couponatlas.

Гуру Грантх Сахиб (гурмукхи): Анг 1391

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਸਵਈਏ ਮਹਲੇ ਦੂਜੇ ਕੇ ੨ ॥ ੴ ਸਤਿਗੁਰ ਪ੍ਰਸਾਦਿ ॥ ਸੋਈ ਪੁਰਖੁ ਧੰਨੁ ਕਰਤਾ; ਕਾਰਣ ਕਰਤਾਰੁ ਕਰਣ ਸਮਰਥੋ ॥ ਸਤਿਗੁਰੂ ਧੰਨੁ ਨਾਨਕੁ; ਮਸਤਕਿ ਤੁਮ. ਧਰਿਓ ਜਿਨਿ ਹਥੋ ॥ ਤ ਧਰਿਓ ਮਸਤਕਿ ਹਥੁ ਸਹਜਿ; ਅਮਿਉ ਵੁਠਉ ਛਜਿ; ਸੁਰਿ ਨਰ ਗਣ ਮੁਨਿ ਬੋਹਿਯ ਅਗਾਜਿ ॥ ਮਾਰਿਓ ਕੰਟਕੁ ਕਾਲੁ ਗਰਜਿ; ਧਾਵਤੁ ਲੀਓ ਬਰਜਿ; ਪੰਚ ਭੂਤ ਏਕ ਘਰਿ, ਰਾਖਿ ਲੇ ਸਮਜਿ ॥ ਜਗੁ ਜੀਤਉ. ਗੁਰ ਦੁਆਰਿ; ਖੇਲਹਿ ਸਮਤ ਸਾਰਿ; ਰਥੁ ਉਨਮਨਿ, ਲਿਵ ਰਾਖਿ ਨਿਰੰਕਾਰਿ ॥ ਕਹੁ ਕੀਰਤਿ. ਕਲ ਸਹਾਰ, ਸਪਤ ਦੀਪ ਮਝਾਰ; ਲਹਣਾ ਜਗਤ੍ਰ ਗੁਰੁ ਪਰਸਿ ਮੁਰਾਰਿ ॥੧॥ ਜਾ ਕੀ ਦ੍ਰਿਸਟਿ, ਅੰਮ੍ਰਿਤ ਧਾਰ; ਕਾਲੁਖ ਖਨਿ ਉਤਾਰ; ਤਿਮਰ ਅਗੵਾਨ ਜਾਹਿ, ਦਰਸ ਦੁਆਰ ॥ ਓਇ ਜੁ ਸੇਵਹਿ. ਸਬਦੁ ਸਾਰੁ; ਗਾਖੜੀ ਬਿਖਮ ਕਾਰ; ਤੇ ਨਰ ਭਵ ਉਤਾਰਿ, ਕੀਏ ਨਿਰਭਾਰ ॥ ਸਤਸੰਗਤਿ ਸਹਜ ਸਾਰਿ, ਜਾਗੀਲੇ ਗੁਰ ਬੀਚਾਰਿ; ਨਿੰਮਰੀ ਭੂਤ ਸਦੀਵ, ਪਰਮ ਪਿਆਰਿ ॥ ਕਹੁ ਕੀਰਤਿ. ਕਲ ਸਹਾਰ, ਸਪਤ ਦੀਪ ਮਝਾਰ; ਲਹਣਾ ਜਗਤ੍ਰ ਗੁਰੁ ਪਰਸਿ ਮੁਰਾਰਿ ॥੨॥ ਤੈ ਤਉ. ਦ੍ਰਿੜਿਓ ਨਾਮੁ ਅਪਾਰੁ, ਬਿਮਲ ਜਾਸੁ ਬਿਥਾਰੁ; ਸਾਧਿਕ ਸਿਧ ਸੁਜਨ, ਜੀਆ ਕੋ ਅਧਾਰੁ ॥ ਤੂ ਤਾ. ਜਨਿਕ ਰਾਜਾ ਅਉਤਾਰੁ; ਸਬਦੁ ਸੰਸਾਰਿ ਸਾਰੁ; ਰਹਹਿ ਜਗਤ੍ਰ, ਜਲ ਪਦਮ ਬੀਚਾਰ ॥ ਕਲਿਪ ਤਰੁ ਰੋਗ ਬਿਦਾਰੁ, ਸੰਸਾਰ ਤਾਪ ਨਿਵਾਰੁ; ਆਤਮਾ ਤ੍ਰਿਬਿਧਿ. ਤੇਰੈ ਏਕ ਲਿਵ ਤਾਰ ॥ ਕਹੁ ਕੀਰਤਿ. ਕਲ ਸਹਾਰ, ਸਪਤ ਦੀਪ ਮਝਾਰ; ਲਹਣਾ ਜਗਤ੍ਰ ਗੁਰੁ ਪਰਸਿ ਮੁਰਾਰਿ ॥੩॥ ਤੈ ਤਾ. ਹਦਰਥਿ ਪਾਇਓ ਮਾਨੁ, ਸੇਵਿਆ ਗੁਰੁ ਪਰਵਾਨੁ; ਸਾਧਿ ਅਜਗਰੁ. ਜਿਨਿ ਕੀਆ ਉਨਮਾਨੁ ॥ ਹਰਿ ਹਰਿ ਦਰਸ ਸਮਾਨ, ਆਤਮਾ ਵੰਤਗਿਆਨ; ਜਾਣੀਅ ਅਕਲ ਗਤਿ, ਗੁਰ ਪਰਵਾਨ ॥ ਜਾ ਕੀ ਦ੍ਰਿਸਟਿ. ਅਚਲ ਠਾਣ, ਬਿਮਲ ਬੁਧਿ ਸੁਥਾਨ; ਪਹਿਰਿ ਸੀਲ ਸਨਾਹੁ. ਸਕਤਿ ਬਿਦਾਰਿ ॥ ਕਹੁ ਕੀਰਤਿ. ਕਲ ਸਹਾਰ, ਸਪਤ ਦੀਪ ਮਝਾਰ; ਲਹਣਾ ਜਗਤ੍ਰ ਗੁਰੁ, ਪਰਸਿ ਮੁਰਾਰਿ ॥੪॥ ਦ੍ਰਿਸਟਿ ਧਰਤ, ਤਮ ਹਰਨ; ਦਹਨ ਅਘ, ਪਾਪ ਪ੍ਰਨਾਸਨ ॥ ਸਬਦ ਸੂਰ ਬਲਵੰਤ; ਕਾਮ ਅਰੁ ਕ੍ਰੋਧ ਬਿਨਾਸਨ ॥ ਲੋਭ ਮੋਹ, ਵਸਿ ਕਰਣ; ਸਰਣ ਜਾਚਿਕ, ਪ੍ਰਤਿਪਾਲਣ ॥ ਆਤਮ ਰਤ, ਸੰਗ੍ਰਹਣ; ਕਹਣ ਅੰਮ੍ਰਿਤ ਕਲ ਢਾਲਣ ॥ ਸਤਿਗੁਰੂ ਕਲ, ਸਤਿਗੁਰ ਤਿਲਕੁ; ਸਤਿ ਲਾਗੈ, ਸੋ ਪੈ ਤਰੈ ॥ ਗੁਰੁ ਜਗਤ. ਫਿਰਣਸੀਹ ਅੰਗਰਉ; ਰਾਜੁ ਜੋਗੁ. ਲਹਣਾ ਕਰੈ ॥੫॥
Источники и права