couponatlas.

Гуру Грантх Сахиб (гурмукхи): Анг 1394

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਸਕਯਥੁ ਜਨਮੁ ਕਲੵੁਚਰੈ; ਗੁਰੁ ਪਰਸੵਿਉ ਅਮਰ ਪ੍ਰਗਾਸੁ ॥੮॥ ਬਾਰਿਜੁ ਕਰਿ ਦਾਹਿਣੈ; ਸਿਧਿ. ਸਨਮੁਖ ਮੁਖੁ ਜੋਵੈ ॥ ਰਿਧਿ ਬਸੈ ਬਾਂਵਾਂਗਿ; ਜੁ ਤੀਨਿ ਲੋਕਾਂਤਰ ਮੋਹੈ ॥ ਰਿਦੈ ਬਸੈ ਅਕਹੀਉ; ਸੋਇ ਰਸੁ. ਤਿਨ ਹੀ ਜਾਤਉ ॥ ਮੁਖਹੁ ਭਗਤਿ ਉਚਰੈ; ਅਮਰੁ ਗੁਰੁ, ਇਤੁ ਰੰਗਿ ਰਾਤਉ ॥ ਮਸਤਕਿ ਨੀਸਾਣੁ, ਸਚਉ ਕਰਮੁ; ਕਲੵ ਜੋੜਿ ਕਰ ਧੵਾਇਅਉ ॥ ਪਰਸਿਅਉ, ਗੁਰੂ ਸਤਿਗੁਰ ਤਿਲਕੁ; ਸਰਬ ਇਛ. ਤਿਨਿ ਪਾਇਅਉ ॥੯॥ ਚਰਣ. ਤ ਪਰ ਸਕਯਥ; ਚਰਣ. ਗੁਰ ਅਮਰ ਪਵਲਿ ਰਯ ॥ ਹਥ. ਤ ਪਰ ਸਕਯਥ; ਹਥ ਲਗਹਿ. ਗੁਰ ਅਮਰ ਪਯ ॥ ਜੀਹ. ਤ ਪਰ ਸਕਯਥ; ਜੀਹ. ਗੁਰ ਅਮਰੁ ਭਣਿਜੈ ॥ ਨੈਣ. ਤ ਪਰ ਸਕਯਥ; ਨਯਣਿ. ਗੁਰੁ ਅਮਰੁ ਪਿਖਿਜੈ ॥ ਸ੍ਰਵਣ. ਤ ਪਰ ਸਕਯਥ; ਸ੍ਰਵਣਿ ਗੁਰੁ ਅਮਰੁ ਸੁਣਿਜੈ ॥ ਸਕਯਥੁ ਸੁ ਹੀਉ, ਜਿਤੁ ਹੀਅ ਬਸੈ; ਗੁਰ ਅਮਰਦਾਸੁ, ਨਿਜ ਜਗਤ ਪਿਤ ॥ ਸਕਯਥੁ ਸੁ ਸਿਰੁ, ਜਾਲਪੁ ਭਣੈ; ਜੁ ਸਿਰੁ ਨਿਵੈ, ਗੁਰ ਅਮਰ ਨਿਤ ॥੧॥੧੦॥ ਤਿਨਰ ਦੁਖ ਨਹ ਭੁਖ; ਤਿਨਰ ਨਿਧਨ, ਨਹੁ ਕਹੀਅਹਿ ॥ ਤਿਨਰ ਸੋਕੁ, ਨਹੁ ਹੂਐ; ਤਿਨਰ ਸੇ ਅੰਤੁ, ਨ ਲਹੀਅਹਿ ॥ ਤਿਨਰ ਸੇਵ. ਨਹੁ ਕਰਹਿ; ਤਿਨਰ. ਸਯ ਸਹਸ ਸਮਪਹਿ ॥ ਤਿਨਰ ਦੁਲੀਚੈ ਬਹਹਿ; ਤਿ ਨਰ ਉਥਪਿ ਬਿਥਪਹਿ ॥ ਸੁਖ ਲਹਹਿ. ਤਿਨਰ ਸੰਸਾਰ ਮਹਿ; ਅਭੈ ਪਟੁ, ਰਿਪ ਮਧਿ ਤਿਹ ॥ ਸਕਯਥ ਤਿਨਰ. ਜਾਲਪੁ ਭਣੈ; ਗੁਰ ਅਮਰਦਾਸੁ ਸੁਪ੍ਰਸੰਨੁ ਜਿਹ ॥੨॥੧੧॥ ਤੈ ਪਢਿਅਉ ਇਕੁ, ਮਨਿ ਧਰਿਅਉ ਇਕੁ; ਕਰਿ ਇਕੁ ਪਛਾਣਿਓ ॥ ਨਯਣਿ ਬਯਣਿ ਮੁਹਿ, ਇਕੁ ਇਕੁ; ਦੁਹੁ ਠਾਂਇ. ਨ ਜਾਣਿਓ ॥ ਸੁਪਨਿ ਇਕੁ. ਪਰਤਖਿ ਇਕੁ; ਇਕਸ ਮਹਿ ਲੀਣਉ ॥ ਤੀਸ ਇਕੁ ਅਰੁ ਪੰਜਿ ਸਿਧੁ; ਪੈਤੀਸ. ਨ ਖੀਣਉ ॥ ਇਕਹੁ ਜਿ ਲਾਖੁ. ਲਖਹੁ ਅਲਖੁ ਹੈ; ਇਕੁ ਇਕੁ ਕਰਿ ਵਰਨਿਅਉ ॥ ਗੁਰ ਅਮਰਦਾਸ ਜਾਲਪੁ ਭਣੈ; ਤੂ ਇਕੁ ਲੋੜਹਿ. ਇਕੁ ਮੰਨਿਅਉ ॥੩॥੧੨॥ ਜਿ ਮਤਿ ਗਹੀ ਜੈਦੇਵਿ; ਜਿ ਮਤਿ ਨਾਮੈ ਸੰਮਾਣੀ ॥ ਜਿ ਮਤਿ ਤ੍ਰਿਲੋਚਨ ਚਿਤਿ; ਭਗਤ ਕੰਬੀਰਹਿ ਜਾਣੀ ॥ ਰੁਕਮਾਂਗਦ ਕਰਤੂਤਿ; ਰਾਮੁ ਜੰਪਹੁ ਨਿਤ ਭਾਈ ॥ ਅੰਮਰੀਕਿ ਪ੍ਰਹਲਾਦਿ; ਸਰਣਿ ਗੋਬਿੰਦ ਗਤਿ ਪਾਈ ॥ ਤੈ ਲੋਭੁ ਕ੍ਰੋਧੁ ਤ੍ਰਿਸਨਾ ਤਜੀ; ਸੁ ਮਤਿ ਜਲੵ ਜਾਣੀ ਜੁਗਤਿ ॥ ਗੁਰੁ ਅਮਰਦਾਸੁ ਨਿਜ ਭਗਤੁ ਹੈ; ਦੇਖਿ ਦਰਸੁ ਪਾਵਉ ਮੁਕਤਿ ॥੪॥੧੩॥ ਗੁਰੁ ਅਮਰਦਾਸੁ ਪਰਸੀਐ; ਪੁਹਮਿ ਪਾਤਿਕ ਬਿਨਾਸਹਿ ॥ ਗੁਰੁ ਅਮਰਦਾਸੁ ਪਰਸੀਐ; ਸਿਧ ਸਾਧਿਕ ਆਸਾਸਹਿ ॥ ਗੁਰੁ ਅਮਰਦਾਸੁ ਪਰਸੀਐ; ਧਿਆਨੁ ਲਹੀਐ, ਪਉ ਮੁਕਿਹਿ ॥ ਗੁਰੁ ਅਮਰਦਾਸੁ ਪਰਸੀਐ; ਅਭਉ ਲਭੈ, ਗਉ ਚੁਕਿਹਿ ॥
Источники и права