couponatlas.

Гуру Грантх Сахиб (гурмукхи): Анг 1403

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਬੇਵਜੀਰ ਬਡੇ ਧੀਰ, ਧਰਮ ਅੰਗ ਅਲਖ ਅਗਮ; ਖੇਲੁ ਕੀਆ. ਆਪਣੈ ਉਛਾਹਿ ਜੀਉ ॥ ਅਕਥ ਕਥਾ ਕਥੀ. ਨ ਜਾਇ, ਤੀਨਿ ਲੋਕ ਰਹਿਆ ਸਮਾਇ; ਸੁਤਹ ਸਿਧ ਰੂਪੁ ਧਰਿਓ, ਸਾਹਨ ਕੈ ਸਾਹਿ ਜੀਉ ॥ ਸਤਿ ਸਾਚੁ ਸ੍ਰੀ ਨਿਵਾਸੁ, ਆਦਿ ਪੁਰਖੁ ਸਦਾ ਤੁਹੀ; ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਵਾਹਿ ਜੀਉ ॥੩॥੮॥ ਸਤਿਗੁਰੂ ਸਤਿਗੁਰੂ; ਸਤਿਗੁਰੁ ਗੁਬਿੰਦ ਜੀਉ ॥ ਬਲਿਹਿ ਛਲਨ, ਸਬਲ ਮਲਨ, ਭਗ੍ਤਿ ਫਲਨ, ਕਾਨੑ ਕੁਅਰ; ਨਿਹਕਲੰਕ ਬਜੀ ਡੰਕ, ਚੜ੍ਹੂ ਦਲ ਰਵਿੰਦ ਜੀਉ ॥ ਰਾਮ ਰਵਣ. ਦੁਰਤ ਦਵਣ; ਸਕਲ ਭਵਣ ਕੁਸਲ ਕਰਣ; ਸਰਬ ਭੂਤ, ਆਪਿ ਹੀ ਦੇਵਾਧਿ ਦੇਵ; ਸਹਸ ਮੁਖ ਫਨਿੰਦ ਜੀਉ ॥ ਜਰਮ ਕਰਮ ਮਛ ਕਛ ਹੁਅ ਬਰਾਹ; ਜਮੁਨਾ ਕੈ ਕੂਲਿ, ਖੇਲੁ ਖੇਲਿਓ ਜਿਨਿ ਗਿੰਦ ਜੀਉ ॥ ਨਾਮੁ ਸਾਰੁ ਹੀਏ ਧਾਰੁ, ਤਜੁ ਬਿਕਾਰੁ. ਮਨ ਗਯੰਦ; ਸਤਿਗੁਰੂ ਸਤਿਗੁਰੂ ਸਤਿਗੁਰ, ਗੁਬਿੰਦ ਜੀਉ ॥੪॥੯॥ ਸਿਰੀ ਗੁਰੂ ਸਿਰੀ ਗੁਰੂ; ਸਿਰੀ ਗੁਰੂ ਸਤਿ ਜੀਉ ॥ ਗੁਰ ਕਹਿਆ ਮਾਨੁ. ਨਿਜ ਨਿਧਾਨੁ, ਸਚੁ ਜਾਨੁ ਮੰਤ੍ਰੁ ਇਹੈ; ਨਿਸਿ ਬਾਸੁਰ ਹੋਇ ਕਲੵਾਨੁ, ਲਹਹਿ ਪਰਮ ਗਤਿ ਜੀਉ ॥ ਕਾਮੁ ਕ੍ਰੋਧੁ ਲੋਭੁ ਮੋਹੁ, ਜਣ ਜਣ ਸਿਉ ਛਾਡੁ ਧੋਹੁ; ਹਉਮੈ ਕਾ ਫੰਧੁ ਕਾਟੁ, ਸਾਧਸੰਗਿ ਰਤਿ ਜੀਉ ॥ ਦੇਹ ਗੇਹੁ ਤ੍ਰਿਅ ਸਨੇਹੁ; ਚਿਤ ਬਿਲਾਸੁ. ਜਗਤ ਏਹੁ; ਚਰਨ ਕਮਲ ਸਦਾ ਸੇਉ. ਦ੍ਰਿੜਤਾ ਕਰੁ ਮਤਿ ਜੀਉ ॥ ਨਾਮੁ ਸਾਰੁ. ਹੀਏ ਧਾਰੁ, ਤਜੁ ਬਿਕਾਰੁ ਮਨ ਗਯੰਦ; ਸਿਰੀ ਗੁਰੂ ਸਿਰੀ ਗੁਰੂ, ਸਿਰੀ ਗੁਰੂ ਸਤਿ ਜੀਉ ॥੫॥੧੦॥ ਸੇਵਕ ਕੈ ਭਰਪੂਰ ਜੁਗੁ ਜੁਗੁ; ਵਾਹਗੁਰੂ ਤੇਰਾ ਸਭੁ ਸਦਕਾ ॥ ਨਿਰੰਕਾਰੁ ਪ੍ਰਭੁ ਸਦਾ ਸਲਾਮਤਿ; ਕਹਿ. ਨ ਸਕੈ ਕੋਊ, ਤੂ ਕਦ ਕਾ ॥ ਬ੍ਰਹਮਾ ਬਿਸਨੁ. ਸਿਰੇ ਤੈ ਅਗਨਤ; ਤਿਨ ਕਉ ਮੋਹੁ ਭਯਾ ਮਨ ਮਦ ਕਾ ॥ ਚਵਰਾਸੀਹ ਲਖ ਜੋਨਿ ਉਪਾਈ; ਰਿਜਕੁ ਦੀਆ ਸਭ ਹੂ ਕਉ ਤਦ ਕਾ ॥ ਸੇਵਕ ਕੈ ਭਰਪੂਰ ਜੁਗੁ ਜੁਗੁ; ਵਾਹਗੁਰੂ ਤੇਰਾ ਸਭੁ ਸਦਕਾ ॥੧॥੧੧॥ ਵਾਹੁ ਵਾਹੁ ਕਾ; ਬਡਾ ਤਮਾਸਾ ॥ ਆਪੇ ਹਸੈ. ਆਪਿ ਹੀ ਚਿਤਵੈ; ਆਪੇ. ਚੰਦੁ ਸੂਰੁ ਪਰਗਾਸਾ ॥ ਆਪੇ ਜਲੁ. ਆਪੇ ਥਲੁ ਥੰਮੑਨੁ; ਆਪੇ ਕੀਆ ਘਟਿ ਘਟਿ ਬਾਸਾ ॥ ਆਪੇ ਨਰੁ. ਆਪੇ ਫੁਨਿ ਨਾਰੀ; ਆਪੇ ਸਾਰਿ. ਆਪ ਹੀ ਪਾਸਾ ॥ ਗੁਰਮੁਖਿ ਸੰਗਤਿ ਸਭੈ ਬਿਚਾਰਹੁ; ਵਾਹੁ ਵਾਹੁ ਕਾ ਬਡਾ ਤਮਾਸਾ ॥੨॥੧੨॥ ਕੀਆ ਖੇਲੁ ਬਡ ਮੇਲੁ ਤਮਾਸਾ; ਵਾਹਿਗੁਰੂ ਤੇਰੀ ਸਭ ਰਚਨਾ ॥ ਤੂ ਜਲਿ ਥਲਿ ਗਗਨਿ ਪਯਾਲਿ ਪੂਰਿ ਰਹੵਾ; ਅੰਮ੍ਰਿਤ ਤੇ ਮੀਠੇ ਜਾ ਕੇ ਬਚਨਾ ॥ ਮਾਨਹਿ ਬ੍ਰਹਮਾਦਿਕ ਰੁਦ੍ਰਾਦਿਕ; ਕਾਲ ਕਾ ਕਾਲੁ. ਨਿਰੰਜਨ ਜਚਨਾ ॥
Источники и права