couponatlas.

Гуру Грантх Сахиб (гурмукхи): Анг 1388

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਦੇਹ ਨ ਗੇਹ, ਨ ਨੇਹ ਨ ਨੀਤਾ; ਮਾਇਆ ਮਤ. ਕਹਾ ਲਉ ਗਾਰਹੁ ॥ ਛਤ੍ਰ ਨ ਪਤ੍ਰ ਨ ਚਉਰ ਨ ਚਾਵਰ; ਬਹਤੀ ਜਾਤ. ਰਿਦੈ, ਨ ਬਿਚਾਰਹੁ ॥ ਰਥ ਨ ਅਸ੍ਵ, ਨ ਗਜ ਸਿੰਘਾਸਨ; ਛਿਨ ਮਹਿ ਤਿਆਗਤ, ਨਾਂਗ ਸਿਧਾਰਹੁ ॥ ਸੂਰ ਨ ਬੀਰ ਨ ਮੀਰ ਨ ਖਾਨਮ; ਸੰਗਿ. ਨ ਕੋਊ, ਦ੍ਰਿਸਟਿ ਨਿਹਾਰਹੁ ॥ ਕੋਟ ਨ ਓਟ ਨ ਕੋਸ. ਨ ਛੋਟਾ; ਕਰਤ ਬਿਕਾਰ, ਦੋਊ ਕਰ ਝਾਰਹੁ ॥ ਮਿਤ੍ਰ ਨ ਪੁਤ੍ਰ ਕਲਤ੍ਰ ਸਾਜਨ ਸਖ; ਉਲਟਤ ਜਾਤ, ਬਿਰਖ ਕੀ ਛਾਂਰਹੁ ॥ ਦੀਨ ਦਯਾਲ ਪੁਰਖ ਪ੍ਰਭ ਪੂਰਨ; ਛਿਨ ਛਿਨ ਸਿਮਰਹੁ ਅਗਮ ਅਪਾਰਹੁ ॥ ਸ੍ਰੀਪਤਿ ਨਾਥ ਸਰਣਿ ਨਾਨਕ ਜਨ; ਹੇ ਭਗਵੰਤ. ਕ੍ਰਿਪਾ ਕਰਿ ਤਾਰਹੁ ॥੫॥ ਪ੍ਰਾਨ ਮਾਨ ਦਾਨ ਮਗ ਜੋਹਨ; ਹੀਤੁ ਚੀਤੁ ਦੇ, ਲੇ ਲੇ ਪਾਰੀ ॥ ਸਾਜਨ ਸੈਨ ਮੀਤ ਸੁਤ ਭਾਈ; ਤਾਹੂ ਤੇ ਲੇ. ਰਖੀ ਨਿਰਾਰੀ ॥ ਧਾਵਨ ਪਾਵਨ ਕੂਰ ਕਮਾਵਨ; ਇਹ ਬਿਧਿ ਕਰਤ, ਅਉਧ ਤਨ ਜਾਰੀ ॥ ਕਰਮ ਧਰਮ ਸੰਜਮ ਸੁਚ ਨੇਮਾ; ਚੰਚਲ ਸੰਗਿ. ਸਗਲ ਬਿਧਿ ਹਾਰੀ ॥ ਪਸੁ ਪੰਖੀ ਬਿਰਖ ਅਸਥਾਵਰ; ਬਹੁ ਬਿਧਿ ਜੋਨਿ ਭ੍ਰਮਿਓ, ਅਤਿ ਭਾਰੀ ॥ ਖਿਨੁ ਪਲੁ ਚਸਾ ਨਾਮੁ. ਨਹੀ ਸਿਮਰਿਓ; ਦੀਨਾ ਨਾਥ ਪ੍ਰਾਨਪਤਿ ਸਾਰੀ ॥ ਖਾਨ ਪਾਨ, ਮੀਠ ਰਸ ਭੋਜਨ; ਅੰਤ ਕੀ ਬਾਰ, ਹੋਤ ਕਤ ਖਾਰੀ ॥ ਨਾਨਕ. ਸੰਤ ਚਰਨ ਸੰਗਿ ਉਧਰੇ; ਹੋਰਿ ਮਾਇਆ ਮਗਨ, ਚਲੇ ਸਭਿ ਡਾਰੀ ॥੬॥ ਬ੍ਰਹਮਾਦਿਕ ਸਿਵ ਛੰਦ ਮੁਨੀਸੁਰ; ਰਸਕਿ ਰਸਕਿ ਠਾਕੁਰ ਗੁਨ ਗਾਵਤ ॥ ਇੰਦ੍ਰ ਮੁਨਿੰਦ੍ਰ ਖੋਜਤੇ ਗੋਰਖ; ਧਰਣਿ ਗਗਨ ਆਵਤ ਫੁਨਿ ਧਾਵਤ ॥ ਸਿਧ ਮਨੁਖੵ ਦੇਵ ਅਰੁ ਦਾਨਵ; ਇਕੁ ਤਿਲੁ. ਤਾ ਕੋ ਮਰਮੁ, ਨ ਪਾਵਤ ॥ ਪ੍ਰਿਅ ਪ੍ਰਭ ਪ੍ਰੀਤਿ ਪ੍ਰੇਮ ਰਸ ਭਗਤੀ; ਹਰਿ ਜਨ ਤਾ ਕੈ ਦਰਸਿ ਸਮਾਵਤ ॥ ਤਿਸਹਿ ਤਿਆਗਿ, ਆਨ ਕਉ ਜਾਚਹਿ; ਮੁਖ ਦੰਤ ਰਸਨ, ਸਗਲ ਘਸਿ ਜਾਵਤ ॥ ਰੇ ਮਨ ਮੂੜ. ਸਿਮਰਿ ਸੁਖਦਾਤਾ; ਨਾਨਕ ਦਾਸ. ਤੁਝਹਿ ਸਮਝਾਵਤ ॥੭॥ ਮਾਇਆ ਰੰਗ, ਬਿਰੰਗ ਕਰਤ ਭ੍ਰਮ; ਮੋਹ ਕੈ ਕੂਪਿ, ਗੁਬਾਰਿ ਪਰਿਓ ਹੈ ॥ ਏਤਾ ਗਬੁ. ਅਕਾਸਿ, ਨ ਮਾਵਤ; ਬਿਸਟਾ ਅਸ੍ਤ ਕ੍ਰਿਮਿ ਉਦਰੁ ਭਰਿਓ ਹੈ ॥ ਦਹ ਦਿਸ ਧਾਇ ਮਹਾ ਬਿਖਿਆ ਕਉ; ਪਰ ਧਨ ਛੀਨਿ, ਅਗਿਆਨ ਹਰਿਓ ਹੈ ॥ ਜੋਬਨ ਬੀਤਿ. ਜਰਾ ਰੋਗਿ ਗ੍ਰਸਿਓ; ਜਮਦੂਤਨ ਡੰਨੁ ਮਿਰਤੁ ਮਰਿਓ ਹੈ ॥ ਅਨਿਕ ਜੋਨਿ ਸੰਕਟ, ਨਰਕ ਭੁੰਚਤ; ਸਾਸਨ ਦੂਖ ਗਰਤਿ ਗਰਿਓ ਹੈ ॥ ਪ੍ਰੇਮ ਭਗਤਿ. ਉਧਰਹਿ ਸੇ ਨਾਨਕ; ਕਰਿ ਕਿਰਪਾ ਸੰਤੁ ਆਪਿ ਕਰਿਓ ਹੈ ॥੮॥ ਗੁਣ ਸਮੂਹ ਫਲ ਸਗਲ ਮਨੋਰਥ; ਪੂਰਨ ਹੋਈ ਆਸ ਹਮਾਰੀ ॥ ਅਉਖਧ ਮੰਤ੍ਰ ਤੰਤ੍ਰ. ਪਰ ਦੁਖ ਹਰ; ਸਰਬ ਰੋਗ ਖੰਡਣ, ਗੁਣਕਾਰੀ ॥
Источники и права