couponatlas.

Гуру Грантх Сахиб (гурмукхи): Анг 1414

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਹਰਿ ਪ੍ਰਭੁ ਵੇਪਰਵਾਹੁ ਹੈ; ਕਿਤੁ ਖਾਧੈ ਤਿਪਤਾਇ ॥ ਸਤਿਗੁਰ ਕੈ ਭਾਣੈ ਜੋ ਚਲੈ; ਤਿਪਤਾਸੈ ਹਰਿ ਗੁਣ ਗਾਇ ॥ ਧਨੁ ਧਨੁ ਕਲਜੁਗਿ ਨਾਨਕਾ; ਜਿ ਚਲੇ ਸਤਿਗੁਰ ਭਾਇ ॥੧੨॥ ਸਤਿਗੁਰੂ. ਨ ਸੇਵਿਓ; ਸਬਦੁ. ਨ ਰਖਿਓ ਉਰ ਧਾਰਿ ॥ ਧਿਗੁ ਤਿਨਾ ਕਾ ਜੀਵਿਆ; ਕਿਤੁ ਆਏ ਸੰਸਾਰਿ ॥ ਗੁਰਮਤੀ ਭਉ ਮਨਿ ਪਵੈ; ਤਾਂ ਹਰਿ ਰਸਿ ਲਗੈ ਪਿਆਰਿ ॥ ਨਾਉ ਮਿਲੈ. ਧੁਰਿ ਲਿਖਿਆ; ਜਨ ਨਾਨਕ. ਪਾਰਿ ਉਤਾਰਿ ॥੧੩॥ ਮਾਇਆ ਮੋਹਿ. ਜਗੁ ਭਰਮਿਆ; ਘਰੁ ਮੁਸੈ ਖਬਰਿ. ਨ ਹੋਇ ॥ ਕਾਮ ਕ੍ਰੋਧਿ ਮਨੁ ਹਿਰਿ ਲਇਆ; ਮਨਮੁਖ ਅੰਧਾ ਲੋਇ ॥ ਗਿਆਨ ਖੜਗ. ਪੰਚ ਦੂਤ ਸੰਘਾਰੇ; ਗੁਰਮਤਿ ਜਾਗੈ ਸੋਇ ॥ ਨਾਮ ਰਤਨੁ ਪਰਗਾਸਿਆ; ਮਨੁ ਤਨੁ ਨਿਰਮਲੁ ਹੋਇ ॥ ਨਾਮਹੀਨ. ਨਕਟੇ ਫਿਰਹਿ; ਬਿਨੁ ਨਾਵੈ. ਬਹਿ ਰੋਇ ॥ ਨਾਨਕ. ਜੋ ਧੁਰਿ ਕਰਤੈ ਲਿਖਿਆ; ਸੁ ਮੇਟਿ. ਨ ਸਕੈ ਕੋਇ ॥੧੪॥ ਗੁਰਮੁਖਾ ਹਰਿ ਧਨੁ ਖਟਿਆ; ਗੁਰ ਕੈ ਸਬਦਿ ਵੀਚਾਰਿ ॥ ਨਾਮੁ ਪਦਾਰਥੁ ਪਾਇਆ; ਅਤੁਟ ਭਰੇ ਭੰਡਾਰ ॥ ਹਰਿ ਗੁਣ ਬਾਣੀ ਉਚਰਹਿ; ਅੰਤੁ ਨ ਪਾਰਾਵਾਰੁ ॥ ਨਾਨਕ. ਸਭ ਕਾਰਣ ਕਰਤਾ ਕਰੈ; ਵੇਖੈ ਸਿਰਜਨਹਾਰੁ ॥੧੫॥ ਗੁਰਮੁਖਿ ਅੰਤਰਿ ਸਹਜੁ ਹੈ; ਮਨੁ ਚੜਿਆ ਦਸਵੈ ਆਕਾਸਿ ॥ ਤਿਥੈ. ਊਂਘ ਨ ਭੁਖ ਹੈ; ਹਰਿ ਅੰਮ੍ਰਿਤ ਨਾਮੁ ਸੁਖ ਵਾਸੁ ॥ ਨਾਨਕ. ਦੁਖੁ ਸੁਖੁ ਵਿਆਪਤ ਨਹੀ; ਜਿਥੈ ਆਤਮ ਰਾਮ ਪ੍ਰਗਾਸੁ ॥੧੬॥ ਕਾਮ ਕ੍ਰੋਧ ਕਾ ਚੋਲੜਾ; ਸਭ ਗਲਿ ਆਏ ਪਾਇ ॥ ਇਕਿ ਉਪਜਹਿ. ਇਕਿ ਬਿਨਸਿ ਜਾਂਹਿ; ਹੁਕਮੇ ਆਵੈ ਜਾਇ ॥ ਜੰਮਣੁ ਮਰਣੁ. ਨ ਚੁਕਈ; ਰੰਗੁ ਲਗਾ ਦੂਜੈ ਭਾਇ ॥ ਬੰਧਨਿ ਬੰਧਿ ਭਵਾਈਅਨੁ; ਕਰਣਾ ਕਛੂ ਨ ਜਾਇ ॥੧੭॥ ਜਿਨ ਕਉ ਕਿਰਪਾ ਧਾਰੀਅਨੁ; ਤਿਨਾ ਸਤਿਗੁਰੁ ਮਿਲਿਆ ਆਇ ॥ ਸਤਿਗੁਰਿ ਮਿਲੇ. ਉਲਟੀ ਭਈ; ਮਰਿ ਜੀਵਿਆ ਸਹਜਿ ਸੁਭਾਇ ॥ ਨਾਨਕ. ਭਗਤੀ ਰਤਿਆ; ਹਰਿ ਹਰਿ ਨਾਮਿ ਸਮਾਇ ॥੧੮॥ ਮਨਮੁਖ ਚੰਚਲ ਮਤਿ ਹੈ; ਅੰਤਰਿ ਬਹੁਤੁ ਚਤੁਰਾਈ ॥ ਕੀਤਾ ਕਰਤਿਆ ਬਿਰਥਾ ਗਇਆ; ਇਕੁ ਤਿਲੁ ਥਾਇ. ਨ ਪਾਈ ॥ ਪੁੰਨ ਦਾਨੁ ਜੋ ਬੀਜਦੇ; ਸਭ ਧਰਮ ਰਾਇ ਕੈ ਜਾਈ ॥ ਬਿਨੁ ਸਤਿਗੁਰੂ. ਜਮਕਾਲੁ, ਨ ਛੋਡਈ; ਦੂਜੈ ਭਾਇ ਖੁਆਈ ॥ ਜੋਬਨੁ ਜਾਂਦਾ. ਨਦਰਿ, ਨ ਆਵਈ; ਜਰੁ ਪਹੁਚੈ ਮਰਿ ਜਾਈ ॥ ਪੁਤੁ ਕਲਤੁ ਮੋਹੁ ਹੇਤੁ ਹੈ; ਅੰਤਿ ਬੇਲੀ ਕੋ ਨ ਸਖਾਈ ॥ ਸਤਿਗੁਰੁ ਸੇਵੇ. ਸੋ ਸੁਖੁ ਪਾਏ; ਨਾਉ ਵਸੈ ਮਨਿ ਆਈ ॥ ਨਾਨਕ. ਸੇ ਵਡੇ ਵਡਭਾਗੀ; ਜਿ ਗੁਰਮੁਖਿ ਨਾਮਿ ਸਮਾਈ ॥੧੯॥ ਮਨਮੁਖ. ਨਾਮੁ, ਨ ਚੇਤਨੀ; ਬਿਨੁ ਨਾਵੈ. ਦੁਖ ਰੋਇ ॥
Источники и права