couponatlas.

Гуру Грантх Сахиб (гурмукхи): Анг 140

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਅਵਰੀ ਨੋ; ਸਮਝਾਵਣਿ ਜਾਇ ॥ ਮੁਠਾ ਆਪਿ; ਮੁਹਾਏ ਸਾਥੈ ॥ ਨਾਨਕ; ਐਸਾ ਆਗੂ ਜਾਪੈ ॥੧॥ ਮਹਲਾ ੪ ॥ ਜਿਸ ਦੈ ਅੰਦਰਿ. ਸਚੁ ਹੈ; ਸੋ ਸਚਾ ਨਾਮੁ, ਮੁਖਿ ਸਚੁ ਅਲਾਏ ॥ ਓਹੁ ਹਰਿ ਮਾਰਗਿ ਆਪਿ ਚਲਦਾ; ਹੋਰਨਾ ਨੋ ਹਰਿ ਮਾਰਗਿ ਪਾਏ ॥ ਜੇ ਅਗੈ ਤੀਰਥੁ ਹੋਇ. ਤਾ ਮਲੁ ਲਹੈ; ਛਪੜਿ ਨਾਤੈ. ਸਗਵੀ ਮਲੁ ਲਾਏ ॥ ਤੀਰਥੁ ਪੂਰਾ ਸਤਿਗੁਰੂ; ਜੋ ਅਨਦਿਨੁ ਹਰਿ ਹਰਿ ਨਾਮੁ ਧਿਆਏ ॥ ਓਹੁ ਆਪਿ ਛੁਟਾ. ਕੁਟੰਬ ਸਿਉ; ਦੇ ਹਰਿ ਹਰਿ ਨਾਮੁ. ਸਭ ਸ੍ਰਿਸਟਿ ਛਡਾਏ ॥ ਜਨ ਨਾਨਕ. ਤਿਸੁ ਬਲਿਹਾਰਣੈ; ਜੋ ਆਪਿ ਜਪੈ. ਅਵਰਾ ਨਾਮੁ ਜਪਾਏ ॥੨॥ ਪਉੜੀ ॥ ਇਕਿ. ਕੰਦ ਮੂਲੁ ਚੁਣਿ ਖਾਹਿ; ਵਣ ਖੰਡਿ ਵਾਸਾ ॥ ਇਕਿ. ਭਗਵਾ ਵੇਸੁ ਕਰਿ ਫਿਰਹਿ; ਜੋਗੀ ਸੰਨਿਆਸਾ ॥ ਅੰਦਰਿ ਤ੍ਰਿਸਨਾ ਬਹੁਤੁ; ਛਾਦਨ ਭੋਜਨ ਕੀ ਆਸਾ ॥ ਬਿਰਥਾ ਜਨਮੁ ਗਵਾਇ; ਨ ਗਿਰਹੀ. ਨ ਉਦਾਸਾ ॥ ਜਮਕਾਲੁ ਸਿਰਹੁ. ਨ ਉਤਰੈ; ਤ੍ਰਿਬਿਧਿ ਮਨਸਾ ॥ ਗੁਰਮਤੀ. ਕਾਲੁ ਨ ਆਵੈ ਨੇੜੈ; ਜਾ ਹੋਵੈ ਦਾਸਨਿ ਦਾਸਾ ॥ ਸਚਾ ਸਬਦੁ ਸਚੁ ਮਨਿ; ਘਰ ਹੀ ਮਾਹਿ ਉਦਾਸਾ ॥ ਨਾਨਕ. ਸਤਿਗੁਰੁ ਸੇਵਨਿ ਆਪਣਾ; ਸੇ ਆਸਾ ਤੇ ਨਿਰਾਸਾ ॥੫॥ ਸਲੋਕੁ ਮਃ ੧ ॥ ਜੇ ਰਤੁ ਲਗੈ ਕਪੜੈ; ਜਾਮਾ ਹੋਇ ਪਲੀਤੁ ॥ ਜੋ ਰਤੁ ਪੀਵਹਿ ਮਾਣਸਾ; ਤਿਨ ਕਿਉ ਨਿਰਮਲੁ ਚੀਤੁ ॥ ਨਾਨਕ. ਨਾਉ ਖੁਦਾਇ ਕਾ; ਦਿਲਿ ਹਛੈ ਮੁਖਿ ਲੇਹੁ ॥ ਅਵਰਿ ਦਿਵਾਜੇ ਦੁਨੀ ਕੇ; ਝੂਠੇ ਅਮਲ ਕਰੇਹੁ ॥੧॥ ਮਃ ੧ ॥ ਜਾ ਹਉ ਨਾਹੀ. ਤਾ ਕਿਆ ਆਖਾ; ਕਿਹੁ ਨਾਹੀ. ਕਿਆ ਹੋਵਾ ॥ ਕੀਤਾ ਕਰਣਾ. ਕਹਿਆ ਕਥਨਾ; ਭਰਿਆ ਭਰਿ ਭਰਿ ਧੋਵਾਂ ॥ ਆਪਿ. ਨ ਬੁਝਾ, ਲੋਕ ਬੁਝਾਈ; ਐਸਾ ਆਗੂ ਹੋਵਾਂ ॥ ਨਾਨਕ. ਅੰਧਾ ਹੋਇ ਕੈ. ਦਸੇ ਰਾਹੈ; ਸਭਸੁ ਮੁਹਾਏ ਸਾਥੈ ॥ ਅਗੈ ਗਇਆ ਮੁਹੇ ਮੁਹਿ ਪਾਹਿ; ਸੁ ਐਸਾ ਆਗੂ ਜਾਪੈ ॥੨॥ ਪਉੜੀ ॥ ਮਾਹਾ ਰੁਤੀ ਸਭ ਤੂੰ; ਘੜੀ ਮੂਰਤ ਵੀਚਾਰਾ ॥ ਤੂੰ ਗਣਤੈ. ਕਿਨੈ ਨ ਪਾਇਓ; ਸਚੇ ਅਲਖ ਅਪਾਰਾ ॥ ਪੜਿਆ ਮੂਰਖੁ ਆਖੀਐ; ਜਿਸੁ ਲਬੁ ਲੋਭੁ ਅਹੰਕਾਰਾ ॥ ਨਾਉ ਪੜੀਐ ਨਾਉ ਬੁਝੀਐ; ਗੁਰਮਤੀ ਵੀਚਾਰਾ ॥ ਗੁਰਮਤੀ ਨਾਮੁ ਧਨੁ ਖਟਿਆ; ਭਗਤੀ ਭਰੇ ਭੰਡਾਰਾ ॥ ਨਿਰਮਲੁ ਨਾਮੁ ਮੰਨਿਆ; ਦਰਿ ਸਚੈ ਸਚਿਆਰਾ ॥ ਜਿਸ ਦਾ ਜੀਉ ਪਰਾਣੁ ਹੈ; ਅੰਤਰਿ ਜੋਤਿ ਅਪਾਰਾ ॥ ਸਚਾ ਸਾਹੁ ਇਕੁ ਤੂੰ; ਹੋਰੁ ਜਗਤੁ ਵਣਜਾਰਾ ॥੬॥ ਸਲੋਕੁ ਮਃ ੧ ॥ ਮਿਹਰ ਮਸੀਤਿ. ਸਿਦਕੁ ਮੁਸਲਾ; ਹਕੁ ਹਲਾਲੁ ਕੁਰਾਣੁ ॥ ਸਰਮ ਸੁੰਨਤਿ. ਸੀਲੁ ਰੋਜਾ; ਹੋਹੁ ਮੁਸਲਮਾਣੁ ॥ ਕਰਣੀ ਕਾਬਾ. ਸਚੁ ਪੀਰੁ; ਕਲਮਾ ਕਰਮ ਨਿਵਾਜ ॥ ਤਸਬੀ ਸਾ ਤਿਸੁ ਭਾਵਸੀ; ਨਾਨਕ. ਰਖੈ ਲਾਜ ॥੧॥
Источники и права