couponatlas.

Гуру Грантх Сахиб (гурмукхи): Анг 1417

Гуру Грантх Сахиб · оригинал на письме гурмукхи · Shabad OS. Полный оригинальный текст на письме гурмукхи, без современного перевода и комментариев.

Полный оригинальный текст на письме гурмукхи, без современного перевода и комментариев.

Original Gurbani text: public domain according to Shabad OS corpus rights statement. Digital source and verification: Shabad OS Organization and Contributors.
Digital source: Shabad OS Organization and Contributors. Historical primary Gurbani text only.

ਨਾਨਕ. ਸਬਦਿ ਮਰੈ, ਮਨੁ ਮਾਨੀਐ; ਸਾਚੇ ਸਾਚੀ ਸੋਇ ॥੩੩॥ ਮਾਇਆ ਮੋਹੁ ਦੁਖੁ ਸਾਗਰੁ ਹੈ; ਬਿਖੁ ਦੁਤਰੁ ਤਰਿਆ. ਨ ਜਾਇ ॥ ਮੇਰਾ ਮੇਰਾ ਕਰਦੇ ਪਚਿ ਮੁਏ; ਹਉਮੈ ਕਰਤ ਵਿਹਾਇ ॥ ਮਨਮੁਖਾ. ਉਰਵਾਰੁ ਨ ਪਾਰੁ ਹੈ; ਅਧ ਵਿਚਿ ਰਹੇ ਲਪਟਾਇ ॥ ਜੋ ਧੁਰਿ ਲਿਖਿਆ ਸੁ ਕਮਾਵਣਾ; ਕਰਣਾ ਕਛੂ. ਨ ਜਾਇ ॥ ਗੁਰਮਤੀ ਗਿਆਨੁ ਰਤਨੁ ਮਨਿ ਵਸੈ; ਸਭੁ ਦੇਖਿਆ ਬ੍ਰਹਮੁ ਸੁਭਾਇ ॥ ਨਾਨਕ. ਸਤਿਗੁਰਿ ਬੋਹਿਥੈ, ਵਡਭਾਗੀ ਚੜੈ; ਤੇ ਭਉਜਲਿ ਪਾਰਿ ਲੰਘਾਇ ॥੩੪॥ ਬਿਨੁ ਸਤਿਗੁਰ. ਦਾਤਾ ਕੋ ਨਹੀ; ਜੋ ਹਰਿ ਨਾਮੁ ਦੇਇ ਆਧਾਰੁ ॥ ਗੁਰ ਕਿਰਪਾ ਤੇ. ਨਾਉ ਮਨਿ ਵਸੈ; ਸਦਾ ਰਹੈ ਉਰਿ ਧਾਰਿ ॥ ਤਿਸਨਾ ਬੁਝੈ ਤਿਪਤਿ ਹੋਇ; ਹਰਿ ਕੈ ਨਾਇ ਪਿਆਰਿ ॥ ਨਾਨਕ. ਗੁਰਮੁਖਿ ਪਾਈਐ; ਹਰਿ ਅਪਨੀ ਕਿਰਪਾ ਧਾਰਿ ॥੩੫॥ ਬਿਨੁ ਸਬਦੈ. ਜਗਤੁ ਬਰਲਿਆ; ਕਹਣਾ ਕਛੂ. ਨ ਜਾਇ ॥ ਹਰਿ ਰਖੇ ਸੇ ਉਬਰੇ; ਸਬਦਿ ਰਹੇ ਲਿਵ ਲਾਇ ॥ ਨਾਨਕ. ਕਰਤਾ ਸਭ ਕਿਛੁ ਜਾਣਦਾ; ਜਿਨਿ ਰਖੀ ਬਣਤ ਬਣਾਇ ॥੩੬॥ ਹੋਮ ਜਗ ਸਭਿ ਤੀਰਥਾ; ਪੜੑਿ ਪੰਡਿਤ ਥਕੇ ਪੁਰਾਣ ॥ ਬਿਖੁ ਮਾਇਆ ਮੋਹੁ. ਨ ਮਿਟਈ; ਵਿਚਿ ਹਉਮੈ ਆਵਣੁ ਜਾਣੁ ॥ ਸਤਿਗੁਰ ਮਿਲਿਐ. ਮਲੁ ਉਤਰੀ; ਹਰਿ ਜਪਿਆ ਪੁਰਖੁ ਸੁਜਾਣੁ ॥ ਜਿਨਾ ਹਰਿ ਹਰਿ ਪ੍ਰਭੁ ਸੇਵਿਆ; ਜਨ ਨਾਨਕੁ. ਸਦ ਕੁਰਬਾਣੁ ॥੩੭॥ ਮਾਇਆ ਮੋਹੁ ਬਹੁ ਚਿਤਵਦੇ; ਬਹੁ ਆਸਾ ਲੋਭੁ ਵਿਕਾਰ ॥ ਮਨਮੁਖਿ ਅਸਥਿਰੁ. ਨਾ ਥੀਐ; ਮਰਿ ਬਿਨਸਿ ਜਾਇ ਖਿਨ ਵਾਰ ॥ ਵਡਭਾਗੁ ਹੋਵੈ ਸਤਿਗੁਰੁ ਮਿਲੈ; ਹਉਮੈ ਤਜੈ ਵਿਕਾਰ ॥ ਹਰਿ ਨਾਮਾ ਜਪਿ ਸੁਖੁ ਪਾਇਆ; ਜਨ ਨਾਨਕ. ਸਬਦੁ ਵੀਚਾਰ ॥੩੮॥ ਬਿਨੁ ਸਤਿਗੁਰ ਭਗਤਿ. ਨ ਹੋਵਈ; ਨਾਮਿ. ਨ ਲਗੈ ਪਿਆਰੁ ॥ ਜਨ ਨਾਨਕ. ਨਾਮੁ ਅਰਾਧਿਆ; ਗੁਰ ਕੈ ਹੇਤਿ ਪਿਆਰਿ ॥੩੯॥ ਲੋਭੀ ਕਾ ਵੇਸਾਹੁ. ਨ ਕੀਜੈ; ਜੇ ਕਾ ਪਾਰਿ ਵਸਾਇ ॥ ਅੰਤਿ ਕਾਲਿ ਤਿਥੈ ਧੁਹੈ; ਜਿਥੈ ਹਥੁ. ਨ ਪਾਇ ॥ ਮਨਮੁਖ ਸੇਤੀ ਸੰਗੁ ਕਰੇ; ਮੁਹਿ ਕਾਲਖ ਦਾਗੁ ਲਗਾਇ ॥ ਮੁਹ ਕਾਲੇ ਤਿਨੑ ਲੋਭੀਆਂ; ਜਾਸਨਿ ਜਨਮੁ ਗਵਾਇ ॥ ਸਤਸੰਗਤਿ ਹਰਿ ਮੇਲਿ ਪ੍ਰਭ; ਹਰਿ ਨਾਮੁ ਵਸੈ ਮਨਿ ਆਇ ॥ ਜਨਮ ਮਰਨ ਕੀ ਮਲੁ ਉਤਰੈ; ਜਨ ਨਾਨਕ. ਹਰਿ ਗੁਨ ਗਾਇ ॥੪੦॥ ਧੁਰਿ ਹਰਿ ਪ੍ਰਭਿ ਕਰਤੈ ਲਿਖਿਆ; ਸੁ ਮੇਟਣਾ. ਨ ਜਾਇ ॥ ਜੀਉ ਪਿੰਡੁ ਸਭੁ ਤਿਸ ਦਾ; ਪ੍ਰਤਿਪਾਲਿ ਕਰੇ ਹਰਿ ਰਾਇ ॥ ਚੁਗਲ ਨਿੰਦਕ ਭੁਖੇ ਰੁਲਿ ਮੁਏ; ਏਨਾ ਹਥੁ. ਨ ਕਿਥਾਊ ਪਾਇ ॥ ਬਾਹਰਿ ਪਾਖੰਡ ਸਭ ਕਰਮ ਕਰਹਿ; ਮਨਿ ਹਿਰਦੈ ਕਪਟੁ ਕਮਾਇ ॥ ਖੇਤਿ ਸਰੀਰਿ ਜੋ ਬੀਜੀਐ; ਸੋ ਅੰਤਿ ਖਲੋਆ ਆਇ ॥
Источники и права