couponatlas.

Гуру Грантх Сахиб (гурмукхи): Анг 1367

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਕਬੀਰ. ਥੋਰੈ ਜਲਿ ਮਾਛੁਲੀ; ਝੀਵਰਿ ਮੇਲਿਓ ਜਾਲੁ ॥ ਇਹ ਟੋਘਨੈ. ਨ ਛੂਟਸਹਿ; ਫਿਰਿ ਕਰਿ ਸਮੁੰਦੁ ਸਮੑਾਲਿ ॥੪੯॥ ਕਬੀਰ. ਸਮੁੰਦੁ, ਨ ਛੋਡੀਐ; ਜਉ ਅਤਿ ਖਾਰੋ ਹੋਇ ॥ ਪੋਖਰਿ ਪੋਖਰਿ ਢੂਢਤੇ; ਭਲੋ. ਨ ਕਹਿਹੈ ਕੋਇ ॥੫੦॥ ਕਬੀਰ. ਨਿਗੁਸਾਂਏਂ ਬਹਿ ਗਏ; ਥਾਂਘੀ. ਨਾਹੀ ਕੋਇ ॥ ਦੀਨ ਗਰੀਬੀ ਆਪੁਨੀ; ਕਰਤੇ ਹੋਇ ਸੁ ਹੋਇ ॥੫੧॥ ਕਬੀਰ. ਬੈਸਨਉ ਕੀ ਕੂਕਰਿ ਭਲੀ; ਸਾਕਤ ਕੀ ਬੁਰੀ ਮਾਇ ॥ ਓਹ ਨਿਤ ਸੁਨੈ ਹਰਿ ਨਾਮ ਜਸੁ; ਉਹ ਪਾਪ ਬਿਸਾਹਨ ਜਾਇ ॥੫੨॥ ਕਬੀਰ. ਹਰਨਾ ਦੂਬਲਾ; ਇਹੁ ਹਰੀਆਰਾ ਤਾਲੁ ॥ ਲਾਖ ਅਹੇਰੀ ਏਕੁ ਜੀਉ; ਕੇਤਾ ਬੰਚਉ ਕਾਲੁ ॥੫੩॥ ਕਬੀਰ. ਗੰਗਾ ਤੀਰ ਜੁ ਘਰੁ ਕਰਹਿ; ਪੀਵਹਿ ਨਿਰਮਲ ਨੀਰੁ ॥ ਬਿਨੁ ਹਰਿ ਭਗਤਿ. ਨ ਮੁਕਤਿ ਹੋਇ; ਇਉ ਕਹਿ ਰਮੇ ਕਬੀਰ ॥੫੪॥ ਕਬੀਰ. ਮਨੁ ਨਿਰਮਲੁ ਭਇਆ; ਜੈਸਾ ਗੰਗਾ ਨੀਰੁ ॥ ਪਾਛੈ ਲਾਗੋ ਹਰਿ ਫਿਰੈ; ਕਹਤ ਕਬੀਰ ਕਬੀਰ ॥੫੫॥ ਕਬੀਰ. ਹਰਦੀ ਪੀਅਰੀ; ਚੂੰਨਾਂ ਊਜਲ ਭਾਇ ॥ ਰਾਮ ਸਨੇਹੀ ਤਉ ਮਿਲੈ; ਦੋਨਉ ਬਰਨ ਗਵਾਇ ॥੫੬॥ ਕਬੀਰ. ਹਰਦੀ ਪੀਰਤਨੁ ਹਰੈ; ਚੂਨ ਚਿਹਨੁ. ਨ ਰਹਾਇ ॥ ਬਲਿਹਾਰੀ ਇਹ ਪ੍ਰੀਤਿ ਕਉ; ਜਿਹ ਜਾਤਿ ਬਰਨੁ ਕੁਲੁ ਜਾਇ ॥