾਰੁ; ਸਤਿਗੁਰੂ ਤਰਾਇਆ ॥ ਮਿਟਿਆ ਆਵਾ ਗਉਣੁ; ਜਾਂ ਪੂਰਾ ਪਾਇਆ ॥ ਹਰਿਹਾਂ. ਅੰਮ੍ਰਿਤੁ ਹਰਿ ਕਾ ਨਾਮੁ; ਸਤਿਗੁਰ ਤੇ ਪਾਇਆ ॥੬॥ ਮੇਰੈ ਹਾਥਿ ਪਦਮੁ; ਆਗਨਿ ਸੁਖ ਬਾਸਨਾ ॥ ਸਖੀ ਮੋਰੈ ਕੰਠਿ ਰਤੰਨੁ; ਪੇਖਿ ਦੁਖੁ ਨਾਸਨਾ ॥ ਬਾਸਉ ਸੰਗਿ ਗੁਪਾਲ; ਸਗਲ ਸੁਖ ਰਾਸਿ ਹਰਿ ॥ ਹਰਿਹਾਂ. ਰਿਧਿ ਸਿਧਿ ਨਵ ਨਿਧਿ; ਬਸਹਿ ਜਿਸੁ ਸਦਾ ਕਰਿ ॥੭॥ ਪਰ ਤ੍ਰਿਅ ਰਾਵਣਿ ਜਾਹਿ; ਸੇਈ ਤਾ ਲਾਜੀਅਹਿ ॥ ਨਿਤਪ੍ਰਤਿ ਹਿਰਹਿ ਪਰ ਦਰਬੁ; ਛਿਦ੍ਰ ਕਤ ਢਾਕੀਅਹਿ ॥ ਹਰਿ ਗੁਣ ਰਮਤ ਪਵਿਤ੍ਰ; ਸਗਲ ਕੁਲ ਤਾਰਈ ॥ ਹਰਿਹਾਂ. ਸੁਨਤੇ ਭਏ ਪੁਨੀਤ; ਪਾਰਬ੍ਰਹਮੁ ਬੀਚਾਰਈ ॥੮॥ ਊਪਰਿ ਬਨੈ ਅਕਾਸੁ; ਤਲੈ ਧਰ ਸੋਹਤੀ ॥ ਦਹ ਦਿਸ ਚਮਕੈ ਬੀਜੁਲਿ; ਮੁਖ ਕਉ ਜੋਹਤੀ ॥ ਖੋਜਤ ਫਿਰਉ ਬਿਦੇਸਿ; ਪੀਉ ਕਤ ਪਾਈਐ ॥ ਹਰਿਹਾਂ. ਜੇ ਮਸਤਕਿ ਹੋਵੈ ਭਾਗੁ; ਤ ਦਰਸਿ ਸਮਾਈਐ ॥੯॥ ਡਿਠੇ ਸਭੇ ਥਾਵ; ਨਹੀ ਤੁਧੁ ਜੇਹਿਆ ॥ ਬਧੋਹੁ ਪੁਰਖਿ ਬਿਧਾਤੈ; ਤਾਂ ਤੂ ਸੋਹਿਆ ॥ ਵਸਦੀ ਸਘਨ ਅਪਾਰ; ਅਨੂਪ ਰਾਮਦਾਸ ਪੁਰ ॥ ਹਰਿਹਾਂ. ਨਾਨਕ ਕਸਮਲ ਜਾਹਿ; ਨਾਇਐ ਰਾਮਦਾਸ ਸਰ ॥੧੦॥ ਚਾਤ੍ਰਿਕ ਚਿਤ ਸੁਚਿਤ; ਸੁ ਸਾਜਨੁ ਚਾਹੀਐ ॥ ਜਿਸੁ ਸੰਗਿ ਲਾਗੇ ਪ੍ਰਾਣ; ਤਿਸੈ ਕਉ ਆਹੀਐ ॥ ਬਨੁ ਬਨੁ ਫਿਰਤ ਉਦਾਸ; ਬੂੰਦ ਜਲ ਕਾਰਣੇ ॥ ਹਰਿਹਾਂ. ਤਿਉ ਹਰਿ ਜਨੁ ਮਾਂਗੈ ਨਾਮੁ; ਨਾਨਕ ਬਲਿਹਾਰਣੇ ॥੧੧॥ ਮਿਤ ਕਾ ਚਿਤੁ ਅਨੂਪੁ; ਮਰੰਮੁ. ਨ ਜਾਨੀਐ ॥ ਗਾਹਕ ਗੁਨੀ ਅਪਾਰ; ਸੁ ਤਤੁ ਪਛਾਨੀਐ ॥ ਚਿਤਹਿ ਚਿਤੁ ਸਮਾਇ; ਤ ਹੋਵੈ ਰੰਗੁ ਘਨਾ ॥ ਹਰਿਹਾਂ, ਚੰਚਲ ਚੋਰਹਿ ਮਾਰਿ; ਤ ਪਾਵਹਿ ਸਚੁ ਧਨਾ ॥੧੨॥ ਸੁਪਨੈ. ਊਭੀ ਭਈ; ਗਹਿਓ ਕੀ ਨ. ਅੰਚਲਾ ॥ ਸੁੰਦਰ ਪੁਰਖ ਬਿਰਾਜਿਤ; ਪੇਖਿ ਮਨੁ ਬੰਚਲਾ ॥ ਖੋਜਉ ਤਾ ਕੇ ਚਰਣ; ਕਹਹੁ. ਕਤ ਪਾਈਐ ॥ ਹਰਿਹਾਂ. ਸੋਈ ਜਤੰਨੁ ਬਤਾਇ; ਸਖੀ ਪ੍ਰਿਉ ਪਾਈਐ ॥੧੩॥ ਨੈਣ. ਨ ਦੇਖਹਿ ਸਾਧ; ਸਿ ਨੈਣ ਬਿਹਾਲਿਆ ॥ ਕਰਨ. ਨ ਸੁਨਹੀ ਨਾਦੁ; ਕਰਨ ਮੁੰਦਿ ਘਾਲਿਆ ॥ ਰਸਨਾ ਜਪੈ. ਨ ਨਾਮੁ; ਤਿਲੁ ਤਿਲੁ ਕਰਿ ਕਟੀਐ ॥ ਹਰਿਹਾਂ. ਜਬ ਬਿਸਰੈ ਗੋਬਿਦ ਰਾਇ; ਦਿਨੋ ਦਿਨੁ ਘਟੀਐ ॥੧੪॥ ਪੰਕਜ ਫਾਥੇ ਪੰਕ; ਮਹਾ ਮਦ ਗੁੰਫਿਆ ॥ ਅੰਗ ਸੰਗ ਉਰਝਾਇ; ਬਿਸਰਤੇ ਸੁੰਫਿਆ ॥
Источники и права