couponatlas.

Гуру Грантх Сахиб (гурмукхи): Анг 138

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਆਇਆ ਗਇਆ; ਮੁਇਆ ਨਾਉ ॥ ਪਿਛੈ, ਪਤਲਿ ਸਦਿਹੁ ਕਾਵ ॥ ਨਾਨਕ; ਮਨਮੁਖਿ ਅੰਧੁ ਪਿਆਰੁ ॥ ਬਾਝੁ ਗੁਰੂ; ਡੁਬਾ ਸੰਸਾਰੁ ॥੨॥ ਮਃ ੧ ॥ ਦਸ ਬਾਲਤਣਿ. ਬੀਸ ਰਵਣਿ; ਤੀਸਾ ਕਾ. ਸੁੰਦਰੁ ਕਹਾਵੈ ॥ ਚਾਲੀਸੀ. ਪੁਰੁ ਹੋਇ, ਪਚਾਸੀ. ਪਗੁ ਖਿਸੈ; ਸਠੀ ਕੇ. ਬੋਢੇਪਾ ਆਵੈ ॥ ਸਤਰਿ ਕਾ. ਮਤਿਹੀਣੁ; ਅਸੀਹਾਂ ਕਾ. ਵਿਉਹਾਰੁ ਨ ਪਾਵੈ ॥ ਨਵੈ ਕਾ ਸਿਹਜਾਸਣੀ; ਮੂਲਿ ਨ ਜਾਣੈ. ਅਪ ਬਲੁ ॥ ਢੰਢੋਲਿਮੁ ਢੂਢਿਮੁ ਡਿਠੁ ਮੈ; ਨਾਨਕ. ਜਗੁ ਧੂਏ ਕਾ ਧਵਲਹਰੁ ॥੩॥ ਪਉੜੀ ॥ ਤੂੰ ਕਰਤਾ ਪੁਰਖੁ ਅਗੰਮੁ ਹੈ; ਆਪਿ ਸ੍ਰਿਸਟਿ ਉਪਾਤੀ ॥ ਰੰਗ ਪਰੰਗ ਉਪਾਰਜਨਾ; ਬਹੁ ਬਹੁ ਬਿਧਿ ਭਾਤੀ ॥ ਤੂੰ ਜਾਣਹਿ. ਜਿਨਿ ਉਪਾਈਐ; ਸਭੁ ਖੇਲੁ ਤੁਮਾਤੀ ॥ ਇਕਿ ਆਵਹਿ ਇਕਿ ਜਾਹਿ ਉਠਿ; ਬਿਨੁ ਨਾਵੈ. ਮਰਿ ਜਾਤੀ ॥ ਗੁਰਮੁਖਿ ਰੰਗਿ ਚਲੂਲਿਆ; ਰੰਗਿ ਹਰਿ. ਰੰਗਿ ਰਾਤੀ ॥ ਸੋ ਸੇਵਹੁ ਸਤਿ ਨਿਰੰਜਨੋ; ਹਰਿ ਪੁਰਖੁ ਬਿਧਾਤੀ ॥ ਤੂੰ ਆਪੇ ਆਪਿ ਸੁਜਾਣੁ ਹੈ; ਵਡ ਪੁਰਖੁ ਵਡਾਤੀ ॥ ਜੋ ਮਨਿ ਚਿਤਿ. ਤੁਧੁ ਧਿਆਇਦੇ ਮੇਰੇ ਸਚਿਆ; ਬਲਿ ਬਲਿ ਹਉ. ਤਿਨ ਜਾਤੀ ॥੧॥ ਸਲੋਕ ਮਃ ੧ ॥ ਜੀਉ ਪਾਇ. ਤਨੁ ਸਾਜਿਆ; ਰਖਿਆ ਬਣਤ ਬਣਾਇ ॥ ਅਖੀ ਦੇਖੈ. ਜਿਹਵਾ ਬੋਲੈ; ਕੰਨੀ ਸੁਰਤਿ ਸਮਾਇ ॥ ਪੈਰੀ ਚਲੈ. ਹਥੀ ਕਰਣਾ; ਦਿਤਾ ਪੈਨੈ ਖਾਇ ॥ ਜਿਨਿ ਰਚਿ ਰਚਿਆ. ਤਿਸਹਿ. ਨ ਜਾਣੈ; ਅੰਧਾ. ਅੰਧੁ ਕਮਾਇ ॥ ਜਾ ਭਜੈ ਤਾ ਠੀਕਰੁ ਹੋਵੈ; ਘਾੜਤ. ਘੜੀ ਨ ਜਾਇ ॥ ਨਾਨਕ. ਗੁਰ ਬਿਨੁ ਨਾਹਿ ਪਤਿ; ਪਤਿ ਵਿਣੁ ਪਾਰਿ ਨ ਪਾਇ ॥੧॥ ਮਃ ੨ ॥ ਦੇਂਦੇ ਥਾਵਹੁ. ਦਿਤਾ ਚੰਗਾ; ਮਨਮੁਖਿ ਐਸਾ ਜਾਣੀਐ ॥ ਸੁਰਤਿ ਮਤਿ ਚਤੁਰਾਈ ਤਾ ਕੀ; ਕਿਆ ਕਰਿ ਆਖਿ ਵਖਾਣੀਐ ॥ ਅੰਤਰਿ ਬਹਿ ਕੈ ਕਰਮ ਕਮਾਵੈ; ਸੋ ਚਹੁ ਕੁੰਡੀ ਜਾਣੀਐ ॥ ਜੋ ਧਰਮੁ ਕਮਾਵੈ. ਤਿਸੁ ਧਰਮ ਨਾਉ ਹੋਵੈ; ਪਾਪਿ ਕਮਾਣੈ ਪਾਪੀ ਜਾਣੀਐ ॥ ਤੂੰ ਆਪੇ ਖੇਲ ਕਰਹਿ ਸਭਿ ਕਰਤੇ; ਕਿਆ ਦੂਜਾ. ਆਖਿ ਵਖਾਣੀਐ ॥ ਜਿਚਰੁ ਤੇਰੀ ਜੋਤਿ. ਤਿਚਰੁ ਜੋਤੀ ਵਿਚਿ ਤੂੰ ਬੋਲਹਿ; ਵਿਣੁ ਜੋਤੀ. ਕੋਈ ਕਿਛੁ ਕਰਿਹੁ. ਦਿਖਾ ਸਿਆਣੀਐ ॥ ਨਾਨਕ. ਗੁਰਮੁਖਿ ਨਦਰੀ ਆਇਆ; ਹਰਿ ਇਕੋ ਸੁਘੜੁ ਸੁਜਾਣੀਐ ॥੨॥ ਪਉੜੀ ॥ ਤੁਧੁ ਆਪੇ ਜਗਤੁ ਉਪਾਇ ਕੈ; ਤੁਧੁ ਆਪੇ ਧੰਧੈ ਲਾਇਆ ॥ ਮੋਹ ਠਗਉਲੀ ਪਾਇ ਕੈ; ਤੁਧੁ ਆਪਹੁ ਜਗਤੁ ਖੁਆਇਆ ॥ ਤਿਸਨਾ ਅੰਦਰਿ ਅਗਨਿ ਹੈ; ਨਹ ਤਿਪਤੈ ਭੁਖਾ ਤਿਹਾਇਆ ॥ ਸਹਸਾ ਇਹੁ ਸੰਸਾਰੁ ਹੈ; ਮਰਿ ਜੰਮੈ ਆਇਆ ਜਾਇਆ ॥ ਬਿਨੁ ਸਤਿਗੁਰ. ਮੋਹੁ ਨ ਤੁਟਈ; ਸਭਿ ਥਕੇ ਕਰਮ ਕਮਾਇਆ ॥ ਗੁਰਮਤੀ ਨਾਮੁ ਧਿਆਈਐ; ਸੁਖਿ ਰਜਾ. ਜਾ ਤੁਧੁ ਭਾਇਆ ॥ ਕੁਲੁ ਉਧਾਰੇ ਆਪਣਾ; ਧੰਨੁ ਜਣੇਦੀ ਮਾਇਆ ॥
Источники и права