੫੭॥ ਕਬੀਰ. ਮੁਕਤਿ ਦੁਆਰਾ ਸੰਕੁਰਾ; ਰਾਈ ਦਸਏਂ ਭਾਇ ॥ ਮਨੁ ਤਉ ਮੈਗਲੁ ਹੋਇ ਰਹਿਓ; ਨਿਕਸੋ. ਕਿਉ ਕੈ ਜਾਇ ॥੫੮॥ ਕਬੀਰ. ਐਸਾ ਸਤਿਗੁਰੁ ਜੇ ਮਿਲੈ; ਤੁਠਾ ਕਰੇ ਪਸਾਉ ॥ ਮੁਕਤਿ ਦੁਆਰਾ ਮੋਕਲਾ; ਸਹਜੇ ਆਵਉ ਜਾਉ ॥੫੯॥ ਕਬੀਰ. ਨਾ ਮੋੁਹਿ ਛਾਨਿ. ਨ ਛਾਪਰੀ; ਨਾ ਮੋੁਹਿ ਘਰੁ. ਨਹੀ ਗਾਉ ॥ ਮਤ ਹਰਿ ਪੂਛੈ. ਕਉਨੁ ਹੈ; ਮੇਰੇ ਜਾਤਿ ਨ ਨਾਉ ॥੬੦॥ ਕਬੀਰ. ਮੁਹਿ ਮਰਨੇ ਕਾ ਚਾਉ ਹੈ; ਮਰਉ ਤ ਹਰਿ ਕੈ ਦੁਆਰ ॥ ਮਤ ਹਰਿ ਪੂਛੈ ਕਉਨੁ ਹੈ; ਪਰਾ ਹਮਾਰੈ ਬਾਰ ॥੬੧॥ ਕਬੀਰ. ਨਾ ਹਮ ਕੀਆ, ਨ ਕਰਹਿਗੇ; ਨਾ ਕਰਿ ਸਕੈ ਸਰੀਰੁ ॥ ਕਿਆ ਜਾਨਉ. ਕਿਛੁ ਹਰਿ ਕੀਆ; ਭਇਓ ਕਬੀਰੁ ਕਬੀਰੁ ॥੬੨॥ ਕਬੀਰ. ਸੁਪਨੈ ਹੂ ਬਰੜਾਇ ਕੈ; ਜਿਹ ਮੁਖਿ ਨਿਕਸੈ ਰਾਮੁ ॥ ਤਾ ਕੇ ਪਗ ਕੀ ਪਾਨਹੀ; ਮੇਰੇ ਤਨ ਕੋ ਚਾਮੁ ॥੬੩॥ ਕਬੀਰ. ਮਾਟੀ ਕੇ ਹਮ ਪੂਤਰੇ; ਮਾਨਸੁ ਰਾਖਿਓੁ ਨਾਉ ॥ ਚਾਰਿ ਦਿਵਸ ਕੇ ਪਾਹੁਨੇ; ਬਡ ਬਡ ਰੂੰਧਹਿ ਠਾਉ ॥੬੪॥ ਕਬੀਰ. ਮਹਿਦੀ ਕਰਿ ਘਾਲਿਆ; ਆਪੁ ਪੀਸਾਇ ਪੀਸਾਇ ॥ ਤੈ ਸਹ ਬਾਤ. ਨ ਪੂਛੀਐ; ਕਬਹੁ. ਨ ਲਾਈ ਪਾਇ ॥੬੫॥ ਕਬੀਰ. ਜਿਹ ਦਰਿ ਆਵਤ ਜਾਤਿਅਹੁ; ਹਟਕੈ ਨਾਹੀ. ਕੋਇ ॥ ਸੋ ਦਰੁ. ਕੈਸੇ ਛੋਡੀਐ; ਜੋ ਦਰੁ ਐਸਾ ਹੋਇ ॥੬੬॥ ਕਬੀਰ. ਡੂਬਾ ਥਾ ਪੈ ਉਬਰਿਓ; ਗੁਨ ਕੀ ਲਹਰਿ ਝਬਕਿ ॥
Источники и права